ਸਾਊਦੀ ਅਰਬ ਦੇ ਜੇਦਾਹ ਸਥਿਤ ਸਕੱਤਰੇਤ ‘ਚ ਹੋਵੇਗੀ ਬੈਠਕ
ਨਵੀਂ ਦਿੱਲੀ, ਏਜੰਸੀ। ਪਾਕਿਸਤਾਨ ਦੀ ਅਪੀਲ ‘ਤੇ ਇਸਲਾਮੀ ਦੇਸ਼ਾਂ ਦੀ ਸਰਵਉਚ ਸੰਸਥਾ ਇਸਲਾਮਿਕ ਸੰਮੇਲਨ ਸੰਗਠਨ (ਓਆਈਸੀ) ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਉਠਾਏ ਗਏ ਕਦਮਾਂ ਦੀ ਸਮੀਖਿਆ ਕਰਨ ਲਈ ਜੰਮੂ ਕਸ਼ਮੀਰ ਦੇ ਸੰਪਰਕ ਸਮੂਹ ਨਾਲ ਇੱਕ ਐਮਰਜੈਂਸੀ ਬੈਠਕ ਬੁਲਾਈ ਹੈ। ਪਾਕਿਸਤਾਨ ਦੇ ਸਮਾਚਾਰ ਪੰਤਰ ਦ ਡਾਨ ਅਨੁਸਾਰ ਪਾਕਿਸਤਾਨ ਦੀ ਅਪੀਲ ‘ਤੇ ਜੰਮੂ ਕਸ਼ਮੀਰ ਦੇ ਸੰਪਰਕ ਸਮੂਹ ਦੇ ਨਾਲ ਇਹ ਬੈਠਕ ਮੰਗਲਵਾਰ ਦੀ ਸਵੇਰ 11 ਵਜੇ ਓਆਈਸੀ ਦੇ ਸਾਊਦੀ ਅਰਬ ਦੇ ਜੇਦਾਹ ਸਥਿਤ ਸਕੱਤਰੇਤ ‘ਚ ਹੋਵੇਗੀ। (Oic Convenes)
ਸੂਤਰਾਂ ਅਨੁਸਾਰ ਇਸ ਬੈਠਕ ‘ਚ ਪੁਲਵਾਮਾ ‘ਚ ਸੁਰੱਖਿਆ ਬਲਾਂ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੁਆਰਾ ਉਠਾਏ ਗਏ ਕਦਮਾਂ ਦੀ ਸਮੀਖਿਆ ਕੀਤੀ ਜਾਵੇਗੀ। ਓਆਈਸੀ ਨੇ ਵਿਰੋਧੀਭਾਸੀ ਕਦਮ ਉਠਾਉਂਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ