ਹੁਣ ਖਾਓ ‘ਪਰਾਂਠਾ ਸਪੈਸ਼ਲ ਜਬ ਮਰਜ਼ੀ’

Open, Prantha, Cornor, Sirsa

ਮਿਲੇਗੀ ਕਈ ਪ੍ਰਕਾਰ ਦੀ ਲੱਸੀ

ਜਗਦੀਪ ਸਿੱਧੂ, ਸਰਸਾ:ਹੁਣ ਤੁਹਾਡਾ ਪਰਾਂਠਾ ਖਾਣ ਦਾ ਜਦੋਂ ਵੀ ਦਿਲ ਕਰੇ ਤਾਂ ਸਿੱਧਾ ਸ਼ਾਹ ਸਤਿਨਾਮ ਜੀ ਧਾਮ ਵਿੱਚ ਖੁੱਲ੍ਹੇ ਪਰਾਂਠਾ ਕਾਰਨਰ ‘ਤੇ ਆ ਜਾਣਾ ਹਰ ਸਮੇਂ ਤਾਜ਼ਾ ਜ਼ਾਇਕੇਦਾਰ ਪਰਾਂਠਾ ਤਿਆਰ ਬਰ ਤਿਆਰ ਮਿਲੇਗਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ ਕਮਲਾਂ ਨਾਲ ਅੱਜ ‘ਪਰਾਂਠਾ ਸਪੈਸ਼ਲ ਜਬ ਮਰਜ਼ੀ’ ਨਾਮਕ ਇਸ ਕਾਰਨਰ ਦਾ ਸ਼ੁੱਭ ਆਰੰਭ ਕਰ ਦਿੱਤਾ ਹੈ ਇਹੀ ਨਹੀਂ ਇੱਥੇ ਕਈ ਪ੍ਰਕਾਰ ਦੀ ਲੱਸੀ ਵੀ ਮਿਲੇਗੀ ਪਰਾਂਠੇ ਅਤੇ ਲੱਸੀ ਤੋਂ ਬਾਅਦ ‘ਸਵੀਟ ਡਿਸ਼’ ਦਾ ਮਨ ਕੀਤਾ ਤਾਂ ਆਰਗੈਨਿਕ ਆਈਸਕ੍ਰੀਮ ਦਾ ਸਵਾਦ ਤੁਸੀਂ ਭੁੱਲ ਨਹੀਂ ਸਕਣਾ ਜੀ ਹਾਂ, ਇੱਕ ਹੀ ਕਾਰਨਰ ਤੋਂ ਤੁਸੀਂ ਇਹ ਲਜੀਜ਼ ਤੇ ਸ਼ੁੱਧ ਪਕਵਾਨ ਲੈ ਸਕਦੇ ਹੋ

ਆਰਗੈਨਿਕ ਆਈਸਕ੍ਰੀਮ ਦਾ ਵੀ ਲੈ ਸਕੋਂਗੇ ਲੁਤਫ਼

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ‘ਪਰਾਂਠਾ ਸਪੈਸ਼ਲ ਜਬ ਮਰਜ਼ੀ’ ਕਾਰਨਰ ‘ਤੇ 24 ਘੰਟੇ ਜ਼ਾਇਕੇਦਾਰ ਪਰਾਂਠੇ ਤਿਆਰ ਮਿਲਣਗੇ ਇਨ੍ਹਾਂ ਪਰਾਂਠਿਆਂ ਦੀ ‘ਰੈਸਿਪੀ’ ਵੀ ਖੁਦ ਪੂਜਨੀਕ ਗੁਰੂ ਜੀ ਨੇ ਹੀ ਤਿਆਰ ਕੀਤੀ ਹੈ ਪਰਾਂਠਿਆਂ ‘ਤੇ ਤੈਰਦਾ ਸ਼ੁੱਧ ਮੱਖਣ ਇਸ ਦੇ ਸਵਾਦ ਨੂੰ ਦੁੱਗਣਾ ਕਰ ਦੇਵੇਗਾ ਇਸ ਕਾਰਨਰ ‘ਤੋਂ ਪਰਾਂਠਿਆਂ ਦੀ ਹੋਮ ਡਿਲੀਵਰੀ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਤੁਸੀਂ ਘਰ ਬੈਠੇ ਹੀ ਲਜੀਜ਼ ਪਕਵਾਨ ਦਾ ਸਵਾਦ ਚਖ ਸਕੋ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਇਸੇ ਹੀ ਕਾਰਨਰ ਤੋਂ ਆਈਸਕ੍ਰੀਮ ਵੀ ਮਿਲੇਗੀ ਜੋ ਸ਼ੁੱਧ ਆਰਗੈਨਿਕ ਹੋਵੇਗੀ ਤੇ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਹੋਵੇਗੀ ਆਈਸਕ੍ਰੀਮ ਦੀ ਰੈਸਿਪੀ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਤਿਆਰ ਕੀਤੀ ਹੈ ਹੁਣ ਪਰਾਂਠਿਆਂ ਤੇ ਆਈਸਕ੍ਰੀਮ ਦੇ ਸ਼ੌਕੀਨਾਂ ਨੂੰ ਘਰ ਬੈਠਿਆਂ ਹੀ ਜ਼ਾਇਕੇਦਾਰ ਪਰਾਂਠਾ ਖਾਣ ਲਈ ਮਿਲੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।