ਹੁਣ ਇੱਥੇ ਬੋਰਵੈੱਲ ਵਿੱਚ ਡਿੱਗੀ ਤਿੰਨ ਸਾਲ ਦੀ ਬੱਚੀ, ਸਖ਼ਤ ਮੁਸ਼ੱਕਤ ਤੋਂ ਬਾਅਦ ਸੁਰੱਖਿਅਤ ਕੱਢਿਆ ਬਾਹਰ

Borewell

ਛਤਰਪੁਰ (ਏਜੰਸੀ)। ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਇੱਕ ਪਿੰਡ ’ਚ ਬੋਰਵੈੱਲ (Borewell) ਵਿੱਚ ਡਿੱਗੀ ਤਿੰਨ ਸਾਲ ਦੀ ਬੱਚੀ ਨੈਨਸੀ ਨੂੰ ਰਾਤ ਸਮੇਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬਿਜਾਵਰ ਥਾਣਾ ਖੇਤਰ ਦੇ ਲਲਗੁਵਾਂਪਾਲੀ ਪਿੰਡ ਦੇ ਇੱਕ ਖੇਤ ਦੇ ਖੁੱਲ੍ਹੇ ਬੋਰਵੈੱਲ ’ਚ ਤਿੰਨ ਸਾਲਾ ਨੈਨਸੀ ਡਿੱਗ ਗਈ ਸੀ। ਉਸ ਨੂੰ ਬਚਾਉਣ ਲਈ ਮਾਹਿਰਾਂ ਦੀ ਮੱਦ ਲਈ ਗਈ ਅਤੇ ਕੁਝ ਘੰਟਿਆਂ ਦੇ ਯਤਨ ਤੋਂ ਬਾਅਦ ਰਾਤ ਨੂੰ ਉਸ ਨੂੰ ਰੱਸੀਆਂ ਦੀ ਸਹਾਇਤਾ ਨਾਲ ਸੁਰੱਖਿਅਤ ਕੱਢ ਲਿਆ ਗਿਆ।

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੁਦ ਟਵੀਟ ਦੇ ਜ਼ਰੀਏ ਬੱਚੀ ਨੂੰ ਸੁਰੱਖਿਅਤ ਕੱਢਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੇਟੀ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਇਸ ਪਕੰਮ ’ਚ ਸਹਿਯੋਗ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਸਾਥੀਆਂ ਅਤੇ ਨਾਗਰਿਕਾਂ ਦਾ ਧੰਨਵਾਦ। ਸਿਲਸਿਲੇਵਾਰ ਟਵੀਟ ’ਚ ਉਨ੍ਹਾਂ ਕਿਹਾ ਕਿ ਨੈਨਸੀ ਦੀ ਮਾਂ ਨਾਲ ਫੋਨ ’ਤੇ ਗੱਲ ਕੀਤੀ ਹੈ। ਇਹ ਜਾਣ ਕੇ ਸੰਤੁਸ਼ਟੀ ਤੇ ਆਨੰਦ ਆਇਆ ਕਿ ਬੱਚੀ ਬਿਲਕੁਲ ਸਿਹਤਮੰਦ ਹੈ। ਉਸ ਨੂੰ ਆਮ ਚੈੱਕਅਪ ਲਈ ਹਸਪਤਾਲ ਲਿਜਾਇਆ ਗਿਆ ਹੈ। ਬੇਟੀ ਦੇ ਪਿਤਾ ਨਹੀਂ ਹਨ, ਪਰ ਉਸ ਦੇ ਮਾਮਾ ਸ਼ਿਵਰਾਜ ਉਸ ਦੇ ਨਾਲ ਹਨ।

Borewell

ਇਸ ਤੋਂ ਪਹਿਲਾ ਚੌਹਾਨ ਨੇ ਬੇਟੀ ਨੂੰ ਸੁਰੱਖਿਅਤ ਕੰਢਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਰੂਰੀ ਉਪਾਅ ਕਰਨ ਲਈ ਕਿਹਾ ਸੀ ਅਤੇ ਉਹ ਪ੍ਰਸ਼ਾਸਨ ਦੇ ਸੰਪਰਕ ਵਿੱਚ ਸਨ। ਪ੍ਰਦੇਸ਼ ਭਾਜਪਾ ਪ੍ਰਧਾਨ ਤੇ ਖਜੁਰਾਹੋ ਸਾਂਸਦ ਵਿਸ਼ਣੂਦੱਤ ਸ਼ਰਮਾ ਵੀ ਛਤਰਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਸੰਪਰਕ ’ਚ ਸਨ ਅਤੇ ਉਨ੍ਹਾਂ ਨੇ ਬੇਟੀ ਨੂੰ ਸੁਰੱਖਿਅਤ ਕੰਢਣ ਤੋਂ ਬਾਅਦ ਮੁੱਖ ਮੰਤਰੀ ਨਾਲ ਚਰਚਾ ਕਰਕੇ ਧੰਨਵਾਦ ਕੀਤਾ। (Borewell)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ