ਤੇਲਾਂ ਦੀਆਂ ਕੀਮਤਾਂ ਵਿੱਚ ਲੱਗੀ ਅੱਗ, ਇੱਕ ਸਾਲ ਵਿੱਚ ਦੋ ਦੋ ਗੁਣਾ ਤੱਕ ਵਧੀਆਂ ਕੀਮਤਾਂ

ਰਾਹਤ ਲਈ ਕਦਮ ਉਠਾ ਸਕਦੀ ਹੈ ਸਰਕਾਰ

ਨਵੀਂ ਦਿੱਲੀ। ਚੰਗੇ ਦਿਨਾਂ ਦੀ ਉਡੀਕ ਕਰ ਰਹੇ ਆਮ ਲੋਕਾਂ ਦੇ ਗੁੱਸੇ ਕਾਰਨ ਹੁਣ ਸਰਕਾਰ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਕਾਰਨ ਆਮ ਲੋਕ ਮੋਦੀ ਸਰਕਾਰ ਤੋਂ ਨਿਰਾਸ਼ ਹੋ ਰਹੇ ਹਨ ਅਤੇ ਇਸ ਵਿੱਚ ਕਾਫ਼ੀ ਨਾਰਾਜ਼ਗੀ ਹੈ। ਕਿਉਂਕਿ ਪਿਛਲੇ ਇਕ ਸਾਲ ਵਿਚ ਹੀ ਇਨ੍ਹਾਂ ਤੇਲਾਂ ਦੀ ਕੀਮਤ ਦੁੱਗਣੀ ਹੋ ਗਈ ਹੈ। ਲੋਕਾਂ ਵਿਚ ਸਰਕਾਰ ਦੇ ਅਕਸ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ, ਹੁਣ ਸਰਕਾਰ ਨੇ ਖਾਣ ਵਾਲੇ ਤੇਲਾਂ ਤੇ ਦਰਾਮਦ ਟੈਕਸ ਘਟਾਉਣ ਦੀਆਂ ਤਿਆਰੀਆਂ ਕੀਤੀਆਂ ਹਨ। ਅਜਿਹਾ ਕਰਨ ਨਾਲ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।

ਦੱਸ ਦੇਈਏ ਕਿ ਇਸ ਸਮੇਂ ਦੇਸ਼ ਵਿੱਚ ਸਰ੍ਹੋਂ, ਪਾਮ, ਸੋਇਆ ਤੇਲ ਆਦਿ ਤੇਲਾਂ ਦੀ ਕੀਮਤ ਲਗਭਗ 175 ਤੋਂ 200 Wਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਇਕ ਨਿਊਜ਼ ਏਜੰਸੀ ਨੇ ਕੁਝ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਆਮ ਆਦਮੀ ਨੂੰ ਰਾਹਤ ਦੇਣ ਲਈ ਸਰਕਾਰ ਹੁਣ ਟੈਕਸ ਘਟਾਉਣ ਦੀ ਤਿਆਰੀ ਕਰ ਰਹੀ ਹੈ।

ਭਾਰਤ ਵਿਸ਼ਵ ਵਿਚ ਸਬਜ਼ੀਆਂ ਦੇ ਤੇਲ ਦੇ ਸਭ ਤੋਂ ਵੱਡੇ ਆਯਾਤ ਕਰਨ ਵਾਲੇ ਦੇਸ਼ਾਂ ਵਿਚੋਂ ਇਕ ਹੈ। ਆਯਾਤ ਟੈਕਸ ਵਿੱਚ ਕਟੌਤੀ ਦੇ ਨਾਲ ਘਰੇਲੂ ਬਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਹੇਠਾਂ ਆਉਣਗੀਆਂ ਅਤੇ ਖਪਤ ਵਿੱਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਮਲੇਸ਼ੀਆ ਤੋਂ ਆਉਣ ਵਾਲੇ ਪਾਮ, ਸੋਇਆ, ਸੂਰਜਮੁਖੀ ਦੇ ਤੇਲ ਦੀ ਆਯਾਤ ਨੂੰ ਹੁਲਾਰਾ ਮਿਲੇਗਾ। ਇਸ ਕਾਰਨ ਘਰੇਲੂ ਸਰ੍ਹੋਂ, ਸੋਇਆਬੀਨ ਅਤੇ ਮੂੰਗਫਲੀ ਦੇ ਤੇਲ ਦੀਆਂ ਕੀਮਤਾਂ ਵੀ ਹੇਠਾਂ ਆਉਣਗੀਆਂ।

ਮਹੱਤਵਪੂਰਣ ਗੱਲ ਇਹ ਹੈ ਕਿ ਭਾਰਤ ਆਪਣੇ ਖਾਣ ਵਾਲੇ ਤੇਲਾਂ ਦੀ ਸਪਲਾਈ ਦਾ ਦੋ ਤਿਹਾਈ ਹਿੱਸਾ ਆਯਾਤ ਕਰਦਾ ਹੈ। ਇਸ ਸਮੇਂ ਪਾਮ ਤੇਲ ਤੇ 32.5 ਫੀਸਦੀ ਅਤੇ ਕੱਚੇ ਸੋਇਆਬੀਨ ਅਤੇ ਸੋਇਆ ਤੇਲ ਤੇ 35 ਪ੍ਰਤੀਸ਼ਤ ਟੈਕਸ ਲਾਇਆ ਜਾ ਰਿਹਾ ਹੈ। ਜੇ ਅਸੀਂ ਪਾਮ ਤੇਲ ਦੀ ਗੱਲ ਕਰੀਏ, ਤਾਂ ਇਸਦੀ ਬਹੁਤੀ ਦਰਾਮਦ ਇੰਡੋਨੇਸ਼ੀਆ, ਮਲੇਸ਼ੀਆ ਸੈੱਸ ਅਤੇ ਸੋਇਆ, ਸੂਰਜਮੁਖੀ ਦਾ ਤੇਲ ਅਰਜਨਟੀਨਾ, ਬ੍ਰਾਜ਼ੀਲ, ਯੂਕ੍ਰੇਨ ਅਤੇ ਰੂਸ ਆਦਿ ਦੇਸ਼ਾਂ ਤੋਂ ਕੀਤੀ ਜਾਂਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।