ਐਸਓਜੀ ਨੇ ਭਾਜਪਾ ਆਗੂ ਸੰਜੈ ਜੈਨ ਨੂੰ ਲਿਆ ਹਿਰਾਸਤ ‘ਚ

ਐਸਓਜੀ ਨੇ ਭਾਜਪਾ ਆਗੂ ਸੰਜੈ ਜੈਨ ਨੂੰ ਲਿਆ ਹਿਰਾਸਤ ‘ਚ

ਜੈਪੁਰ। ਰਾਜਸਥਾਨ ‘ਚ ਅਸ਼ੋਕ ਗਹਿਲੋਤ ਸਰਕਾਰ ਨੂੰ ਡੇਗਣ ਦੀ ਸਾਜਿਸ਼ ਸਬੰਧੀ ਆਡੀਓ ਸਾਹਮਣੇ ਆਉਣ ਤੋਂ ਬਾਅਦ ਸਪੈਸ਼ਲ ਪ੍ਰੋਡਕਸ਼ਨ ਗਰੁੱਪ (ਐਸਓਜੀ) ਨੇ ਜਾਂਚ ਸ਼ੁਰੂ ਕਰਕੇ ਇਸ ਮਾਮਲੇ ‘ਚ ਭਾਜਪਾ ਦੇ ਆਗੂ ਸੰਜੈ ਜੈਨ ਨੂੰ ਹਿਰਾਸਤ ‘ਚ ਲਿਆ ਹੈ।

ਸੂਤਰਾਂ ਨੇ ਦੱਸਿਆ ਕਿ ਸਰਕਾਰੀ ਮੁੱਖ ਸੁਚੇਤਕ ਮਹੇਸ਼ ਜੋਸ਼ੀ ਵੱਲੋਂ ਇਸ ਮਾਮਲੇ ‘ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਐਸਓਜੀ ਨੇ ਇਹ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਇਸ ਆਡੀਓ ‘ਚ ਸਰਕਾਰ ਡੇਗਣ ਦੀ ਸਾਜਿਸ਼ ਸਾਹਮਣੇ ਆਈ ਹੈ। ਜਿਸ ‘ਚ ਇੱਕ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸੰਜੈ ਜੈਨ, ਵਿਧਾਇਕ ਭੰਵਰਲਾਲ ਸ਼ਰਮਾ ਦਰਮਿਆਨ ਗੱਲਬਾਤ ਦਰਜ ਹੈ। ਹਾਲਾਂਕਿ ਵਿਧਾਇਕ ਸ਼ਰਮਾ ਨੇ ਇਸ ਆਡੀਓ ‘ਚ ਆਪਣੀ ਆਵਾਜ਼ ਹੋਣ ਤੋਂ ਨਾਂਹ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ