ਗੁਜਰਾਤ ‘ਚ ਰਾਹੁਲ ਗਾਂਧੀ ਦੀ ਗੱਡੀ ‘ਤੇ ਹਮਲਾ, ਸ਼ੀਸ਼ੇ ਟੁੱਟੇ

Attack, Rahul Gandh, Stone Thrown, protest, Gujarat, Flood

ਐਸਪੀਜੀ ਜਵਾਨ ਜਖ਼ਮੀ

ਧਾਨੇਰਾ:ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਗੱਡੀ ‘ਤੇ ਅੱਜ ਗੁਜਰਾਤ ਦੇ ਹੜ੍ਹ ਪ੍ਰਭਾਵਿਤ ਬਨਾਸਕਾਂਠਾ ਜ਼ਿਲ੍ਹੇ ਦੇ ਧਾਨੇਰਾ ਸ਼ਹਿਰ ਦੇ ਉਨ੍ਹਾਂ ਦੇ ਸੰਖੇਪ ਦੌਰੇ ਦੌਰਾਨ ਪੱਥਰ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਅਤੇ ਉਨ੍ਹਾਂ ਦੀ ਸੁਰੱਖਿਆ ‘ਚ ਸ਼ਾਮਲ ਐਸਪੀਜੀ ਦਾ ਇੱਕ ਜਵਾਨ ਮਾਮੂਲੀ ਰੂਪ ਨਾਲ ਜ਼ਖ਼ਮੀ ਹੋ ਗਿਆ,

ਹਾਲਾਂਕਿ ਰਾਹੁਲ ਗਾਂਧੀ ਨੂੰ ਕੋਈ ਸੱਟ ਨਹੀਂ ਪਹੁੰਚੀ ਗੁਜਰਾਤ ਸਰਕਾਰ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਉੱਥੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਇਸ ਗੱਲ ‘ਤੇ ਸਵਾਲ ਚੁੱਕਿਆ ਕਿ ਜਦੋਂ ਰਾਹੁਲ ਗਾਂਧੀ ਨੂੰ ਸਰਕਾਰ ਵੱਲੋਂ ਬੁਲੇਟ ਪਰੂਫ ਕਾਰ ਮੁਹੱਈਆ ਕਰਵਾਈ ਗਈ ਸੀ ਤਾਂ ਉਹ ਨਿੱਜੀ ਵਾਹਨਾਂ ‘ਚ ਕਿਉਂ ਘੁੰਮ ਰਹੇ ਸਨ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਥਾਨਕ ਲੋਕਾਂ ‘ਚ ਕਾਂਗਰਸ ਪ੍ਰਤੀ ਗੁੱਸਾ ਹੈ

ਹੜ੍ਹ ਪ੍ਰਭਾਵਿਤ ਖੇਤਰ ‘ਚ ਵਿਰੋਧ, ਕਾਲੇ ਝੰਡੇ ਵਿਖਾਏ

ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਨਾਲ ਮੌਜ਼ੂਦ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਰਜੁਨ ਮੋੜਵਾਡੀਆ ਨੇ ਦੱਸਿਆ ਕਿ ਉਨ੍ਹਾਂ ਦੇ ਆਗੂ ਜਦੋਂ ਸਥਾਨਕ ਲਾਲ ਚੌਂਕ ‘ਤੇ ਇੱਕ ਰੈਲੀ ਤੋਂ ਬਾਅਦ ਹਵਾਈ ਅੱਡੇ ‘ਤੇ ਬਣੇ ਹੈਲੀਪੇਡ ਵੱਲ ਜਾ ਰਹੇ ਸਨ, ਉਦੋਂ ਨੌਜਵਾਨ ਭਾਜਪਾ ਦੇ ਸਥਾਨਕ ਪ੍ਰਧਾਨ ਨੇ ਇੱਕ ਰਾਹੁਲ ਗਾਂਧੀ ਨੂੰ ਟੀਚਾ ਬਣਾ ਦੇ ਉਨ੍ਹਾਂ ਦੀ ਗੱਡੀ ‘ਤੇ ਸੁੱਟਿਆ ਗਾਂਧੀ ਅੱਗੇ ਦੀ ਸੀਟ ‘ਤੇ ਡਰਾਈਵਰ ਨਾਲ ਬੈਠੇ ਸਨ ‘ਤੇ ਪੱਥਰ ਸੰਜੋਗ ਵਜੋਂ ਪਿੱਛੇ ਦੇ ਸ਼ੀਸ਼ੇ ‘ਤੇ ਲੱਗਾ, ਜੋ ਟੁੱਟ ਗਿਆ ਇਸ ਮਾਮਲੇ ਦੀ ਸ਼ਿਕਾਇਕ ਸਥਾਨਕ ਐਸਪੀ ਅਤੇ ਡੀਐਸਪੀ ਨੂੰ ਕੀਤੀ ਗਈ ਹੈ ਪਾਰਟੀ ਦੇ ਸੂਬਾ ਪ੍ਰਧਾਨ ਭਰਤ ਸਿੰਘ ਸੋਲੰਕੀ ਨੇ ਕਿਹਾ ਕਿ ਇਸ ਘਟਨਾ ‘ਚ ਐਸਪੀਜੀ ਦਾ ਇੱਕ ਕਮਾਂਡੋ ਜ਼ਖ਼ਮੀ ਵੀ ਹੋ ਗਿਆ

ਪਾਰਟੀ ਦੇ ਸੀਨੀਅਰ  ਆਗੂ ਅਹਿਮਦ  ਪਟੇਲ ਨੇ ਇਸ ਮਾਮਲੇ ‘ਚ ਕਿਸੇ ਦੇ ਗ੍ਰਿਫ਼ਤਾਰ ਨਾ ਹੋਣ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਹਮਲੇ ਅਤੇ ਵਿਰੋਧ ਪਿੱਛੇ ਭਾਜਪਾ ਸਰਕਾਰ ਦੀ ਸ਼ਹਿ ਹੋਣ ਦੀ ਵੀ ਦੋਸ਼ ਲਾਇਆ। ਉੱਧਰ ਗਾਂਧੀ ਨੂੰ ਇਸ ਤੋਂ ਪਹਿਲਾਂ ਸਥਾਨਕ ਵਪਾਰੀਆਂ ਅਤੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੇ ਉਨ੍ਹਾਂ ਨਾ ਸਿਰਫ਼ ਕਾਲੇ ਝੰਡੇ ਵਿਖਾਏ, ਸਗੋਂ  ਉਨ੍ਹਾਂ ਦੇ ਸਾਹਮਣੇ ਹੀ ਮੋਦੀ-ਮੋਦੀ ਦੇ ਨਾਅਰੇ ਵੀ ਲਾਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here