ਹੁਣ ਤਾਮਿਲਨਾਡੂ ’ਚ ਸ਼ਰਾਬ ਦਾ ਕਹਿਰ

Tamil Nadu

Tamil Nadu : ਹੁਣ ਤਾਮਿਲਨਾਡੂ ’ਚ ਸ਼ਰਾਬ ਦਾ ਕਹਿਰ ਜਾਰੀ ਹੈ। ਸੂਬੇ ’ਚ 47 ਮੌਤਾਂ ਸ਼ਰਾਬ ਪੀਣ ਨਾਲ ਹੋਈਆਂ ਹਨ। ਸਰਕਾਰਾਂ ਨੂੰ ਹੁਣ ਸਹੀ ਤੇ ਠੋਸ ਫੈਸਲਾ ਲੈਣ ਲਈ ਕਿਸੇ ਹੋਰ ਘਟਨਾ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ। ਆਏ ਸਾਲ ਕਿਸੇ ਨਾ ਕਿਸੇ ਸੂਬੇ ’ਚ ਇੱਕੋ ਦਿਨ ’ਚ ਸ਼ਰਾਬ ਨਾਲ ਮੌਤਾਂ ਹੋਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਕਾਨੂੰਨੀ ਭਾਸ਼ਾ ’ਚ ਠੇਕਿਆਂ ’ਤੇ ਨਾ ਮਿਲਣ ਵਾਲੀ ਸ਼ਰਾਬ ਨੂੰ ਨਕਲੀ ਜਾਂ ਜ਼ਹਿਰੀਲੀ ਸ਼ਰਾਬ ਕਿਹਾ ਜਾਂਦਾ ਹੈ ਪਰ ਹਕੀਕਤ ਇਹ ਹੈ ਕਿ ਸ਼ਰਾਬ ਤਾਂ ਕੋਈ ਵੀ ਹੋਵੇ ਫਾਇਦੇਮੰਦ ਨਹੀਂ ਭਾਵੇਂ ਉਹ ਠੇਕੇ ’ਤੇ ਵਿਕੇ ਜਾਂ ਸਰਕਾਰੀ ਮਨਜ਼ੂਰੀ ਤੋਂ ਬਿਨਾਂ।

Also Read : ਰੋਟਰੀ ਸੈਂਟਰਲ ਦੀ ਪ੍ਰਧਾਨ ਕੀਰਤੀ ਗਰੋਵਰ ਭਾਜਪਾ ’ਚ ਸ਼ਾਮਲ

ਸਰਕਾਰਾਂ ਨੂੰ ਸ਼ਰਾਬਬੰਦੀ ਲਾਗੂ ਕਰਨ ਦੀ ਦੇਸ਼ ਪੱਧਰੀ ਮੁਹਿੰਮ ਚਲਾਉਣੀ ਚਾਹੀਦੀ ਹੈ। ਜੇਕਰ ਬਿਹਾਰ ਵਰਗਾ ਗਰੀਬ ਸੂਬਾ ਸ਼ਰਾਬਬੰਦੀ ਲਾਗੂ ਕਰ ਸਕਦਾ ਹੈ ਤਾਂ ਪੰਜਾਬ, ਹਰਿਆਣਾ ਵਰਗੇ ਸੂਬੇ ਕਿਉਂ ਨਹੀਂ ਕਰ ਸਕਦੇ। ਇਹ ਤੱਥ ਹਨ ਕਿ ਬਿਹਾਰ ’ਚ ਸ਼ਰਾਬਬੰਦੀ ਨਾਲ ਅਪਰਾਧਾਂ ਦੇ ਗਰਾਫ ’ਚ ਭਾਰੀ ਗਿਰਾਵਟ ਆਈ ਹੈ। ਸਰਕਾਰਾਂ ਨੂੰ ਦ੍ਰਿੜ ਇੱਛਾ-ਸ਼ਕਤੀ ਨਾਲ ਸ਼ਰਾਬ ਦੇ ਖਿਲਾਫ਼ ਮੁਹਿੰਮ ਚਲਾਉਣੀ ਚਾਹੀਦੀ ਹੈ।

ਸਿਰਫ ਅਪਰਾਧ ਹੀ ਨਹੀਂ ਸਗੋਂ ਸੜਕੀ ਹਾਦਸੇ, ਸਰੀਰਕ, ਮਾਨਸਿਕ ਅਤੇ ਸਮਾਜਿਕ ਗਿਰਾਵਟ ਦਾ ਵੱਡਾ ਕਾਰਨ ਸ਼ਰਾਬ ਹੈ।
ਜ਼ਰੂਰਤ ਹੈ ਪੁਰਾਤਨ ਸੱਭਿਆਚਾਰ ਨੂੰ ਜਿੰਦਾ ਕਰਨ ਦੀ ਕਦੇ ਵਿਆਹ-ਸ਼ਾਦੀਆਂ ਸਿਰਫ ਧਾਰਮਿਕ ਰੀਤੀ-ਰਿਵਾਜਾਂ ਨਾਲ ਮੁਕੰਮਲ ਹੁੰਦੀਆਂ ਸਨ ਪਰ ਵਰਤਮਾਨ ਦੌਰ ’ਚ ਵਿਆਹ ’ਚ ਸ਼ਰਾਬ ਦਾ ਇਸਤੇਮਾਲ ਅਖੌਤੀ ਆਧੁਨਿਕਤਾ ਦੇ ਰੂਪ ’ਚ ਪੇਸ਼ ਕਰਨ ਦੇ ਰੁਝਾਨ ਨੂੰ ਵੀ ਰੋਕਣ ਦੀ ਲੋੜ ਹੈ। (Tamil Nadu)

LEAVE A REPLY

Please enter your comment!
Please enter your name here