ਗਾਜ਼ੀਆਬਾਦ (ਸੱਚ ਕਹੂੰ ਨਿਊਜ਼/ਰਵਿੰਦਰ ਸਿੰਘ)। Ghaziabad News: ਯੂਪੀ ’ਚ ਦੀਵਾਲੀ ਦੀ ਛੁੱਟੀ ਤੋਂ ਬਾਅਦ ਇੱਕ ਵਾਰ ਫਿਰ ਛੁੱਟੀ ਹੋਣ ਜਾ ਰਹੀ ਹੈ। ਇਹ ਛੁੱਟੀ 13 ਨਵੰਬਰ ਨੂੰ ਹੈ ਤੇ ਉੱਤਰ ਪ੍ਰਦੇਸ਼ ਦੇ ਚੋਣਵੇਂ ਸ਼ਹਿਰਾਂ ’ਚ ਹੋਵੇਗੀ। ਇਸ ਦਿਨ ਬੈਂਕ, ਕਾਲਜ, ਸਕੂਲ ਤੇ ਦਫ਼ਤਰ ਬੰਦ ਰਹਿਣਗੇ। ਆਓ ਜਾਣਦੇ ਹਾਂ 13 ਨਵੰਬਰ ਨੂੰ ਛੁੱਟੀ ਦਾ ਕਾਰਨ ਕੀ ਹੈ। UP Holidays News
Read This : Punjab Police: ਲੁਧਿਆਣਾ ’ਚ ਵੱਡੀ ਕਾਰਵਾਈ, ਬੱਬਰ ਖਾਲਸਾ ਇੰਟਰਨੈਸ਼ਨਲ ਦੇ ਲਾਡੀ ਦੇ ਕਰੀਬੀ ਮੁਨੀਸ਼ ਦੇ ਚਾਰ ਸਲੀਪਰ ਸੈਲ …
13 ਨਵੰਬਰ ਨੂੰ ਹੋਵੇਗੀ ਯੂਪੀ ਦੇ ਇਨ੍ਹਾਂ ਸ਼ਹਿਰਾਂ ’ਚ ਵੋਟਿੰਗ
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਯੂਪੀ ’ਚ ਫੂਲਪੁਰ, ਗਾਜ਼ੀਆਬਾਦ, ਮਾਝਵਾਨ, ਖੈਰ, ਮੀਰਾਪੁਰ, ਸਿਸਮਾਉ, ਕਟੇਹਾਰੀ, ਕਰਹਾਲ ਤੇ ਕੁੰਡਰਕੀ ਸੀਟਾਂ ’ਤੇ ਵੋਟਿੰਗ ਹੋਣੀ ਹੈ। ਇਹ ਵੋਟਿੰਗ 13 ਨਵੰਬਰ ਨੂੰ ਹੋਵੇਗੀ। ਅਜਿਹੇ ’ਚ ਚੋਣ ਕਮਿਸ਼ਨ ਨੇ ਕਟੇਹਾਰੀ (ਅੰਬੇਦਕਰ ਨਗਰ), ਕਰਹਾਲ (ਮੈਨਪੁਰੀ), ਮੀਰਾਪੁਰ (ਮੁਜ਼ੱਫਰਨਗਰ), ਗਾਜ਼ੀਆਬਾਦ, ਮਾਝਵਾਨ (ਮਿਜ਼ਰਾਪੁਰ), ਸਿਸਾਮਊ (ਕਾਨਪੁਰ ਸਿਟੀ), ਖੈਰ (ਅਲੀਗੜ੍ਹ), ਫੂਲਪੁਰ ਦੇ ਵਿਧਾਨ ਸਭਾ ਹਲਕਿਆਂ ਦਾ ਐਲਾਨ ਕੀਤਾ ਹੈ। ਪ੍ਰਯਾਗਰਾਜ ਤੇ ਕੁੰਡਰਕੀ (ਮੁਰਾਦਾਬਾਦ) ’ਚ 13 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
69 ਉਮੀਦਵਾਰ ਅਜ਼ਮਾ ਰਹੇ ਆਪਣੀ ਕਿਸਮਤ | UP Holidays News
ਦੱਸ ਦਈਏ ਕਿ 25 ਅਕਤੂਬਰ ਤੱਕ 149 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ, ਜਿਨ੍ਹਾਂ ’ਚੋਂ ਮੀਰਾਪੁਰ ’ਚ 34, ਕੁੰਡਰਕੀ ’ਚ 19, ਗਾਜ਼ੀਆਬਾਦ ’ਚ 19, ਖੈਰ ’ਚ 16, ਕਰਹਾਲ ’ਚ 10, ਸਿਸਮਾਊ ’ਚ 11, ਫੂਲਪੁਰ ’ਚ 19, ਕਟੇਹਰੀ ’ਚ 14 ਤੇ 17 ਮਝਵਾਂ ਵਿਖੇ ਨਾਮਾਂਕਨ ਦਾਖਲ ਕੀਤੇ ਗਏ ਹਨ। ਚੋਣਾਂ ਦੇ ਨਤੀਜਿਆਂ ਦਾ ਐਲਾਨ 23 ਨਵੰਬਰ ਨੂੰ ਐਲਾਨਿਆ ਜਾਵੇਗਾ।