ਮੋਦੀ ਨੂੰ ਮਿਲੇ ਭਾਜਪਾ ਸਾਂਸਦ

BJP, MP, PM, Narendra Modi, Amit shah

ਅਮਿਤ ਸ਼ਾਹ ਨੇ ਗੈਰ ਮੌਜ਼ੂਦਗੀ ਬਾਰੇ ਨਰਾਜ਼ਗੀ ਪ੍ਰਗਟਾਈ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਕਰਨਾਟਕ, ਕੇਰਲ, ਮਣੀਪੁਰ, ਤਾਮਿਲਨਾਡੂ ਅਤੇ ਤੇਲੰਗਾਨਾ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਾਂਸਦਾਂ ਨਾਲ ਮੁਲਾਕਾਤ ਕੀਤੀ ਮੋਦੀ ਨੇ ਟਵੀਟ ਕਰਕੇ ਦੱਸਿਆ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਕਰਨਾਟਕ, ਮਣੀਪੁਰ, ਤਾਮਿਲਨਾਡੂ ਅਤੇ ਤੇਲੰਗਾਨਾ ਦੇ ਸਾਂਸਦ ਸਾਥੀਆਂ  ਨਾਲ ਗੱਲਬਾਤ ਹੋਈ

ਮੀਟਿੰਗ ‘ਚ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ, ਕੇਂਦਰੀ ਕਿਰਤ ਮੰਤਰੀ ਬੰਡਾਰੂ ਦੱਤਾਤ੍ਰੇਅ, ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਅਤੇ ਰੇਲ ਰਾਜ ਮੰਤਰੀ ਰਾਜੇਨ ਗੋਹਨ ਵੀ ਮੌਜ਼ੂਦ ਸਨ ਇਸ ਤੋਂ ਪਹਿਲਾਂ ਮੋਦੀ ਪਾਰਟੀ ਸਾਂਸਦਾਂ ਨਾਲ ਰੈਗੂਲਰ ਗੱਲਬਾਤ ਕਰਨ ਦੀ ਮੁਹਿੰਮ ਤਹਿਤ ਗੋਆ, ਮਹਾਂਰਾਸ਼ਟਰ, ਪੱਛਮੀ ਬੰਗਾਲ, ਬਿਹਾਰ ਅਤੇ ਪੂਰਬ ਉੱਤਰ ਸੂਬਿਆਂ ਦੇ ਸਾਂਸਦਾਂ ਨੂੰ ਮਿਲ ਚੁੱਕੇ ਹਨ ਮੀਟਿੰਗ ‘ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਦੋਵਾਂ ਸਦਨਾਂ ‘ਚ ਕਾਰਵਾਈ ਦੌਰਾਨ ਭਾਜਪਾ ਸਾਂਸਦਾਂ ਦੀ ਗੈਰ-ਮੌਜ਼ੂਦਗੀ ਸਬੰਧੀ ਨਰਾਜ਼ਗੀ ਪ੍ਰਗਟਾਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।