ਮੈਡੀਕਲ ਕੋਰਸ ’ਚ ਹੁਣ ਓਬੀਸੀ ਨੂੰ ਮਿਲੇਗਾ 27 ਫੀਸਦੀ ਰਾਖਵਾਂਕਰਨ

ਮੈਡੀਕਲ ਕੋਰਸ ’ਚ ਪੱਛੜੇ ਵਰਗ ਨੂੰ ਰਾਖਵਾਂਕਰਨ ਸਮਾਜਿਕ ਨਿਆਂ ਦੀ ਨਵੀਂ ਮਿਸਾਲ : ਪੀਐਮ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਡੀਕਲ ਪਾਠਕ੍ਰਮਾਂ ’ਚ ਦਾਖਲੇ ਲਈ ਅਖਿਲ ਭਾਰਤੀ ਕੋਟਾ ਸਕੀਮ ’ਚ ਹੋਰ ਪੱਛੜੇ ਵਰਗ (ਓਬੀਸੀ) ਨੂੰ 27 ਫੀਸਦੀ ਤੇ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਦਸ ਫੀਸਦੀ ਰਾਖਵਾਂਕਰਨ ਦੇਣ ਦੇ ਸਰਕਾਰ ਦੇ ਫੈਸਲੇ ਨੂੰ ਦੇਸ਼ ’ਚ ਸਮਾਜਿਕ ਨਿਆਂ ਦੀ ਨਵੀਂ ਮਿਸਾਲ ਕਰਾਰ ਦਿੱਤਾ ਹੈ ਪੀਐਮ ਨੇ ਵੀਰਵਾਰ ਨੂੰ ਟਵੀਟ ਕਰਦਿਆਂ ਕਿਹਾ, ਸਾਡੀ ਸਰਕਾਰ ਨੇ ਮੌਜ਼ੂਦਾ ਸਿੱਖਿਆ ਸਾਲ ਤੋਂ ਗ੍ਰੇਜੂਏਟ, ਪੋਸਟ ਗ੍ਰੇਜੂਏਟ ਮੈਡੀਕਲ ਤੇ ਦੰਦ ਮੈਡੀਕਲ ਪਾਠਕ੍ਰਮਾਂ ’ਚ ਦਾਖਲੇ ਲਈ ਅਖਿਲ ਭਾਰਤੀ ਕੋਟਾ ਸਕੀਮ ’ਚ ਓਬੀਸੀ ਲਈ 27 ਫੀਸਦੀ ਤੇ ਆਰਥਿਕ ਤੌਰ ’ਤੇ ਪੱਛੜੇ ਵਰਗ ਲਈ ਦਸ ਫੀਸਦੀ ਰਾਖਵਾਂਕਰਨ ਦੇਣ ਦਾ ਇਤਿਹਾਸਕ ਫੈਸਲਾ ਲਿਆ ਹੈ ਇਸ ਨਾਲ ਹਰ ਸਾਲ ਹਜ਼ਾਰਾਂ ਨੌਜਵਾਨਾਂ ਨੂੰ ਬਿਹਤਰ ਮੌਕੇ ਮਿਲਣਗੇ ਤੇ ਦੇਸ਼ ’ਚ ਸਮਾਜਿਕ ਨਿਆਂ ਦੀ ਨਵੀਂ ਮਿਸਾਲ ਕਾਇਮ ਹੋਵੇਗੀ

ਜ਼ਿਕਰਯੋਗ ਹੈ ਕਿ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਮੈਡੀਕਲ ਤੇ ਦੰਦ ਮੈਡੀਕਲ ਦੇ ਗ੍ਰਜ਼ੂਏਟ ਤੇ ਪੋਸਟ ਗ੍ਰੇਜੂਏਟ ਪਾਠਕ੍ਰਮਾਂ (ਐਮਬੀਬੀਐਸ, ਐਮਡੀ, ਐਮਐਸ, ਡਿਪਲੋਮਾ, ਬੀਡੀਐਸ ਤੇ ਐਮਡੀਐਸ) ’ਚ ਦਾਖਲੇ ਲਈ ਮੌਜ਼ੂਦਾ ਸੈਸ਼ਨ 2021-22 ਤੋਂ ਅਖਿਲ ਭਾਰਤੀ ਕੋਟਾ ਸਕੀਮ ਦੇ ਤਹਿਤ ਹੋਰ ਪੱਛੜਾ ਵਰਗ ਨੂੰ 27 ਫੀਸਦੀ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਦਸ ਫੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ ਲਿਆ ਹੈ ਮੋਦੀ ਨੇ ਬੀਤੇ ਸੋਮਵਾਰ ਨੂੰ ਸਬੰਧਿਤ ਕੇਂਦਰੀ ਮੰਤਰਾਲੇ ਤੋਂ ਇਸ ਪੈਂਡਿੰਗ ਮੁੱਦੇ ਦਾ ਉੱਚਿਤ ਹੱਲ ਕਰਨ ਲਈ ਕਿਹਾ ਸੀ ਇਸ ਫੈਸਲੇ ਨਾਲ ਹਰ ਸਾਲ ਐਮਬੀਬੀਐਸ ’ਚ ਓਬੀਸੀ ਦੇ ਕਰੀਬ 1500 ਵਿਦਿਆਰਥੀਆਂ ਤੇ ਪੋਸਟ ਗ੍ਰੇਜੂਏਟ ’ਚ 2500 ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ ਇਸ ਤਰ੍ਹਾਂ ਐਮਬੀਬੀਐਸ ’ਚ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ 550 ਤੇ ਪੋਸਟ ਗ੍ਰੇਜੂਏਟ ’ਚ ਕਰੀਬ ਇੱਕ ਹਜ਼ਾਰ ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ