ਮੁੰਬਈ (ਏਜੰਸੀ)। ਭਾਰਤੀ ਬੱਲੇਬਾਜ਼ ਅਜਿੰਕਾ (Ajinka Rahane) ਰਹਾਣੇ ਨੇ ਕਿਹਾ ਹੈ ਕਿ ਉਹਨਾਂ ਨੂੰ ਰਾਸ਼ਟਰੀ ਟੀਮ ਦੇ ਇੱਕ ਰੋਜ਼ਾ ਅਤੇ ਟਵੰਟੀ20 ਰੂਪ ਲਈ ਚੁਣੇ ਜਾਣ ‘ਤੇ ਕਿਸੇ ਤਰ੍ਹਾਂ ਦੀ ਨਿਰਾਸ਼ਾ ਨਹੀਂ ਹੈ ਅਤੇ ਉਹ ਹੁਣ ਆਪਣਾ ਪੂਰਾ ਧਿਆਨ ਇੰਗਲੈਂਡ ਦੇ ਅਗਲੇ ਟੈਸਟ ਦੌਰੇ ‘ਤੇ ਲਗਾ ਰਹੇ ਹਨ ਭਰੋਸੇਮੰਦ ਬੱਲੇਬਾਜ਼ ਰਹਾਣੇ ਨੂੰ ਇੰਗਲੈਂਡ ਦੌਰੇ ਲਈ ਸੀਮਿਤ ਓਵਰ ਟੀਮ ਤੋਂ ਬਾਹਰ ਰੱਖਿਆ ਗਿਆ ਹੈ ਪਰ ਉਹ ਪੰਜ ਮੈਚਾਂ ਦੀ ਟੈਸਟ ਲੜੀ ਦਾ ਹਿੱਸਾ ਹਨ।
ਭਾਰਤੀ ਖਿਡਾਰੀ ਨੇ ਇੱਥੇ ਸੀਏਟ ਕ੍ਰਿਕਟ ਅਵਾਰਡ ਪ੍ਰੋਗਰਾਮ ਤੋਂ ਇਲਾਵਾ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਸੀਮਿਤ ਓਵਰ ਲਈ ਨਾ ਚੁਣੇ ‘ਤੇ ਕੋਈ ਅਫ਼ਸੋਸ ਨਹੀਂ ਹੈ ਸਗੋਂ ਇਸ ਨਾਲ ਮੈਨੂੰ ਟੈਸਟ ਲੜੀ ਦੀਆਂ ਤਿਆਰੀਆਂ ਲਈ ਜ਼ਿਆਦਾ ਸਮਾਂ ਮਿਲ ਜਾਵੇਗਾ ਉਹਨਾਂ ਕਿਹਾ ਕਿ ਚੰਗੀ ਗੱਲ ਹੈ ਕਿ ਤੁਹਾਨੂੰ ਜ਼ਿਆਦਾ ਸਮਾਂ ਮਿਲ ਜਾਵੇਗਾ ਕਿਉਂਕਿ ਜਦੋਂ ਤੁਸੀਂ ਸਿਰਫ਼ ਟੈਸਟ ਮੈਚ ਹੀ ਖੇਡਣੇ ਹਨ ਤਾਂ ਉਸ ਹਿਸਾਬ ਨਾਲ ਮੈਨੂੰ ਇੰਗਲੈਂਡ ਵਿਰੁੱਧ ਵੀ ਟੈਸਟ ਮੈਚਾਂ ਲਈ ਤਿਆਰੀ ਕਰਨ ਦਾ ਜ਼ਿਆਦਾ ਸਮਾਂ ਮਿਲ ਜਾਵੇਗਾ ਰਹਾਣੇ ਨੇ ਕਿਹਾ ਕਿ ਅਸਲ ‘ਚ ਮੈਨੂੰ ਇੱਕ ਰੋਜ਼ਾ ਟੀਮ ਤੋਂ ਬਾਹਰ ਹੋਣ ‘ਤੇ ਬਿਹਤਰ ਕਰਨ ਦੀ ਪ੍ਰੇਰਣਾ ਮਿਲੀ ਹੈ ਅਤੇ ਮੈਂ ਵਾਪਸੀ ਲਈ ਹੋਰ ਤੇਜ਼ੀ ਨਾਲ ਕੋਸ਼ਿਸ਼ਾਂ ਕਰ ਰਿਹਾ ਹਾਂ ਮੈਨੂੰ ਅਜੇ ਵੀ ਲੱਗਦਾ ਹੈ ਕਿ ਮੈਂ ਛੋਟੇ ਰੂਪਾਂ ‘ਚ ਹੋਰ ਚੰਗਾ ਕਰ ਸਕਦਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ 600 ਯੂਨਿਟ ਬਿਜਲੀ ਮਾਫ਼ੀ ’ਤੇ ਅੱਜ ਫਿਰ ਕਹੀ ਵੱਡੀ ਗੱਲ, ਹੁਣੇ ਪੜ੍ਹੋ
ਹਾਲਾਂਕਿ ਰਹਾਣੇ ਭਾਵੇਂ ਫਿਲਹਾਲ ਟੈਸਟ ਕ੍ਰਿਕਟ ‘ਤੇ ਧਿਆਨ ਲਗਾਉਣ ਦੀ ਗੱਲ ਕਹਿ ਰਹੇ ਹਨ ਪਰ ਸਾਲ 2019 ਦੇ ਵਿਸ਼ਵ ਕੱਪ ਤੋਂ ਪਹਿਲਾਂ ਉਹ ਇੱਕ ਰੋਜ਼ਾ ਟੀਮ ‘ਚ ਵੀ ਜਗ੍ਹਾ ਬਣਾਊਣ ਦੀ ਆਸ ਕਰ ਰਹੇ ਹਨ ਮੁੰਬਈ ਦੇ ਖਿਡਾਰੀ ਨੇ ਕਿਹਾ ਕਿ ਮੈਨੂੰ ਖ਼ੁਦ ਦੀ ਕਾਬਲੀਅਤ ‘ਤੇ ਭਰੋਸਾ ਹੈ ਮੈਂ ਇੱਕ ਰੋਜ਼ਾ ‘ਚ ਜਦੋਂ ਵੀ ਮੌਕਾ ਮਿਲਿਆ ਹੈ ਚੰਗੀ ਖੇਡ ਦਿਖਾਈ ਹੈ ਮੈਨੂੰ ਅਜੇ ਵੀ ਖ਼ੁਦ ‘ਤੇ ਭਰੋਸਾ ਹੈ ਕਿ ਮੈਂ ਦੇਸ਼ ਲਈ ਇੱਕ ਰੋਜ਼ਾ ‘ ਚ ਚੰਗੀ ਖੇਡ ਦਿਖਾ ਸਕਾਂਗਾ।
ਭਾਰਤੀ ਟੀਮ ਦੇ ਇੰਗਲੈਂਡ ਦੌਰੇ ਅਤੇ ਚੁਣੌਤੀਆਂ ਨੂੰ ਲੈ ਕੇ ਤਜ਼ਰਬੇਕਾਰ ਖਿਡਾਰੀ ਨੇ ਕਿਹਾ ਕਿ ਪਾਕਿਸਤਾਨ ਵਿਰੁੱਧ ਪਹਿਲੇ ਟੈਸਟ ‘ਚ ਇੰਗਲੈਂਡ ਭਾਵੇਂ ਹਾਰ ਗਈ ਹੈ ਪਰ ਇੰਗਲੈਂਡ ਇੱਕ ਮਜ਼ਬੂਤ ਟੀਮ ਹੈ ਅਤੇ ਉਹ ਕਦੇ ਵੀ ਵਾਪਸੀ ਕਰ ਸਕਦੀ ਹੈ ਇੰਗਲੈਂਡ ਨੂੰ ਅਸੀਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਸਮਝ ਸਕਦੇ। ਇੰਗਲੈਂਡ ਲੜੀ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਗੈਰਮੌਜ਼ੂਦਗੀ ‘ਚ ਰਹਾਣੇ ਨੂੰ ਬੰਗਲੁਰੂ ‘ਚ 14 ਜੂਨ ਤੋਂ ਅਫ਼ਗਾਨਿਸਤਾਨ ਵਿਰੁੱਧ ਉਸਦੇ ਇੱਕੋ ਇੱਕ ਟੈਸਟ ਮੈਚ ਲਈ ਭਾਰਤੀ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਰਹਾਣੇ ਨੇ ਕਿਹਾ ਕਿ ਅਸੀਂ ਅਫ਼ਗਾਨ ਟੀਮ ਨੂੰ ਵੀ ਘੱਟ ਨਹੀਂ ਸਮਝ ਸਕਦੇ ਜਿਸ ਕੋਲ ਰਾਸ਼ਿਦ ਖਾਨ ਜਿਹਾ ਖਿਡਾਰੀ ਹੈ।