ਕੀਰਤੀ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ
ਚੇਨੱਈ: ਈਡੀ ਅਤੇ ਕੇਂਦਰੀ ਜਾਂਚ ਬਿਊਰੋ ਨੇ ਆਈਐਨਐਕਸ ਮੀਡੀਆ ਦੇ ਵਿਦੇਸ਼ ਨਿਵੇਸ ਵਿਕਾਸ ਬੋਰਡ (ਐਫਆਈਪੀਬੀ) ਮਾਮਲੇ ‘ਚ ਕਥਿਤ ਖਾਮੀਆਂ ਵਰਤਣ ਦੇ ਦੋਸ਼ ‘ਚ ਸਾਬਕਾ ਵਿੱਤ ਮੰਤਰੀ ਪੀ. ਚਿੰਦਬਰਮ ਦੇ ਪੁੱਤਰ ਕਾਰਤੀ ਚਿੰਦਬਰਮ ਖਿਲਾਫ਼ ਲੁੱਟ ਆਊਟ ਨੋਟਿਸ ਜਾਰੀ ਕੀਤਾ ਹੈ, ਜਿਸ ਖਿਲਾਫ਼ ਉਨ੍ਹਾਂ ਨੇ ਇਸ ਨੂੰ ਖਾਰਜ ਕਰਵਾਉਣ ਲਈ ਮਦਰਾਸ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਹੈ
ਹਾਈ ਕੋਰਟ ਨੇ ਇਸ ਮਾਮਲੇ ‘ਚ ਗ੍ਰਹਿ ਮੰਤਰਾਲੇ ਤੋਂ ਹੋਰ ਸਪੱਸ਼ਟੀਕਰਨ ਦੀ ਮੰਗ ਕਰਦਿਆਂ ਸੁਣਵਾਈ 7 ਅਗਸਤ ਤੱਕ ਮੁਲਤਵੀ ਕਰ ਦਿੱਤੀ ਕਾਰਤੀ ਨੇ ਸਿਵਗੰਗਾ ਸਥਿਤ ਰਿਹਾਇਸ਼ ਨਾਲ ਆਪਣੀਆਂ ਕਈ ਫੋਟੋਆਂ ਪਾਉਂਦਿਆਂ ਟਵੀਟ ਕੀਤਾ, ਇਹ ਉਨ੍ਹਾਂ ਲਈ ਹੈ, ਜੋ ਮੈਨੂੰ ਲੱਭ ਰਹੇ ਹਨ ਤਸਵੀਰ ‘ਚ ਉਹ ਕਾਂਗਰਸ ਦੀ ਸਿਵਗੰਗਾ ਜ਼ਿਲ੍ਹਾ ਇਕਾਈ ਦੇ ਆਗੂਆਂ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ, ਜਿੱਥੇ ਉਹ ਪਾਰਟੀ ਜ਼ਿਲ੍ਹਾ ਪ੍ਰਧਾਨ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ
ਸੂਤਰਾਂ ਮੁਤਾਬਕ ਇਸ ਮਾਮਲੇ ‘ਚ ਜਾਂਚ ਲਈ ਮੌਜ਼ੂਦ ਨਾ ਹੋਣ ‘ਤੇ ਉਨ੍ਹਾਂ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਸੀਬੀਆਈ ਨੇ ਉਨ੍ਹਾਂ ਖਿਲਾਫ਼ ਨੋਟਿਸ ਜਾਰੀ ਕੀਤਾ ਸੀ ਅਤੇ ਉਨ੍ਹਾਂ ‘ਤੇ ਕਥਿਤ ਰੂਪ ਨਾਲ ਦੇਸ਼ ‘ਚੋਂ ਬਾਹਰ ਹੋਣ ਦਾ ਦੋਸ਼ ਲਾਇਆ ਸੀ ਜ਼ਿਕਰਯੋਗ ਹੈ ਕਿ ਸੀਬੀਆਈ ਨੇ ਇਸ ਮਾਮਲੇ ‘ਚ ਕਿਰਤੀ ਦੀ ਰਿਹਾਇਸ਼ ਅਤੇ ਵਪਾਰਕ ਟਿਕਾਣਿਆਂ ‘ਤੇ ਛਾਪੇ ਮਾਰੇ ਸਨ ਇਸ ਤੋਂ ਬਾਅਦ ਚਿੰਦਬਰਮ ਨੇ ਕੇਂਦਰ ਸਰਕਾਰ ‘ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦਾ ਮੂੰਹ ਬੰਦ ਕਰਨ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁੱਤਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।