ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਅਗਲੇ 2-3 ਮਹੀਨ...

    ਅਗਲੇ 2-3 ਮਹੀਨਿਆਂ ਵਿੱਚ ਓਮੀਕ੍ਰੋਨ ਦੇ ਆ ਸਕਦੇ ਹਨ 3 ਅਰਬ ਮਾਮਲੇ: ਆਈਐਚਐਮਈ

    Omicron Variant Sachkahoon

    ਅਗਲੇ 2-3 ਮਹੀਨਿਆਂ ਵਿੱਚ ਓਮੀਕ੍ਰੋਨ ਦੇ ਆ ਸਕਦੇ ਹਨ 3 ਅਰਬ ਮਾਮਲੇ: ਆਈਐਚਐਮਈ

    ਨਵੀਂ ਦਿੱਲੀ (ਸੱਚ ਕੰਹੂ ਨਿਊਜ) ਇੱਕ ਗੋਲਬਲ ਹੈਲਥ ਰਿਸਰਚ ਨੇ ਅਨੁਮਾਨ ਲਗਾਇਆ ਹੈ ਕਿ ਅਗਲੇ ਦੋ ਮਹੀਨਿਆਂ ਵਿੱਚ ਦੁਨੀਆਂ ਭਰ ਵਿੱਚ ਕੋਰਨਾਵਾਇਰਸ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਨਾਲ ਸੰਕਰਮਿਤ 3 ਅਰਬ ਮਾਮਲੇ ਹੋਣਗੇ। ਇਸ ਦੌਰਾਨ, ਭਾਰਤ ਵਿੱਚ ਓਮੀਕ੍ਰੋਨ ਦੇ ਮਾਮਲਿਆਂ ਦੀ ਗਿਣਤੀ 360 ਦੇ ਨੇੜੇ ਪਹੁੰਚ ਗਈ ਹੈ। ਅਮਰੀਕਾ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ (ਆਈਐਚਐਮਈ) ਦੁਆਰਾ ਜਾਰੀ ਤਾਜ਼ਾ ਖੋਜ਼ ਦੇ ਅਨੁਸਾਰ, ਦੁਨੀਆ ਵਿੱਚ ਤਿੰਨ ਅਰਬ ਕੋਵਿਡ-19 ਸੰਕਰਮਿਤ ਹੋਣਗੇ। ਜਿਸ ਵਿੱਚ ਓਮੀਕ੍ਰੋਨ ਵੇਰੀਐਂਟ ਨਾਲ ਸਭ ਤੋਂ ਵੱਧ ਪੀੜਤ ਹੋਣਗੇ।

    ਆਈਐਚਐਮਈ ਦੁਆਰਾ ਜਾਰੀ ਇੱਕ ਬਿਆਨ ਅਨੁਸਾਰ, ਅਗਲੇ ਦੋ ਮਹੀਨਿਆਂ ਵਿੱਚ ਤਿੰਨ ਅਰਬ ਓਮੀਕ੍ਰੋਨ ਸੰਕਰਮਿਤ ਹੋਣਗੇ। ਇਹ ਸੰਖਿਆ ਮਹਾਂਮਾਰੀ ਕਾਰਨ ਪਿਛਲੇ ਦੋ ਸਾਲਾਂ ਵਿੱਚ ਸਭ ਤੋਂ ਵੱਧ ਹੋਵੇਗੀ। ਜਨਵਰੀ ਦੇ ਅੱਧ ਵਿੱਚ, ਸੰਕਰਮਿਤਾਂ ਦੀ ਗਿਣਤੀ ਸਭ ਤੋਂ ਵੱਧ ਹੋਵੇਗੀ ਜਿਸ ਵਿੱਚ ਹਰ ਰੋਜ਼ 3.5 ਕਰੋੜ ਮਾਮਲੇ ਸਾਹਮਣੇ ਆਉਣਗੇ। ਇਹ ਡੇਲਟਾ ਵੇਰੀਐਂਟ ਤੋਂ ਅ੍ਰਪੈਲ ਵਿੱਚ ਸਾਹਮਣੇ ਆਏ ਮਾਮਲਿਆਂ ਤੋਂ ਤਿੰਨ ਗੁਣਾ ਜ਼ਿਆਦਾ ਹੋਵੇਗਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭਵਿੱਖ ‘ਚ ਨਿਊਜ਼ੀਲੈਂਡ ਵਰਗੇ ਸਖ਼ਤ ਸਰਹੱਦੀ ਨਿਯਮਾਂ ਵਾਲੇ ਦੇਸ਼ ਅਤੇ ਚੀਨ ਸਮੇਤ ਹੋਰ ਦੇਸ਼ਾਂ ਵਿੱਚ ਓਮੀਕ੍ਰੋਨ ਵੱਧਦਾ ਦੇਖਣ ਨੂੰ ਮਿਲੇਗਾ। ਇਹ ਪਿਛਲੀ ਲਹਿਰ ਨਾਲੋਂ ਤਿੰਨ ਗੁਣਾ ਵੱਧ ਹੋਵੇਗਾ। ਇਕੱਲੇ ਅਮਰੀਕਾ ਵਿੱਚ ਇਹ 400,000 ਮਿਲੀਅਨ ਹੋਣਗੇ।

    ਡੈਲਟਾ ਨਾਲੋਂ ਮੌਤ ਦਰ ਵੀ 97 ਤੋਂ 99 ਫੀਸਦੀ ਘੱਟ

    ਰਿਪੋਰਟ ਵਿੱਚ ਦੱਸਿਆ ਗਿਆ ਕਿ ਸੰਕਰਮਿਤ ਲੋਕਾਂ ਦਾ ਹਸਪਤਾਲ ’ਚ ਭਰਤੀ ਹੋਣ ਦਾ ਅੰਕੜਾ ਡੈਲਟਾ ਤੋਂ 90 ਤੋਂ 96 ਫੀਸਦੀ ਘੱਟ ਹੈ। ਇਸ ਦੇ ਨਾਲ ਹੀ ਮੌਤ ਦਰ ਵੀ ਡੈਲਟਾ ਨਾਲੋਂ 97 ਤੋਂ 99 ਫੀਸਫੀ ਘੱਟ ਹੈ। ਓਮੀਕ੍ਰੋਨ ਤੋਂ ਕੇਸਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ, ਆਈਐਚਐਮਈ ਦੇ ਨਿਰਦੇਸ਼ਕ ਕ੍ਰਿਸਟੋਫਰ ਮਰੇ ਨੇ ਕਿਹਾ ਕਿ ਕੰਪਨੀਆਂ ਅਤੇ ਸਕੂਲਾਂ ਨੂੰ ਟੈਸਟਿੰਗ ਅਤੇ ਕੁਆਰੰਟੀਨ ਪ੍ਰਕਿਰਿਆ ਦੀ ਦੁਬਾਰਾ ਜਾਂਚ ਕਰਨੀ ਚਾਹੀਦੀ ਹੈ। ਉਸਨੇ ਕਿਹਾ ਕਿ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦੇ ਅਨੁਮਾਨਾਂ ’ਤੇ ਓਮੀਕ੍ਰੋਨ ਦਾ ਮਜ਼ਬੂਤ ਪ੍ਰਭਾਵ ਹੈ। ਇਸ ਦੇ ਨਾਲ ਹੀ ਤਿੰਨ ਤੋਂ ਚਾਰ ਹਫ਼ਤਿਆਂ ਵਿੱਚ ਆਉਣ ਵਾਲ ਨਵਾਂ ਅੰਕੜਾ ਸਥਿਤੀ ਨੂੰ ਬਦਲ ਸਕਦਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here