Petrol Diesel Price : ਵੱਡੀ ਖਬਰ, ਪੈਟਰੋਲ ਤੇ ਡੀਜ਼ਲ ਹੋਇਆ ਸਸਤਾ || Video

Petrol Diesel Price

ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰ ਸਰਕਾਰ ਨੇ ਇਹ ਤੋਹਫਾ ਵੀਰਵਾਰ ਦੇਰ ਰਾਤ ਨੂੰ ਦਿੱਤਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੈਟਰੋਲ ਕੰਪਨੀਆਂ ਨੇ ਪੈਟਰੋਲ-ਤੀਜ਼ਲ ਦੀਆਂ ਕੀਮਤਾਂ ’ਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਦਿੱਲੀ ’ਚ ਹੁਣ ਪੈਟਰੋਲ 94.72 ਰੁਪਏ, ਭੋਪਾਲ ’ਚ 106.65 ਰੁਪਏ ਅਤੇ ਕੱਲਕਤਾ ’ਚ 100.75 ਰੁਪਏ ਮਿਲੇਗਾ। ਰਾਜਸਥਾਨ ਸਰਕਾਰ ਨੇ ਵੀ ਪੈਟਰੋਲ ਤੇ ਡੀਜ਼ਲ ’ਤੇ ਲੱਗਣ ਵਾਲੇ ਵੈੱਟ ’ਚ 2 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ। ਸੂਬੇ ਦੇ ਹਰ ਜ਼ਿਲ੍ਹੇ ’ਚ ਫਿਊਲ ਦੇ ਰੇਟ ਘੱਟ ਤੋਂ ਘੱਟ 3 ਰੁਪਏ ਤੱਕ ਘੱਟ ਕੀਤੇ ਜਾਣਗੇ। (Petrol Diesel Price)

ਹਰ ਜ਼ਿਲ੍ਹੇ ’ਚ ਹੂਣ ਫਿਊਲ ਦੀ ਕੀਮਤ ਵੀ ਇੱਕ ਸਮਾਨ ਹੋਵੇਗੀ। ਰਾਜਸਥਾਨ ਦੇ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਵੈੱਟ ’ਚ ਕਟੌਤੀ ਦੀ ਮੰਗ ਨੂੰ ਲੈ ਕੇ 10 ਤੇ 11 ਮਾਰਚ ਨੂੰ ਹੜਤਾਲ ਸੀ। ਪਿਛਲੇ ਤਕਰੀਬਨ ਦੋ ਸਾਲਾਂ ’ਚ ਪਹਿਲੀ ਵਾਰ ਤੇਲ ਦੀਆਂ ਕੀਮਤਾਂ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਸਮਾਂ ਪਹਿਲਾਂ ਹੀ ਮਹਿਲਾ ਦਿਵਸ ’ਤੇ ਐੱਲਪੀਜੀ ਗੈਸ ਦੀਆਂ ਕੀਮਤਾਂ 100 ਰੁਪਏ ਤੱਕ ਘਟਾਇਆਂ ਸਨ। (Petrol Diesel Price)

ਨਵੰਬਰ 2021 ’ਚ ਕੀਤੀ ਗਈ ਸੀ ਆਖਰੀ ਕਟੌਤੀ | Petrol Diesel Price

ਈਂਧਨ ਦੀਆਂ ਕੀਮਤਾਂ ’ਚ ਇਹ ਕਟੌਤੀ ਕਰੀਬ ਢਾਈ ਸਾਲਾਂ ਦੇ ਅਰਸੇ ’ਚ ਪਹਿਲੀ ਵਾਰ ਹੋਈ ਹੈ। ਇਸ ਤੋਂ ਪਹਿਲਾਂ, ਡੀਜਲ ਤੇ ਪੈਟਰੋਲ ਦੀਆਂ ਕੀਮਤਾਂ ’ਚ ਆਖਰੀ ਕਟੌਤੀ ਨਵੰਬਰ 2021 ’ਚ ਹੋਈ ਸੀ, ਜਦੋਂ ਇਨ੍ਹਾਂ ਦੀਆਂ ਕੀਮਤਾਂ ਦੇਸ਼ ਭਰ ’ਚ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਸਨ। ਤਾਜਾ ਕਟੌਤੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ’ਚ ਪੈਟਰੋਲ ਹੁਣ 96.72 ਰੁਪਏ ਤੋਂ ਸਸਤਾ ਹੋ ਕੇ 94.72 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਜਦੋਂ ਕਿ ਡੀਜਲ ਦੀ ਕੀਮਤ 89.62 ਰੁਪਏ ਤੋਂ ਘੱਟ ਕੇ 87.62 ਰੁਪਏ ਪ੍ਰਤੀ ਲੀਟਰ ਹੋ ਗਈ ਹੈ। (Petrol Diesel Price)

Also Read : 18 Ott Platforms : ਅਸ਼ਲੀਲਤਾ ਵੱਡੀ ਬੁਰਾਈ