ਸਿੱਖਿਆ ਵਿਭਾਗ ਨੇ ਲਿਆ ਫੈਸਲਾ : ਹੁਣ ਸਰਕਾਰੀ ਸਕੂਲ ਲੱਗਣਗੇ ਡਬਲ ਸ਼ਿਫਟ ‘ਚ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਨੂੰ ਕੇ ਇੱਕ ਅਨੋਖਾ ਫੈਸਲਾ ਕੀਤਾ ਹੈ। ਹੁਣ ਪੰਜਾਬ ’ਚ ਸਰਕਾਰੀ ਸਕੂਲ ਦੋ ਸ਼ਿਫਟਾਂ ’ਚ ਲੱਗਣਗੇ। ਇਸ ਸਬੰਧੀ ਇੱਕ ਪੱਤਰ ਜਾਰੀ ਕਰਕੇ ਸ਼ੈਡਿਊਲ ਜਾਰੀ ਕਰ ਦਿੱਤਾ ਹੈ।
ਪੱਤਰ ’ਚ ਕਿਹਾ ਗਿਆ ਹੈ ਕਿ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਵਧੇਰੇ ਹੋਣ ਕਾਰਨ, ਜਗ੍ਹਾ, ਕਮਰਿਆਂ ਤੇ ਹੋਰ ਇੰਫਰਾਸਟਰੱਕਚਰ ਦੀ ਕਮੀ ਹੋਣ ਕਾਰਨ ਸੂਬੇ ਦੇ ਸਰਕਾਰੀ ਸਕੂਲ ਡਬਸ ਸ਼ਿਫਟ ’ਚ ਲੱਗਣਗੇ। ਸਿੱਖਿਆ ਵਿਭਾਗ ਅਨੁਸਾਰ ਪਹਿਸੀ ਸ਼ਿਫਟ ਦੌਰਾਨ ਸਰਕਾਰੀ ਸਕੂਲ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਲੱਗਣਗੇ ਤੇ ਦੂਜੀ ਸਿਫਟ ਦੁਪਹਿਲ 12:30 ਵਜੇ ਤੋਂ ਲੈ ਕੇ 5:30 ਵਜੇ ਤੱਕ ਲੱਗਣਗੇ। ਇਸੇ ਤਰ੍ਹਾਂ ਸਰਦੀਆਂ ’ਚ ਪਹਿਲੀ ਸ਼ਿਫਟ 7 ਤੋਂ ਲੈ ਕੇ 12:30 ਵਜੇ ਤੱਕ ਤੇ ਦੂਜੀ ਸ਼ਿਫਟ 12:30 ਤੋਂ 5:15 ਵਜੇ ਤੱਕ ਲੱਗਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ