ਤਾਲਿਬਾਨ ਦੇ ਨਾਲ ਗੱਲਬਾਤ ਕਰਨ ਲਈ ਨਾਰਵੇ ਤਿਆਰ

Norway Sachkahoon

ਤਾਲਿਬਾਨ ਦੇ ਨਾਲ ਗੱਲਬਾਤ ਕਰਨ ਲਈ ਨਾਰਵੇ ਤਿਆਰ

ਨਵੀਂ ਦਿੱਲੀ। ਨਾਰਵੇ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਨਾਰਵੇ 23 ਜਨਵਰੀ ਤੋਂ 25 ਜਨਵਰੀ ਤੱਕ ਓਸਲੋ ਵਿੱਚ ਗੱਲਬਾਤ ਲਈ ਤਾਲਿਬਾਨ ਪ੍ਰਤੀਨਿਧੀਆਂ ਦੀ ਮੇਜ਼ਬਾਨੀ ਕਰੇਗਾ। ਵਿਦੇਸ਼ੀ ਮੰਤਰਾਲੇ ਨੇ ਕਿਹਾ,‘‘ਤਾਲਿਬਾਨ ਦਾ ਇੱਕ ਵਫ਼ਦ 23 ਜਨਵਰੀ ਤੋਂ 25 ਜਨਵਰੀ ਤੱਕ ਨਾਰਵੇ ਦੇ ਅਧਿਕਾਰੀਆਂ, ਅੰਤਰਰਾਸ਼ਟਰੀ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਨਾਗਰਿਕ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਹੋਰ ਅਫ਼ਗਾਨਾਂ ਦੇ ਨਾਲ ਬੈਠਕ ਲਈ ਨਾਰਵੇ ਦੀ ਰਾਜਧਾਨੀ ਓਸਲੋ ਦਾ ਦੌਰਾ ਕਰੇਗਾ।’’

ਨਾਰਵੇ ਦੇ ਵਿਦੇਸ਼ ਮੰਤਰੀ ਏਨੀਕੇਨ ਹਿਊਟਫੀਲਡ ਨੇ ਕਿਹਾ,‘‘ ਇਹ ਮੀਟਿੰਗਾਂ ਤਾਲਿਬਾਨ ਦੀ ਜਾਇਜ਼ਤਾ ਜਾਂ ਮਾਨਤਾ ਦੀ ਨੁਮਾਇੰਦਗੀ ਨਹੀਂ ਕਰਦੀਆਂ ਪਰ ਸਾਨੂੰ ਦੇਸ਼ ਦੇ ਅਸਲ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਸਾਨੂੰ ਰਾਜਨੀਤਿਕ ਸਥਿਤੀ ਨੂੰ ਇੱਕ ਬਦਤਰ ਮਾਨਵਤਾ ਤਬਾਹੀ ਵੱਲ ਲਿਜਾਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ