ਵੱਡਾ ਹਾਦਸਾ, ਪੁਰਾਣਾ ਖੰਡਰ ਘਰ ਢਹਿ ਢੇਰੀ… ਤਿੰਨ ਮਜ਼ਦੂਰਾਂ ਦੀ ਮੌਤ, ਬਚਾਅ ਕਾਰਜ਼ ਜਾਰੀ

Delhi Building Collapse News
ਵੱਡਾ ਹਾਦਸਾ, ਪੁਰਾਣਾ ਖੰਡਰ ਘਰ ਢਹਿ ਢੇਰੀ... ਤਿੰਨ ਮਜ਼ਦੂਰਾਂ ਦੀ ਮੌਤ, ਬਚਾਅ ਕਾਰਜ਼ ਜਾਰੀ

ਨਵੀਂ ਦਿੱਲੀ (ਏਜੰਸੀ)। Delhi Building Collapse News: ਦੇਸ਼ ਦੀ ਰਾਜਧਾਨੀ ਦਿੱਲੀ ’ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦਰਿਆਗੰਜ ਇਲਾਕੇ ’ਚ ਇੱਕ ਘਰ ਢਹਿ ਗਿਆ। ਇਸ ਹਾਦਸੇ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ, ਬੁੱਧਵਾਰ ਦੁਪਹਿਰ 12.14 ਵਜੇ ਮੱਧ ਦਿੱਲੀ ਦੇ ਦਰਿਆਗੰਜ ਇਲਾਕੇ ’ਚ ਇੱਕ ਪੁਰਾਣਾ ਖੰਡਰ ਘਰ ਢਹਿ ਗਿਆ। ਮਲਬੇ ਹੇਠ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਸੂਚਨਾ ਮਿਲਦੇ ਹੀ ਪੁਲਿਸ ਦੇ ਨਾਲ ਚਾਰ ਫਾਇਰ ਬ੍ਰਿਗੇਡ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ।

ਇਹ ਖਬਰ ਵੀ ਪੜ੍ਹੋ : ਇਹ ਪ੍ਰੋਜੈਕਟ ਹਰਿਆਣਾ ਦੇ ਇਸ ਸ਼ਹਿਰ ਦੀ ਬਦਲ ਦੇਵੇਗਾ ਕਿਸਮਤ, ਪੰਜਾਬ ਸਮੇਤ ਇਹ ਸੂਬੇ ਦੀ ਪਰੇਸ਼ਾਨੀ ਹੋ ਜਾਵੇਗੀ ਖਤਮ

ਬਚਾਅ ਕਾਰਜ ਜਾਰੀ ਹੈ। ਸ਼ੁਰੂ ’ਚ ਤਿੰਨ ਲੋਕਾਂ ਨੂੰ ਮਲਬੇ ਵਿੱਚੋਂ ਕੱਢ ਕੇ ਐਲਐਨਜੇਪੀ ਹਸਪਤਾਲ ਭੇਜਿਆ ਗਿਆ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਕੁਝ ਹੋਰ ਲੋਕ ਮਲਬੇ ਹੇਠ ਦੱਬੇ ਹੋਏ ਹਨ। ਇਹ ਹਾਦਸਾ ਦਰਿਆਗੰਜ ਦੇ ਸਤਭਾਵਨਾ ਪਾਰਕ, ਘਾਟਾ ਮਸਜਿਦ, ਰਿੰਗ ਰੋਡ ’ਤੇ ਵਾਪਰਿਆ। ਬਾਕੀ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਰਹੀਆਂ ਹਨ। ਮ੍ਰਿਤਕਾਂ ’ਚ ਜ਼ੁਬੈਰ, ਤੌਫੀਕ ਤੇ ਗੁਲ ਸਾਗਰ ਨਾਂਅ ਦੇ ਤਿੰਨ ਮਜ਼ਦੂਰਾਂ ਦੀ ਮਲਬੇ ਹੇਠ ਦੱਬਣ ਕਾਰਨ ਮੌਤ ਹੋ ਗਈ। ਘਰ ’ਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸਦਾ ਪਿਛਲਾ ਹਿੱਸਾ ਉਹ ਥਾਂ ਸੀ ਜਿੱਥੇ ਕੰਮ ਚੱਲ ਰਿਹਾ ਸੀ। ਇਹ ਢਹਿ ਗਿਆ, ਅਤੇ ਤਿੰਨੋਂ ਮਲਬੇ ਹੇਠਾਂ ਦੱਬ ਗਏ। Delhi Building Collapse News