UPI Payments: ਪੇਟੀਐਮ ਨਾਲ ਜੁੜਿਆ ਨਵਾਂ ਅਪਡੇਟ, ਕੀ ਤੁਸੀਂ ਵੀ ਕਰਦੇ ਹੋ Paytm Payment?

UPI Payments

UPI Payments: ਭਾਰਤ ਸਰਕਾਰ ਯੂਨੀਫਾਈਡ ਪੇਮੈਂਟ ਇੰਟਰਫੇਸ ਦੇ ਵਿਸਥਾਰ ਲਈ ਲਗਾਤਾਰ ਨਵੇਂ-ਨਵੇਂ ਫੈਸਲੇ ਲੈ ਰਹੀ ਹੈ। ਉੱਥੇ, ਕਈ ਦੇਸ਼ਾਂ ’ਚ ਯੂਪੀਆਈ ਪੇਮੈਂਟ ਦੀ ਸੁਵਿਧਾ ਸ਼ੁਰੂ ਵੀ ਕਰ ਦਿੱਤੀ ਗਈ ਹੈ, ਜਿਸ ’ਚ ਨੇਪਾਲ, ਫਰਾਂਸ, ਯੂਏਈ, ਮਲੇਸ਼ੀਆ, ਸਿੰਗਾਪੁਰ, ਫਿਲੀਪੀਂਸ, ਸ੍ਰੀਲੰਕਾ, ਮਾਰੀਸ਼ਸ, ਭੂਟਾਨ, ਓਮਾਨ ਅਤੇ ਮਾਲਦੀਵ ਸ਼ਾਮਲ ਹਨ। ਉੱਥੇ, ਹੁਣ ਥਰਡ ਪਾਰਟੀ ਐਪ ਪੇਟੀਐਮ ਨੇ ਵੀ ਇੰਟਰਨੈਸ਼ਨਲ ਯੂਪੀਆਈ ਪੇਮੈਂਟ ਦੀ ਸੁਵਿਧਾ ਸ਼ੁਰੂ ਕੀਤੀ ਹੈ। Paytm Payment

Read Also : Summer Holiday Destinations: ਸਰਦੀਆਂ ’ਚ ਗਰਮੀ ਦਾ ਅਹਿਸਾਸ ਕਰਵਾਉਣ ਵਾਲੀਆਂ ਭਾਰਤ ਦੀਆਂ 7 ਥਾਵਾਂ, ਜਾਣੋ

ਹੁਣ ਭਾਰਤੀ ਯਾਤਰੀ ਪੇਟੀਐਮ ਐਪ ਜ਼ਰੀਏ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਕੈਸ਼ਲੈੱਸ ਪੇਮੈਂਟ ਕਰ ਸਕਣਗੇ। ਦੱਸ ਦੇਈਏ ਕਿ ਵਿਦੇਸ਼ ’ਚ ਪੇਟੀਐਮ ਜ਼ਰੀਏ ਯੂਪੀਆਈ ਸੁਵਿਧਾ ਦੀ ਵਰਤੋਂ ਕਰਨ ਲਈ ਯੂਜਰਸ ਨੂੰ ਬੈਂਕ ਅਕਾਊਂਟ ਨਾਲ ਜੁੜਿਆ ਵਨ ਟਾਈਮ ਐਕਟੀਵੇਸ਼ਨ ਜ਼ਰੂਰੀ ਹੋਵੇਗਾ, ਜਿਸ ’ਚ 1 ਤੋਂ 90 ਦਿਨਾਂ ਤੱਕ ਵਰਤੋਂ ਮਿਆਦ ਨੂੰ ਕਸਟੋਮਾਈਜ਼ ਕਰਨ ਦਾ ਆਪਸ਼ਨ ਹੁੰਦਾ ਹੈ। ਇਹ ਵਾਧੂ ਸੁਰੱਖਿਆ ਯਕੀਨੀ ਕਰਦਾ ਹੈ। ਦਰਅਸਲ, ਜ਼ਰੂਰਤ ਨਾ ਹੋਣ ’ਤੇ ਇਸ ਨੂੰ ਡੀਐਕਟੀਵੇਟ ਵੀ ਕੀਤਾ ਜਾ ਸਕਦਾ ਹੈ, ਜਿਸ ਨਾਲ ਭਾਰਤ ਪਰਤਣ ’ਤੇ ਬੇਲੋੜੀ ਪੇਮੈਂਟ ਨੂੰ ਰੋਕਿਆ ਜਾ ਸਕੇ। UPI Payments

ਇਸ ਤੋਂ ਇਲਾਵਾ, ਪੇਮੈਂਟ ਕਰਨ ਦੌਰਾਨ ਯੂਜਰਸ ਰੀਅਲ ਟਾਈਮ ਫਾਰੇਨ ਐਕਸਚੇਂਜ ਰੇਟਸ ਦੇਖ ਸਕਣਗੇ ਅਤੇ ਉਨ੍ਹਾਂ ਦੇ ਬੈਂਕ ਵੱਲੋਂ ਲਾਗੂ ਹੋਰ ਕਨਵੀਨੀਐਂਸ ਫੀਸ ਅਤੇ ਖਰਚ ਨੂੰ ਪਾਰਦਰਸ਼ਿਤਾ ਨਾਲ ਕੰਟਰੋਲ ਕਰ ਸਕਣਗੇ। ਦੱਸ ਦੇਈਏ ਕਿ ਪੇਟੀਐਮ ਨੇ ਹਾਲ ਹੀ ’ਚ ਯੂਪੀਆਈ ਸਟੇਟਮੈਂਟ ਡਾਊਨਲੋਡ ਫੀਚਰ ਨੂੰ ਲਾਂਚ ਕੀਤਾ ਹੈ। ਦੱਸ ਦੇਈਏ ਕਿ ਪਹਿਲੀ ਵਾਰ ਕਰਾਸ-ਬਾਰਡਰ ਪਰਸਨ ਟੂ ਪਰਸਨ ਪੇਮੈਂਟ ਸਰਵਿਸ ਸਿੰਗਾਪੁਰ ’ਚ ਸ਼ੁਰੂ ਹੋਈ ਸੀ। Paytm Payment