ਕੇਂਦਰ ਸਰਕਾਰ ਨੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ਹੇਠ ਓਟੀਟੀ ਦੇ 18 ਪਲੇਟਫਾਰਮ, 19 ਵੈੱਬਸਾਈਟਾਂ ਅਤੇ 10 ਐਪਾਂ ’ਤੇ ਪਾਬੰਦੀ ਲਾ ਦਿੱਤੀ ਹੈ ਜੇਕਰ ਇਹ ਕਹੀਏ ਕਿ ਅਸ਼ਲੀਲਤਾ ਦਾ ਇੰਟਰਨੈੱਟ ’ਤੇ ਸਮੁੰਦਰ ਵਹਿ ਰਿਹਾ ਹੈ ਤਾਂ ਕੋਈ ਗਲਤ ਨਹੀਂ ਹੋਵੇਗਾ ਮਨੋਰੰਜਨ ਦੇ ਨਾਂਅ ’ਤੇ ਮਨੁੱਖੀ ਸਮਾਜ ਨਾਲ ਹੀ ਖਿਲਵਾੜ ਕੀਤਾ ਜਾ ਰਿਹਾ ਹੈ ਜਵਾਨੀ ਤਾਂ ਕੀ ਬਚਪਨ ਵੀ ਭਟਕ ਰਿਹਾ ਹੈ ਤੇ ਬਰਬਾਦ ਹੋ ਰਿਹਾ ਹੈ ਕਈ ਜਾਇਜ਼ ਜ਼ਰੂਰਤਾਂ ਕਾਰਨ ਬੱਚਿਆਂ ਨੂੰ ਫੋਨ ਦੇਣੇ ਜ਼ਰੂਰੀ ਹੋ ਗਏ ਹਨ। ਪਰ ਪੈਸਾ ਕਮਾਉਣ ਦੀਆਂ ਲੋਭੀ ਕੰਪਨੀਆਂ ਨੇ ਸੁੰਦਰਤਾ, ਮਨੁੱਖੀ ਸਬੰਧਾਂ ਅਤੇ ਸੰਸਾਰ ਉਤਪਤੀ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ। (18 Ott Platforms)
Also Read : ਸਤਿਸੰਗ ਮਨੁੱਖੀ ਜੀਵਨ ਲਈ ਅਨਮੋਲ ਤੋਹਫ਼ਾ : Saint Dr. MSG
ਚਰਿੱਤਰ ਦਾ ਕੋਈ ਅਰਥ ਹੀ ਨਹੀਂ ਰਹਿ ਗਿਆ। ਦੁਅਰਥੀ ਭਾਸ਼ਾ ਦੀ ਘਟੀਆ ਵਰਤੋਂ ਹੋ ਰਹੀ ਹੈ ਇਸ਼ਤਿਹਾਰਬਾਜ਼ੀ ਦਾ ਪੱਧਰ ਏਨਾ ਘਟੀਆ ਹੋ ਗਿਆ ਹੈ। ਕਿ ਛੋਟੇ-ਮੋਟੇ ਉਤਪਾਦ ਲਈ ਨੰਗੇਜ਼ ਦੀ ਵਰਤੋਂ ਕੀਤੀ ਜਾ ਰਹੀ ਹੈ ਨੈੱਟ ’ਤੇ ਖਬਰਾਂ ਪੜ੍ਹਨੀਆਂ ਹੋਣ, ਵਪਾਰ ਬਾਰੇ ਜਾਣਨਾ ਹੋਵੇ ਹਰ ਖਬਰ ਦੇ ਨਾਲ ਅਸ਼ਲੀਲ ਇਸ਼ਤਿਹਾਰਾਂ ਦੇ ਬਾਹਰੀ ਜੋੜ ਦਿੱਤੇ ਗਏ ਹਨ। ਬਿਨਾਂ ਸ਼ੱਕ ਬਹੁਰਾਸ਼ਟਰੀ ਕੰਪਨੀਆਂ ਨੇ ਦੇਸ਼ ਨੂੰ ਮਾਲੀਆ ਦਿੱਤਾ ਹੈ। ਪਰ ਦੇਸ਼ ਦੀ ਵਿਰਾਸਤ ਨੂੰ ਤਬਾਹ ਕੀਤਾ ਜਾ ਰਿਹਾ ਹੈ। (18 Ott Platforms)
ਛੋਟੇ ਬੱਚੇ ਉਮਰ ਤੋਂ ਪਹਿਲਾਂ ਜਵਾਨ ਹੋ ਰਹੇ ਹਨ ਫਿਲਮਾਂ, ਸੀਰੀਅਲਾਂ, ਗਾਣਿਆਂ ਨੂੰ ਹਿੱਟ ਕਰਨ ਲਈ ਅਸ਼ਲੀਲਤਾ ਦਾ ਸਹਾਰਾ ਲਿਆ ਜਾ ਰਿਹਾ ਹੈ ਜ਼ਰੂਰੀ ਹੈ ਕਿ ਸਰਕਾਰ ਹੋਰ ਵੀ ਅਸ਼ਲੀਲ ਪਲੇਟਫਾਰਮਾਂ ਦੀ ਪਛਾਣ ਕਰਕੇ ਇਨ੍ਹਾਂ ’ਤੇ ਪਾਬੰਦੀ ਲਾਵੇ ਕਈ ਦੇਸ਼ ਆਪਣਾ ਨਿੱਜੀ ਨੈੱਟਵਰਕ ਪਲੇਟਫਾਰਮ ਚਲਾ ਰਹੇ ਹਨ ਉਹ ਅੰਤਰਰਾਸ਼ਟਰੀ ਚੀਜ਼ਾਂ ਨੂੰ ਆਪਣੇ ’ਤੇ ਲਾਗੂ ਨਹੀਂ ਹੋਣ ਦੇ ਰਹੇ ਜ਼ਰੂਰਤ ਹੈ ਕਿ ਇੰਟਰਨੈੱਟ ਮੰਚਾਂ ਨੂੰ ਭਾਰਤੀ ਪਰੰਪਰਾਵਾਂ ਅਨੁਸਾਰ ਚੱਲਣ ਲਈ ਪਾਬੰਦ ਕੀਤਾ ਜਾਵੇ ਦੇਸ਼ ਦੀ ਸੱਭਿਆਚਾਰਕ ਨੀਤੀ ਨੂੰ ਮਜ਼ਬੂਤ ਬਣਾਉਣਾ ਪਵੇਗਾ। (18 Ott Platforms)