ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ

North, Regional, International, Volleyball, Championship, Started, Sports

ਖੁਸ਼ਵੀਰ ਸਿੰਘ ਤੂਰ
ਪਟਿਆਲਾ, 25 ਦਸੰਬਰ। 

ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ‘ਚ ਉੱਤਰ ਖੇਤਰੀ ਅੰਤਰਵਰਸਿਟੀ ਵਾਲੀਬਾਲ ਪੁਰਸ਼ ਚੈਂਪੀਅਨਸ਼ਿਪ ਅੱਜ ਇੱਥੇ ਯੂਨੀਵਰਸਿਟੀ ਵਿਖੇ ਸ਼ੁਰੂ ਹੋ ਗਈ ਹੈ। ਇਸ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਮੌਕੇ ਪ੍ਰੋ. ਬੀ.ਐਸ. ਘੁੰਮਣ, ਮਾਣਯੋਗ ਉਪ ਕੁਲਪਤੀ, ਪੰਜਾਬੀ ਯੂਨੀਵਰਸਿਟੀ ਨੇ ਬਤੌਰ ਮੁੱਖ ਮਹਿਮਾਨ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ ‘ਤੇ ਪਹੁੰਚੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲ ਸਿੰਘ ਬਰਾੜ, ਸੀਨੀਅਰ ਕੋਚ ਵਾਲੀਬਾਲ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਉੱਤਰੀ ਖੇਤਰ ਦੀਆਂ ਲਗਭਗ 68 ਯੂਨੀਵਰਸਿਟੀਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਏਆਈਯੂ ਅਬਜ਼ਰਵਰ ਸੁਭਾਸ਼ ਜਨਰਾਓ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਚੈਂਪੀਅਨਸ਼ਿਪ ਦੇ ਸੰਚਾਲਨ ‘ਚ ਸਹਾਇਕ ਡਾਇਰੈਕਟਰ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ, ਜਸਵੰਤ ਸਿੰਘ, ਅਵਤਾਰ ਸਿੰਘ, ਰਚਨਾ ਅਤੇ ਰੇਨੂੰ ਨੇ ਅਹਿਮ ਭੂਮਿਕਾ ਨਿਭਾਈ ਜਦੋਂਕਿ ਮੰਚ ਸੰਚਾਲਨ ਦੀ ਭੂਮਿਕਾ ਪ੍ਰਿੰਸਇੰਦਰ ਸਿੰਘ ਘੁੰਮਣ ਨੇ ਨਿਭਾਈ।

ਅੱਜ ਦੇ ਨਤੀਜੇ

ਐਮ.ਡੀ.ਯੂ.ਰੋਹਤਕ ਨੇ 3-0 ਦੇ ਸਿੱਧੇ ਸੈੱਟ ਸਕੋਰਾਂ ਰਾਹੀਂ ਲਵਲੀ ਯੂਨੀਵਰਸਿਟੀ ਫਗਵਾੜਾ ਨੂੰ ਕਰਾਰੀ ਸਿਕਸ਼ਤ ਦਿੰਦਿਆ 25-19, 25-13 ਤੇ 25-21 ਨਾਲ ਜਿੱਤ ਹਾਸਲ ਕੀਤੀ।ਜਦੋਂਕਿ ਦੂਜੇ ਮੈਚ ਵਿਚ ਸੈਂਟਰਲ ਯੂਨੀਵਰਸਿਟੀ ਜੰਮੂ ਨੇ 3-2 ਦੇ ਸੈੱਟ ਸਕੋਰਾਂ ਦੌਰਾਨ 13-25, 27-25, 21-25, 25-17 ਅਤੇ 15-25 ਨਾਲ ਸੈਮ ਹਿਗਿਨਬੋਟਮ ਯੂਨੀਵਰਸਿਟੀ ਅਲਾਹਾਬਾਦ ਨੂੰ ਬਹੁਤ ਹੀ ਸੰਘਰਸ਼ਪੂਰਨ ਹੋਏ ਮੈਚਾਂ ਦੌਰਾਨ ਹਰਾਉਣ ਵਿਚ ਸਫਲਤਾ ਪ੍ਰਾਪਤ ਕੀਤੀ।ਇਸੇ ਤਰ੍ਹਾਂ ਦੂਜੇ ਪਾਸੇ ਅਮੇਟੀ ਯੂਨੀਵਰਸਿਟੀ ਯੂ.ਪੀ. ਨੇ 3-0 ਦੇ ਸਿੱਧੇ ਸੈੱਟਾਂ ਰਾਹੀਂ 25-22, 25-20 ਤੇ 26-24 ਨਾਲ ਖੇਡਦਿਆਂ ਕਸ਼ਮੀਰ ਯੂਨੀਵਰਸਿਟੀ ਦੀ ਟੀਮ ਨੂੰ ਆਸਾਨ ਹਾਰ ਦੇ ਕੇ ਅਗਲੇ ਰਾਊਂਡ ਲਈ ਆਪਣੀ ਜਗ੍ਹਾ ਤੈਅ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।