ਨੋਕੀਆ ਨੇ ਬਜ਼ਾਰ ‘ਚ ਉਤਾਰੇ ਨਵੇਂ ਮੋਬਾਇਲ ਫੋਨ

Nokia, Launchs, New Mobile phone

105 ਅਤੇ 130 ਮੋਬਾਇਲ ਫੋਨ ਲਾਂਚ

ਨਵੀਂ ਦਿੱਲੀ: ਦੇਸ਼ ਦੇ ਫੀਚਰ ਬਜ਼ਾਰ ਵਿੱਚ ਫਿਰਤੋਂ ਆਪਣੀ ਪੈਝ ਬਣਾਉਣ ਦੇ ਮਕਸਦ ਨਾਲ ਨੋਕੀਆ ਨੇ ਸੋਮਵਾਰ ਨੂੰ ਉੱਨਤ ਡਿਜ਼ਾਈਨ ਅਤੇ ਨਵੇਂ ਫੀਚਰ ਵਾਲੇ ਨੋਕੀਆ 105 ਅਤੇ 130 ਫੋਨ ਪੇਸ਼ ਕੀਤੇ ਹਨ। ਨੋਕੀਆ ਬਰਾਂਡ ਦੀ ਮਾਲਕੀ ਰੱਖਣ ਵਾਲੀ ਫਿਨਲੈਂਡ ਦੀ ਸਟਾਰਟਅਪ ਕੰਪਨੀ ਐੱਚਐੱਮਡੀ ਨੇ 3310 ਤੋਂਬਾਅਦ ਇਹ ਦੋਵੇਂ ਫੋਨ ਲਾਂਚ ਕੀਤੇ ਹਨ।

ਦੋਵੇਂ ਹੀ ਫੋਨਾਂ ਵਿੱਚ 1.08 ਇੰਚ ਦੀ ਕਲਰ ਸਕੀਨ ਅਤੇ ਹੈਂਡੀ ਐਲਈਡੀ ਟਾਰਚ ਲਾਈਟ ਹੈ। ਦੋਵੇਂ ਫੋਨ ਤਿੰਨ ਰੰਗਾਂ ਵਿੱਚ ਉਪਲੱਬਧ ਹੋਣਗੇ। ਨੋਕਰੀਆ 105 ਵਿਕਰੀ ਲਈ 19 ਜੁਲਾਈ ਤੋਂ ਉਪਲੱਬਧ ਹੋਵੇਗਾ। ਐੱਚਐੱਮਡੀ ਗਲੋਬਲ ਨੇ ਦੋਵੇਂ ਫੋਨ ਪੇਸ਼ ਕਰਦੇ ਹੋਏ ਕਿ ਨੋਕੀਆ 105 ਨੀਲੇ, ਕਾਲੇ ਅਤੇ ਚਿੱਟੇ ਰੰਗ ਵਿੱਚ ਉਪਲੱਬਧ ਹੋਵੇਗਾ। ਸਿੰਗਲ ਸਿਮ ਵਾਲੇ ਫੋਨ ਦੀ ਕੀਮਤ 999 ਰੁਪਏ ਅਤੇ ਡਬਲ ਸਿੰਮ ਵਾਲੇ ਫੋਨ ਦੀ ਕੀਮਤ 1149 ਰੁਪਏ ਹੋਵੇਗੀ। ਨੋਕੀਆ 130 ਦਾ ਵੀਡੀਓ ਬੇਹਤਰੀਨ ਹੈ। ਇਹਫੋਨ ਇੱਕ ਵਾਰ ਚਾਰਜ਼ ਕਰਨ ‘ਤੇ ਸਾਢੇ 11 ਘੰਟੇ ਦੀ ਵੀਡੀਓ ਪਲੇਬੈਕ ਸਮਰੱਥਾ ਦੇ ਬਲੂਟੁੱਥ ਨੂੰ ਸਪੋਰਟ ਕਰਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।