ਦਿੱਲੀ, ਗੁੜਗਾਓਂ, ਫਰੀਦਾਬਾਦ, ਗਾਜ਼ੀਆਬਾਦ ਵਿੱਚ ਸੇਵਾ ਉਪਲੱਬਧ
ਨਵੀਂ ਦਿੱਲੀ: ਭੱਜ ਦੌੜ ਭਰੀ ਜ਼ਿੰਦਗੀ ਵਿੱਚ ਕਿਸੇ ਕੰਮ ਦੀ ਜਲਦਬਾਜ਼ੀ ਹੋਵੇ ਅਤੇ ਤੁਸੀਂ ਜੇਕਰ ਘਰ ਬੈਠੇ ਆਪਣਾ ਕੰਮ ਕਰਨਾ ਚਾਹੁੰਦੇ ਹੋ ਜੋ ਇਸ ਵਿੱਚ ਮੈਰਾਟਾਸਕ ਐਪ ਮੱਦਦਗਾਰ ਸਾਬਤ ਹੋ ਸਕਦਾ ਹੈ, ਕਿਉਂਕਿ ਇਸ ‘ਤੇ ਬੁਕਿੰਗ ਤੋਂ ਬਾਅਦ ਡਲਿਵਰੀ ਬੁਆਇ ਤੁਹਾਡਾ ਕੰਮ ਨਿਰਧਾਰਿਤ ਸਮੇਂ ਵਿੱਚ ਪੂਰਾ ਕਰਦੇ ਹਨ।
ਜੇਕਰ ਤੁਸੀਂ ਸਟਰੀਟ ਫੂਡ ਦਾ ਘਰ ਬੈਠੇ ਮਜ਼ਾ ਲੈਣਾ ਚਾਹੁੰਦੇ ਜਾਂ ਫਿਰ ਆਪਣੇ ਹੱਥ ਨਾਲ ਬਣੇ ਭੋਜਨ ਨੂੰ ਕਿਸੇ ਦੇ ਘਰ ਭੇਜਣਾ ਚਾਹੁੰਦੇ ਜਾਂ ਡਰਾਈ ਕਲੀਨਰ ਤੋਂ ਆਪਣੀ ਧੋਤੀ ਹੋਈ ਪੁਸ਼ਾਕ ਲਿਆਉਣਾ ਚਾਹੁੰਦੇ, ਪਰ ਕਿਸੇ ਕਾਰਨ ਤੁਸੀਂ ਆਪ ਇਸ ਕੰਮ ਨੂੰ ਕਰਨ ਵਿੱਚ ਸਮਰੱਥ ਨਹੀਂ, ਤਾਂ ਤੁਹਾਡਾ ਇਹ ਕੰਮ ਮੈਰਾਟਾਸਕ ਐਪ ਕਰੇਗਾ। ਹਰ ਤਰ੍ਹਾਂ ਦੇ ਮੋਬਾਇਲ ਅਪਰੇਟਿੰਗ ਸਿਸਟਮ ‘ਤੇ ਚੱਲਣ ਵਾਲੇ ਇਸ ਐਪ ‘ਤੇ ਆਪਣਾ ਲੋਕੇਸ਼ਨ ਅਤੇ ਜਿੱਥੋਂ ਸਮਾਨ ਮੰਗਾਉਣਾ ਹੈ, ਜਾਂ ਫਿਰ ਭੇਜਣਾ ਹੈ, ਤਾਂ ਲੋਕੇਸ਼ਨ ਪਾ ਕੇ ਡਲਿਵਰੀ ਬੁਆਇਜ਼ ਨੂੰ ਬੁਲਾਇਆ ਜਾ ਸਕਦਾ ਹੈ।
ਬੁੱਕ ਕਰਦੇ ਹੀ ਆਉਣ ਵਾਲੇ ਡਲਿਵਰੀ ਬੁਆਇਜ਼ ਦਾ ਫੋਨ ਨੰਬਰ ਅਤੇ ਉਸ ਦੀ ਤਸਵੀਰ ਮੋਬਾਇਲ ਫੋਨ ‘ਤੇ ਆ ਜਾਂਦੀ ਹੈ। ਇਸ ਦੇ ਸਾਲ ਹੀ ਇਸ ਲਈ ਲੱਗਣ ਵਾਲਾ ਟੈਕਸ ਵੀ ਐਪ ‘ਤੇ ਪਤਾ ਲੱਗ ਜਾਂਦਾ ਹੈ ਅਤੇ ਜੇਕਰ ਬੁਕਿੰਗ ਰੱਦ ਕਰਨੀ ਹੋਵੇ ਤਾਂ ਇਹ ਵੀ ਸੌਖ ਨਾਲ ਹੋ ਜਾਂਦਾ ਹੈ। ਮੈਰਾਟਾਸਕ ਐਪ ਦੇ ਸਹਿ ਸੰਸਥਾਪਕ ਦੀਪਕ ਬੱਤਰਾ ਨੇ ਦੱਸਿਆ ਕਿ ਅਜੇ ਇਸ ਐਪ ਦੀਆਂ ਸੇਵਾਵਾਂ ਦਿੱਲੀ, ਗੁੜਗਾਓਂ, ਫਰੀਦਾਬਾਦ, ਗਾਜ਼ੀਆਬਾਦ ਵਿੱਚ ਉੱਪਲੱਬਧ ਹਨ ਅਤੇ ਜਲਦੀ ਹੀ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਇਹ ਸੇਵਾ ਉਪਲੱਬਧ ਹੋ ਜਾਵੇਗੀ।
ਇਸ ਸਾਲ ਦੇ ਅੰਤ ਤੱਕ ਮੁੰਬਈ ਵਿੱਚ ਇਹ ਸੇਵਾ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਡਲਿਵਰੀ ਬੁਆਇਜ਼ ਦੀ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਇਸ ਕੰਮ ‘ਤੇ ਲਾਇਆ ਜਾਂਦਾ ਹੈ ਅਤੇ ਜਦੋਂ ਡਲਿਵਰੀ ਬੁਆਇਜ਼ ਕਿਸੇ ਚੀਜ਼ ਨੂੰ ਡਲਿਵਰੀ ਲਈ ਲੈ ਕੇ ਨਿੱਕਲਦਾ ਹੈ ਤਾਂ ਉਸ ਨੂੰ ਐਪ ‘ਤੇ ਅਸਾਨੀ ਨਾਲ ਟਰੈਕ ਕੀਤਾ ਜਾ ਸਕਦਾ ਹੈ ਅਤੇ ਉਸ ਦਾ ਲੋਕੇਸ਼ਨ ਵੀ ਵੇਖਿਆ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।