ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home Breaking News ਖ਼ਤਰਿਆਂ ਦਾ ਇਸ਼ਾ...

    ਖ਼ਤਰਿਆਂ ਦਾ ਇਸ਼ਾਰਾ ਕਰਦੇੇ ਬੁੱਢੇ ਹੁੰਦੇ ਬੰਨ੍ਹ

    Old Dams

    ਹਾਲ ਹੀ ’ਚ ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਬੰਨ੍ਹਾਂ ਦੀ ਸੁਰੱਖਿਆ ਸਬੰਧੀ ਦੋ ਰੋਜ਼ਾ ਅੰਤਰਰਾਸ਼ਟਰੀ ਸੰਮੇਲਨ ਹੋਇਆ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਬੇਹੱਦ ਸ਼ਾਨਦਾਰ ਤਰੀਕੇ ਨਾਲ ਕਰਵਾਏ ਇਸ ਪ੍ਰੋਗਰਾਮ ’ਚ ਦੁਨੀਆ ਭਰ ਦੇ ਮਾਹਿਰਾਂ ਨੇ ਬੰਨ੍ਹਾਂ ਸਬੰਧੀ ਆਪਣੀ ਚਿੰਤਾ ਪ੍ਰਗਟ ਕਰਦਿਆਂ ਕਈ ਸੁਝਾਅ ਵੀ ਦਿੱਤੇ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ’ਚ 6000 ਤੋਂ ਜਿਆਦਾ ਵੱਡੇ-ਛੋਟੇ ਬੰਨ੍ਹ ਹਨ ਉੱਥੇ ਸੰਯੁਕਤ ਰਾਸ਼ਟਰ ਯੂਨੀਵਰਸਿਟੀ ਦੀ ਇੱਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਭਾਰਤ ’ਚ 4407 ਵੱਡੇ ਬੰਨ੍ਹ ਹਨ, ਜੋ 2050 ਤੱਕ 50 ਸਾਲ ਦੀ ਉਮਰ ਪਾਰ ਕਰ ਲੈਣਗੇ ਇਨ੍ਹਾਂ ’ਚੋਂ 64 ਤਾਂ 100 ਸਾਲ ਪੁਰਾਣੇ ਬੰਨ੍ਹ ਹਨ। (Old Dams)

    ਇਹ ਵੀ ਪੜ੍ਹੋ : ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰ ਦੀ ਇੱਕ ਕਰੋੜ ਦੀ ਪ੍ਰਾਪਰਟੀ ਜ਼ਬਤ

    ਇੱਕ ਹਜ਼ਾਰ ਤੋਂ ਜਿਆਦਾ ਬੰਨ੍ਹ 50 ਸਾਲ ਜਾਂ ਪੁਰਾਣੇ ਹੋ ਗਏ ਹਨ ਉਂਜ ਤਾਂ ਭਾਰਤ ਦੇ ਕੇਂਦਰੀ ਜਲ ਕਮਿਸ਼ਨ ਦੇ 2019 ਦੇ ਅੰਕੜਿਆਂ ’ਚ ਵੱਡੇ ਬੰਨ੍ਹਾਂ ਦੀ ਗਿਣਤੀ 5334 ਦੱਸੀ ਗਈ ਹੈ, ਪਰ ਇਸ ਅਧਿਐਨ ’ਚ ਵੱਡੇ ਬੰਨ੍ਹਾਂ ਦੀ ਗਿਣਤੀ ਪਰਿਭਾਸ਼ਾ ਦੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਲਿਹਾਜ ਨਾਲ ਕੀਤੀ ਗਈ ਹੈ ਭਾਰਤ ਲਈ ਸਾਲ 2025 ਬੰਨ੍ਹਾਂ ਦੇ ਲਿਹਾਜ ਨਾਲ ਅਹਿਮ ਅਤੇ ਧਿਆਨ ਦੇਣ ਯੋਗ ਮੰੰਨਿਆ ਗਿਆ ਹੈ, ਕਿਉਂਕਿ ਉਦੋਂ ਇੱਕ ਹਜ਼ਾਰ ਤੋਂ ਜ਼ਿਆਦਾ ਬੰਨ੍ਹ 50 ਸਾਲ ਜਾਂ ਉਸ ਤੋਂ ਪੁਰਾਣੇ ਹੋ ਗਏ ਹੋਣਗੇ ਨਿਰਮਾਣ ਅਤੇ ਦੇਖ-ਰੇਖ ’ਤੇ ਵੀ ਬਹੁਤ ਕੁਝ ਨਿਰਭਰ ਕਰਦਾ ਹੈ, ਲਿਹਾਜ਼ਾ ਠੋਸ ਢੰਗ ਨਾਲ ਬਣੇ ਬੰਨ੍ਹ 100 ਸਾਲ ਦੀ ਉਮਰ ਤੱਕ ਕੰਮ ਕਰ ਲੈਂਦੇ ਹਨ। (Old Dams)

    ਹਾਲਾਂਕਿ ਮਾਹਿਰ ਆਮ ਤੌਰ ’ਤੇ 50 ਸਾਲ ਨੂੰ ਬੰਨ੍ਹ ਦੀ ਸਮਰੱਥਾ ’ਚ ਗਿਰਾਵਟ ਦਾ ਇੱਕ ਮੋਟਾ ਜਿਹਾ ਪੈਮਾਨਾ ਮੰਨ ਕੇ ਚੱਲਦੇ ਹਨ ਦੁਨੀਆ ਦੇ 55 ਫੀਸਦੀ ਬੰਨ੍ਹ ਸਿਰਫ ਚਾਰ ਏਸ਼ੀਆਈ ਦੇਸ਼ਾਂ ਭਾਰਤ, ਚੀਨ, ਜਾਪਾਨ ਅਤੇ ਦੱਖਣੀ ਕੋਰੀਆ ’ਚ ਹਨ ਵੱਡੇ ਬੰਨ੍ਹਾਂ ਦੇ ਲਿਹਾਜ਼ ਨਾਲ ਭਾਰਤ ਦੁਨੀਆ ’ਚ ਤੀਜੇ ਸਥਾਨ ’ਤੇ ਮੰਨਿਆ ਗਿਆ ਹੈ ਬੇਸ਼ੱਕ ਬੰਨ੍ਹ ਪਾਣੀ ਸਪਲਾਈ, ਊਰਜਾ ਉਤਪਾਦਨ, ਹੜ੍ਹ ਕੰਟਰੋਲ ਅਤੇ ਸਿੰਚਾਈ ਤੋਂ ਇਲਾਵਾ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਅਤੇ ਅਰਥਵਿਵਸਥਾ ਦੇ ਵਾਧੇ ’ਚ ਬੜੀ ਜ਼ਿਕਰਯੋਗ ਭੂਮਿਕਾ ਨਿਭਾਉਂਦੇ ਹਨ। (Old Dams)

    ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਮਸਲਿਆਂ ’ਤੇ ਇਨ੍ਹਾਂ ਆਗੂਆਂ ਨੂੰ ਦੇ ਦਿੱਤੀ ਖੁੱਲੀ ਬਹਿਸ ਦੀ ਚੁਣੌਤੀ

    ਪਰ ਇਹ ਵੀ ਕੌੜਾ ਸੱਚ ਹੈ ਕਿ ਝੀਲਾਂ ਵਾਲੇ ਜ਼ਿਆਦਾਤਰ ਬੰਨ੍ਹ ਪੁਰਾਣੇ ਹੋ ਰਹੇ ਹਨ ਬੰਨ੍ਹ ਸੁਰੱਖਿਆ ’ਤੇ ਇੱਕ ਹੋਰ ਰਿਪੋਰਟ ਅਨੁਸਾਰ, ਭਾਰਤ ’ਚ 4407 ਵੱਡੇ ਬੰਨ੍ਹ ਹਨ, ਜੋ ਚੀਨ ਅਤੇ ਅਮਰੀਕਾ ਤੋਂ ਬਾਅਦ ਦੁਨੀਆ ’ਚ ਤੀਜੇ ਨੰਬਰ ’ਤੇ ਹਨ ਰਿਪੋਰਟ ਕਹਿੰਦੀ ਹੈ ਕਿ ਭਾਰਤ ’ਚ 2025 ਤੱਕ 1115 ਤੋਂ ਜ਼ਿਆਦਾ ਵੱਡੇ ਬੰਨ੍ਹ ਲਗਭਗ 50 ਸਾਲ, 2050 ’ਚ 4250 ਛੋਟੇ ਅਤੇ 64 ਵੱਡੇ ਬੰਨ੍ਹ 150 ਸਾਲ ਤੋਂ ਜ਼ਿਆਦਾ ਪੁਰਾਣੇ ਹੋ ਜਾਣਗੇ ਇਸ ਨਾਲ ਭਾਰਤ ਲਈ ਆਪਣੇ ਪੁਰਾਣੇ ਬੰਨ੍ਹਾਂ ਦੀ ਲਾਗਤ-ਲਾਭ ਵਿਸ਼ਲੇਸ਼ਣ ਅਤੇ ਸਮੇਂ ’ਤੇ ਸੁਰੱਖਿਆ ਸਮੀਖਿਆ ਕਰਨਾ ਬਹੁਤ ਜ਼ਰੁੂਰੀ ਹੋ ਜਾਂਦਾ ਹੈ ਰਿਪੋਰਟ ਅਨੁਸਾਰ, 50 ਸਾਲਾਂ ’ਚ ਇੱਕ ਵੱਡਾ ਕੰਕਰੀਟ ਬੰਨ੍ਹ ਸੰਭਾਵਿਤ ਉਮਰ ਵਧਣ ਦੇ ਸੰਕੇਤ ਪ੍ਰਗਟ ਕਰਨਾ ਸ਼ੁਰੂ ਕਰ ਦਿੰਦਾ ਹੈ। (Old Dams)

    ਇਸ ਲਈ ਆਫ਼ਤ ਪ੍ਰਬੰਧਨ ਅਤੇ ਨਵੀਂਕਰਨ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਏ ਜਾਣ ਦੀ ਲੋੜ ਹੈ ਇਹ ਵੀ ਦੇਖਣਾ ਚਾਹੀਦਾ ਹੈ ਕਿ ਬੰਨ੍ਹ ਦੇ ਉਮਰਦਰਾਜ ਹੋਣ ਦੇ ਨਾਲ ਹੋਰ ਵੀ ਕਿਹੜੇ ਸੰਭਾਵਿਤ ਖਤਰੇ ਹੋ ਸਕਦੇ ਹਨ ਬੰਨ੍ਹ ਵਾਲੇ ਇਲਾਕੇ ਵਿਚ ਬੇਨਿਯਮੇ ਵਿਕਾਸ ਤੋਂ ਬਚਣਾ ਚਾਹੀਦਾ ਹੈ ਜੋਖ਼ਿਮ ਦਾ ਖਤਰਾ ਘੱਟੋ ਤੋਂ ਘੱਟ ਰੱਖਣਾ ਵੀ ਸਹੀ ਹੋਵੇਗਾ ਨੈਸ਼ਨਲ ਰਜਿਸਟਰ ਫਾਰ ਲਾਰਜ਼ ਡੈਮ ਮੁਤਾਬਿਕ, ਭਾਰਤ ’ਚ ਕਰੀਬ 1200 ਬੰਨ੍ਹ 50 ਸਾਲ ਜਾਂ ਫਿਰ ਇਸ ਤੋਂ ਜ਼ਿਆਦਾ ਉਮਰ ਦੇ ਹਨ ਇਨ੍ਹਾਂ ’ਚ ਜੇਕਰ ਉਨ੍ਹਾਂ ਬੰਨ੍ਹਾਂ ਨੂੰ ਵੀ ਜੋੜ ਦੇਈਏ, ਜਿਨ੍ਹਾਂ ਦੀ ਉਮਰ ਦਾ ਪਤਾ ਨਹੀਂ ਤਾਂ ਇਹ ਅੰਕੜਾ 1300 ਨੂੰ ਪਾਰ ਕਰ ਜਾਂਦਾ ਹੈ ਬੁੱਢੇ ਅਤੇ ਕਮਜ਼ੋਰ ਬੰਨ੍ਹਾਂ ਦੇ ਟੁੱਟਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। (Old Dams)

    ਇਹ ਵੀ ਪੜ੍ਹੋ : ਹੜਤਾਲ ਤੋਂ ਅੱਕੇ ਕਿਸਾਨ, ਆਪ ਹੀ ਲੱਗੇ ਝੋਨਾ ਝਾਰਨ

    ਹੜ੍ਹ ਵਰਗੇ ਹਾਲਾਤਾਂ ’ਚ ਇਨ੍ਹਾਂ ਦਾ ਟੁੱਟਣਾ ਆਫ਼ਤ ਨੂੰ ਕਈ ਗੁਣਾ ਵਧਾ ਦਿੰਦਾ ਹੈ, ਪਰ ਫਿਰ ਵੀ ਬੰਨ੍ਹਾਂ ਦੀ ਉਮਰ, ਉਨ੍ਹਾਂ ਦੀ ਲਗਾਤਾਰ ਮੁਰੰਮਤ ਅਤੇ ਸਮੀਖਿਆ ਦੀ ਭਾਰਤ ’ਚ ਜ਼ਿਆਦਾ ਚਰਚਾ ਨਹੀਂ ਹੰੁਦੀ ਇਸ ਸਬੰਧੀ ਦੇਸ਼ ’ਚ ਪਹਿਲੀ ਵਾਰ ਹੰਗਾਗਾ ਉਦੋਂ ਹੋਇਆ ਸੀ, ਜਦੋਂ 1979 ’ਚ ਗੁਜਰਾਤ ’ਚ ਮੱਛੂ ਬੰਨ੍ਹ ਟੁੱਟਣ ਦੀ ਵਜ੍ਹਾ ਨਾਲ ਹਜ਼ਾਰਾਂ ਲੋਕ ਮਾਰੇ ਗਏ ਸਨ ਉੱਥੇ ਸਾਉਥ ਏਸ਼ੀਅਨ ਨੈੱਟਵਰਕ ਆਨ ਡੈਮ, ਰਿਵਰਸ ਐਂਡ ਪੀਪੁੁਲ ਸੰਸਥਾ ਦਾ ਕਹਿਣਾ ਹੈ ਕਿ ਹੇਠਲੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਬੰਨ੍ਹਾਂ ਦੀ ਨਿਯਮਿਤ ਸੇਫਟੀ ਰਿਵਿਊ ਅਤੇ ਉਨ੍ਹਾਂ ਦੀ ਮੁਰੰਮਤ ਜ਼ਰੂਰੀ ਹੈ, ਪਰ ਭਾਰਤ ’ਚ ਸੇਫਟੀ ਰਿਵਿਊ ਦੀ ਮਜ਼ਬੂਤ ਪ੍ਰਕਿਰਿਆ ਨਹੀਂ ਹੈ।

    ਹਾਲਾਂਕਿ ਸਰਕਾਰਾਂ ਦਾ ਦਾਅਵਾ ਹੈ ਕਿ ਬੰਨ੍ਹਾਂ ਦੀ ਸੁਰੱਖਿਆ ਲਈ ਤਕਨੀਕ ਦਾ ਸਹਾਰਾ ਲਿਆ ਜਾ ਰਿਹਾ ਹੈ ਅਤੇ ਸਾਫਟਵੇਅਰ ਵਿਕਸਿਤ ਕੀਤੇ ਗਏ ਹਨ ਸੰਯੁਕਤ ਰਾਸ਼ਟਰ ਯੂਨੀਵਰਸਿਟੀ ਦੀ ਰਿਪੋਰਟ ’ਚ ਬੁੱਢੇ ਬੰਨ੍ਹਾਂ ਨੂੰ ਉੱਭਰਦਾ ਹੋਇਆ ਸੰਸਾਰਿਕ ਖ਼ਤਰਾ ਦੱਸਿਆ ਗਿਆ ਹੈ ਇਹ ਰਿਪੋਰਟ ਪੂਰੀ ਦੁਨੀਆ ’ਚ ਵੱਡੇ ਬੰਨ੍ਹਾਂ ਸਬੰਧੀ ਮੰਡਰਾਉਂਦੇ ਖਤਰੇ ਦੀ ਚਿਤਾਵਨੀ ਵੀ ਮੰਨੀ ਜਾ ਰਹੀ ਹੈ ਇਸ ਨਾਲ ਭਾਰਤ ਨੂੰ ਵੀ ਚੌਕਸ ਹੋ ਜਾਣਾ ਚਾਹੀਦਾ ਹੈ ਰਿਪੋਰਟ ਮੁਤਾਬਿਕ, ਦਰਿਆਵਾਂ ’ਤੇ ਬਣੇ ਪੁਰਾਣੇ ਬੰਨ੍ਹ ਪੂਰੀ ਦੁਨੀਆ ’ਚ ਇੱਕ ਵੱਡੀ ਅਬਾਦੀ ਲਈ ਖਤਰਾ ਬਣਦੇ ਜਾ ਰਹੇ ਹਨ ਭਾਰਤ ’ਚ ਵੀ ਉਮਰਦਰਾਜ ਬੰਨ੍ਹ ਆਪਣੇ ਆਸ-ਪਾਸ ਰਹਿਣ ਵਾਲੀ ਵੱਡੀ ਅਬਾਦੀ ਲਈ ਮੁਸੀਬਤ ਬਣ ਸਕਦੇ ਹਨ ਮੋਟੇ ਤੌਰ ’ਤੇ 50 ਸਾਲ ਬੀਤਣ ਤੋਂ ਬਾਅਦ ਬੰਨ੍ਹ ’ਚ ਪੁਰਾਣੇਪਨ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ। (Old Dams)

    ਇਹ ਵੀ ਪੜ੍ਹੋ : World Cup 2023 : ਅਸਟਰੇਲੀਆ 199 ’ਤੇ ਆਲਆਊਟ, ਭਾਰਤ ਨੂੰ ਜਿੱਤ ਲਈ 200 ਦੌੜਾਂ ਦਾ ਟੀਚਾ

    ਉਹ ਕਮਜ਼ੋਰ ਹੋ ਜਾਂਦੇ ਹਨ ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਦੇ ਬੰਨ੍ਹਾਂ ਦੀ ਔਸਤ ਉਮਰ 40 ਸਾਲ ਹੈ ਇੱਥੇ ਬੰਨ੍ਹ 17ਵੀਂ ਅਤੇ 18ਵੀਂ ਸਦੀ ’ਚ ਬਣਨੇ ਸ਼ੁਰੂ ਹੋਏ ਅਮਰੀਕਾ ’ਚ 15ਵੀਂ ਅਤੇ 16ਵੀਂ ਸ਼ਤਾਬਦੀ ਵਿਚਕਾਰ ਬੰਨ੍ਹਾਂ ਦੇ ਨਿਰਮਾਣ ਦੀ ਸ਼ੁਰੂਆਤ ਹੋ ਗਈ ਸੀ ਜਦੋਂ ਭਾਰਤ ’ਚ ਬੰਨ੍ਹਾਂ ਦਾ ਨਿਰਮਾਣ ਸ਼ੁਰੂ ਹੋਇਆ ਤਾਂ ਨਿਰਮਾਣ ਦੀ ਆਧੁਨਿਕ ਤਕਨੀਕ ਆ ਚੁੱਕੀ ਸੀ, ਇਸ ਲਈ ਭਾਰਤ ਦੇ ਬੰਨ੍ਹ ਹੋਰਾਂ ਦੀ ਤੁਲਨਾ ’ਚ ਸੁਰੱਖਿਅਤ ਹਨ ਇੱਕ ਨਵੇਂ ਸਰਵੇ ਨੇ ਇਸ ਮੁੱਦੇ ਨੂੰ ਫਿਰ ਤੋਂ ਬਹਿਸ ’ਚ ਲਿਆ ਦਿੱਤਾ ਹੈ ਦੁਨੀਆ ਦੇ ਤਮਾਮ ਵੱਡੇ ਬੰਨ੍ਹ 1930 ਤੋਂ 1970 ਵਿਚਕਾਰ ਬਣਾਏ ਗਏ ਸਨ, ਜੋ ਆਪਣੀ 50 ਤੋਂ 100 ਸਾਲ ਦੀ ਨਿਰਧਾਰਿਤ ਉਮਰ ਪੂਰੀ ਕਰ ਰਹੇ ਹਨ।

    ਇਹ ਵੀ ਪੜ੍ਹੋ : ਗੈਸ ਸਿਲੰਡਰ ਫਟਣ ਨਾਲ ਇਕੋ ਪਰਿਵਾਰ ਦੇ 5 ਵਿਅਕਤੀਆਂ ਦੀ ਮੌਤ, ਦੋ ਜ਼ਖਮੀ

    ਜਾਂ ਅਗਲੇ ਕੁਝ ਸਾਲਾਂ ’ਚ ਕਰ ਲੈਣਗੇ, ਉਦੋਂ ਇਹ ਆਪਣੇ ਢਾਂਚੇ ’ਚ ਕਮਜ਼ੋਰ ਪੈ ਜਾਣਗੇ ਉਨ੍ਹਾਂ ਦੇ ਵਿਸ਼ਾਲ ਜਲ ਭੰਡਾਰਾਂ ’ਚ ਜਮ੍ਹਾ ਪਾਣੀ ਦਾ ਆਕਾਰ ਸੱਤ ਹਜ਼ਾਰ ਤੋਂ ਅੱਠ ਹਜ਼ਾਰ ਘਣ ਕਿਲੋਮੀਟਰ ਹੋ ਚੁੱਕਾ ਹੈ ਜਲ ਭੰਡਾਰਾਂ ’ਚ ਗਾਰ ਅਤੇ ਮਲਬਾ ਬਹੁਤ ਜ਼ਿਆਦਾ ਭਰ ਜਾਵੇਗਾ, ਉਨ੍ਹਾਂ ਦੀ ਮੋਟਰ, ਗੇਟ ਰਿਪਲਵੇ ਅਤੇ ਹੋਰ ਮਸ਼ੀਨਾਂ ਵੀ ਕਮਜ਼ੋਰ ਜਾਂ ਪੁਰਾਣੀਆਂ ਪੈ ਚੁੱਕੀਆਂ ਹੋਣਗੀਆਂ, ਇਸ ਲਈ ਸਮਾਂ ਰਹਿੰਦੇ ਜ਼ਰੂਰੀ ਕਦਮ ਚੁੱਕਣ ਦੀ ਤਾਕੀਦ ਕੀਤੀ ਗਈ ਹੈ ਜਲਵਾਯੂ ਬਦਲਾਅ ਵੀ ਬੰਨ੍ਹਾਂ ਦੀ ਉਮਰ ਨੂੰ ਘੱਟ ਕਰਨ ਵਾਲਾ ਇੱਕ ਮੁੱਖ ਫੈਕਟਰ ਬਣ ਗਿਆ ਹੈ ਬਰਸਾਤਾਂ ਦਾ ਬਦਲਦਾ ਪੈਟਰਨ ਬੰਨ੍ਹਾਂ ਦੀ ਕਾਰਜ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਆਪਣੇ ਬੰਨ੍ਹਾਂ ਸਬੰਧੀ ਇੱਕ ਦੂਰਗਾਮੀ ਨੀਤੀ ਬਣਾਉਣੀ ਚਾਹੀਦੀ। (Old Dams)

    ਸੁਰੱਖਿਆ ਵਿਵਸਥਾ ਦੀ ਸਮੀਖਿਆ ਦਾ ਕੰਮ ਵਧਾਉਣਾ ਚਾਹੀਦਾ ਹੈ ਵੱਡੇ ਬੰਨ੍ਹਾਂ ਦੀ ਸਮਰੱਥਾ ਦਾ ਮੁਲਾਂਕਣ ਕਰਦਿਆਂ ਉਨ੍ਹਾਂ ਨੂੰ ਹਟਾਉਣ ਜਾਂ ਕੰਮ ਰੋਕ ਦੇਣ ਲਈ ਨਿਸ਼ਾਨਦੇਹ ਕਰਦੇ ਰਹਿਣਾ ਚਾਹੀਦਾ ਹੈ ਸਾਲ 2021 ਦੀ ਕੈਗ ਰਿਪੋਰਟ ’ਚ ਕਿਹਾ ਗਿਆ ਸੀ ਕਿ ਮੱਧ ਪ੍ਰਦੇਸ਼ ’ਚ ਚੰਬਲ ਨਦੀ ’ਤੇ ਬਣੇ ਗਾਂਧੀ ਸਾਗਰ ਬੰਨ੍ਹ ਨੂੰ ਤੁਰੰਤ ਮੁਰੰਮਤ ਦੀ ਲੋੜ ਹੈ ਗਾਂਧੀ ਸਾਗਰ ਇੱਕ ਚਿਣਾਈ ਵਾਲਾ ਬੰਨ੍ਹ ਹੈ, ਜਿਸ ਦਾ ਨਿਰਮਾਣ 1960 ’ਚ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਈ ਖੇਤਰਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਅਤੇ 115 ਮੈਗਾਵਾਟ ਬਿਜਲੀ ਪੈਦਾ ਕਰਨ ਲਈ ਕੀਤਾ ਗਿਆ ਸੀ ਇਹ ਚੰਬਲ ਨਦੀ ’ਤੇ ਬਣੇ ਚਾਰ ਮੁੱਖ ਬੰਨ੍ਹਾਂ ਅਤੇ ਰਾਸ਼ਟਰੀ ਮਹੱਤਵ ਦੇ ਪੰਜ ਜਲ ਭੰਡਾਰਾਂ ’ਚੋਂ ਇੱਕ ਹੈ।

    ਅਜਿਹੇ ਪੁਰਾਣੇ ਬੰਨ੍ਹਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ

    ਬੰਨ੍ਹ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਪੁਰਾਣੇ ਬੰਨ੍ਹਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ, ਜਿਨ੍ਹਾਂ ਦਾ ਇਸਤੇਮਾਲ ਉਨ੍ਹਾਂ ਦੇ ਰੱਖ-ਰਖਾਅ ’ਚ ਆਏ ਖਰਚ ਦੇ ਮੁਕਾਬਲੇ ਘੱਟ ਜਾਂ ਨਾ ਦੇ ਬਰਾਬਰ ਹੈ, ਪਰ ਭਾਰਤ ’ਚ ਬੰਨ੍ਹਾਂ ਨੂੰ ਖਤਮ ਕਰਨ ਦੀ ਕੋਈ ਪ੍ਰਕਿਰਿਆ ਨਹੀਂ ਹੈ ਜ਼ਿਆਦਾਤਰ ਵਿਸ਼ਾਲ ਬੰਨ੍ਹਾਂ ਨਾਲ ਬਰਬਾਦੀ ਦੀ ਸਥਿਤੀ ਭਾਰਤ ਸਮੇਤ ਪੂਰੀ ਦੁਨੀਆ ’ਚ ਲਗਭਗ ਸਾਰੀਆਂ ਥਾਵਾਂ ’ਤੇ ਆ ਚੁੱਕੀ ਹੈ ਜਲਵਾਯੂ ਬਦਲਾਅ ਇਨ੍ਹਾਂ ਘਟਨਾਵਾਂ ਨੂੰ ਤੇਜ਼ ਅਤੇ ਗੰਭੀਰ ਬਣਾ ਰਿਹਾ ਹੈ ਦੁਨੀਆ ’ਚ ਕਿਸੇ ਇੱਕ ਥਾਂ ਗੰਭੀਰ ਵਾਤਾਵਰਨਕ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਅਸਰ ਦੁਨੀਆ ਦੇ ਦੂਜੇ ਹਿੱਸਿਆਂ ’ਤੇ ਵੀ ਕਿਸੇ ਨਾ ਕਿਸੇ ਰੂਪ ’ਚ ਪੈਂਦਾ ਹੈ ਸਾਨੂੰ ਸਾਰਿਆਂ ਨੂੰ ਇਸ ਗੱਲ ਨੂੰ ਤੁਰੰਤ ਸਮਝਣ ਦੀ ਜ਼ਰੂਰਤ ਹੈ।

    LEAVE A REPLY

    Please enter your comment!
    Please enter your name here