ਏਸ਼ੇਜ਼ ਸੀਰੀਜ਼: 4-0 ਲਈ ਉੱਤਰੇਗੀ ਸਮਿੱਥ ਐਂਡ ਕੰਪਨੀ

Australia, Cricket, Team, Play, Win, Ashes Trophy

ਏਜੰਸੀ
ਮੈਨਬੌਰਨ, 25 ਦਸੰਬਰ

ਇੰੰਗਲੈਂਡ ਤੋਂ ਪਹਿਲਾਂ ਹੀ ਵੱਕਾਰੀ ਏਸ਼ੇਜ਼ ਟਰਾਫੀ ਹਾਸਲ ਕਰ ਚੁੱਕੀ ਅਸਟਰੇਲੀਆਈ ਕ੍ਰਿਕਟ ਟੀਮ ਦੇ ਕਪਤਾਨ ਸਟੀਵਨ ਸਮਿੱਥ ਨੇ ਆਪਣੇ ਖੇਡਣ ਦੀ ਕਿਆਸਅਰਾਈਆਂ ‘ਤੇ ਵਿਰਾਮ ਲਾਉਂਦਿਆਂ ਸਾਫ ਕਰ ਦਿੱਤਾ ਹੈ ਕਿ ਮੰਗਲਵਾਰ ਤੌਂ ਸ਼ੁਰੂ ਹੋ ਰਹੇ ਬਾਕਸਿੰਗ ਡੇ ਟੈਸਟ ‘ਚ ਉਨ੍ਹਾਂ ਦੀ ਟੀਮ 4-0 ਦੇ ਵਾਧੇ ਨਾਲ ਉੱਤਰੇਗੀ ਅਸਟਰੇਲੀਆ ਨੇ ਇੰਗਲੈਂਡ ਨੂੰ ਪਹਿਲੇ ਤਿੰਨ ਟੈਸਟਾਂ ‘ਚ ਹਰਾ ਕੇ 3-0 ਦਾ ਅਜਿੱਤ ਵਾਧਾ ਬਣਾ ਲਿਆ ਹੈ ਅਤੇ ਹੁਣ ਮੈਲਬੌਰਨ ਕ੍ਰਿਕਟ ਗਰਾਊਂਡ ‘ਚ ਕ੍ਰਿਸਮਸ ਦੇ ਅਗਲੇ ਦਿਨ ਤੋਂ ਸ਼ੁਰੂ ਹੋਣ ਵਾਲੇ ਮੈਚ ‘ਚ ਮੇਜ਼ਬਾਨ ਟੀਮ ਆਪਣੀ ਜੇਤੂ ਲੈਅ ਬਣਾਈ ਰੱਖਣ ਉੱਤਰੇਗੀ

ਕਿਉਂਕਿ ਉਸ ਦਾ ਟੀਚਾ ਇਸ ਵਾਰ ਮਹਿਮਾਨ ਟੀਮ ਖਿਲਾਫ ਕਲੀਨ ਸਵੀਪ ਕਰਨਾ ਹੈ ਮੈਲਬੌਰਨ ਕ੍ਰਿਕਟ ਗਰਾਊਂਡ (ਐੱਮਸੀਜੀ) ‘ਤੇ ਖੇਡੇ ਜਾਣ ਵਾਲੇ ਮੈਚ ਲਈ 90 ਹਜ਼ਾਰ ਦੀ ਸਮਰੱਥਾ ਵਾਲਾ ਸਟੇਡੀਅਮ ਪਹਿਲਾਂ ਹੀ ਹਾਊਸਫੁੱਲ ਹੋ ਚੁੱਕਿਆ ਹੈ ਜਦੋਂਕਿ ਇਸ ਮੈਚ ‘ਚ ਸੁਰੱਖਿਆ ਇਸ ਵਾਰ ਵੱਡੀ ਚਿੰਤਾ ਦਾ ਵਿਸ਼ਾ ਹੈ ਦੂਜੇ ਪਾਸੇ ਸੀਰੀਜ਼ ਗੁਆ ਚੁੱਕੀ ਜੋ ਰੂਟ ਦੀ ਇੰਗਲੈਂਡ ਕੋਲ ਹੁਣ ਗੁਆਉਣ ਲਈ ਕੁਝ ਨਹੀਂ ਹੈ ਅਤੇ ਅਜਿਹੇ ‘ਚ ਉਹ ਸਫਾਏ ਤੋਂ ਬਚਣ ਲਈ ਇੱਥੇ ਪਾਸਾ ਪਲਟ ਸਕਦੀ ਹੈ

ਐੱਮਸੀਜੀ ਗਰਾਊਂਡ ‘ਤੇ ਪਿਛਲੇ ਰਿਕਾਰਡ ਨੂੰ ਵੇਖੀਏ ਤਾਂ ਬਰਾਬਰੀ ਦੇ ਮੁਕਾਬਲੇ ਦੀ ਉਮੀਦ ਕੀਤੀ ਜਾ ਸਕਦੀ ਹੈ ਜਿੱਥੇ ਕੁੱਲ 55 ਏਸ਼ੇਜ਼ ਟੈਸਟਾਂ ‘ਚ ਅਸਟਰੇਲੀਆ ਨੇ 28 ਅਤੇ ਇੰਗਲੈਂਡ ਨੇ 20 ਜਿੱਤੇ ਹਨ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਅਤੇ ਕ੍ਰਿਸ ਟ੍ਰੇਮਲੇਟ ਨੇ ਸਾਲ 2010 ‘ਚ ਇਸ ਮੈਦਾਨ ‘ਤੇ ਏਸ਼ੇਜ਼ ਸੀਰੀਜ਼ ਦੇ ਚੌਥੇ ਮੈਚ ‘ਚ ਚਾਰ-ਚਾਰ ਵਿਕਟਾਂ ਕੱਢੀਆਂ ਸੀ ਅਤੇ ਇੰਗਲੈਂਡ ਨੇ ਅਸਟਰੇਲੀਆ ਨੂੰ 98 ਦੌੜਾਂ ‘ਤੇ ਢੇਰ ਕਰਕੇ 24 ਸਾਲਾਂ ‘ਚ ਪਹਿਲੀ ਵਾਰ ਅਸਟਰੇਲੀਆ ‘ਚ ਇੰਗਲੈਂਡ ਸੀਰੀਜ਼ ਜਿੱਤੀ ਸੀ ਇੰਗਲੈਂਡ ਕੋਲ ਐਂਡਰਸਨ ਦਾ ਤਜ਼ਰਬਾ ਅਜੇ ਵੀ ਹੈ ਪਰ ਉਹ ਅਤੇ ਸਟੁਅਰਟ ਬ੍ਰਾਡ ਦੋਵੇਂ ਹੁਣ ਤੱਕ ਅਸਟਰੇਲੀਆ ‘ਚ ਫਲਾਪ ਰਹੇ ਹਨ ਪਰ ਤੇਜ਼ ਗੇਂਦਬਾਜ਼ ਟਾਮ ਕੁਰਾਨ ਇਸ ਮੈਚ ‘ਚ ਆਪਣਾ ਆਗਾਜ਼ ਕਰਨ ਜਾ ਰਹੇ ਹਨ

ਜਿਨ੍ਹਾਂ ਨੂੰ ਜ਼ਖਮੀ ਕ੍ਰੇਗ ਓਵਰਟਨ ਦੀ ਜਗ੍ਹਾਂ ਲਿਆ ਗਿਆ ਹੈ ਮਹਿਮਾਨ ਟੀਮ ਨੂੰ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ‘ਚ ਵੀ ਆਪਣੇ ਖੇਡ ਨੂੰ ਚੁੱਕਣ ਦੀ ਜ਼ਰੂਰਤ ਹੈ ਪਿਛਲੇ ਮੈਚ ‘ਚ ਉਸ ਦਾ ਓਪਨਿੰਗ ਕ੍ਰਮ ਫਿਰ ਤੋਂ ਵੱਡੀਆਂ ਪਾਰੀਆਂ ਤੋਂ ਖੁੰਝ ਗਿਆ ਅਤੇ ਸਲਾਮੀ ਬੱਲੇਬਾਜ਼ ਅਲੈਸਟੇਅਰ ਕੁੱਕ ਫਿਰ ਤੋਂ ਫੇਲ੍ਹ ਹੋ ਗਏ ਪਰ ਮੱਧ ਕ੍ਰਮ ‘ਚ ਡੇਵਿਡ ਮਲਾਨ ਅਤੇ ਜਾਨੀ ਬੇਅਰਸਟੋ ਨੇ ਸੈਂਕੜੇ ਵਾਲੀਆਂ ਪਾਰੀਆਂ ਨਾਲ ਟੀਮ ਨੂੰ 400 ਤੱਕ ਪਹੁੰਚਾਇਆ ਸੀ ਹਾਲਾਂਕਿ ਅਸਟਰੇਲੀਆ ਦੇ ਕਪਤਾਨ ਨੇ ਸਾਬਤ ਕੀਤਾ ਕਿ ਉਹ ਦੁਨੀਆ ਦੇ ਨੰਬਰ ਇੱਕ ਟੈਸਟ ਬੱਲੇਬਾਜ਼ ਕਿਉਂ ਹਨ ਤੇ 239 ਦੌੜਾਂ ਦੀ ਦੂਹਰੀ ਸੈਂਕੜੇ ਵਾਲੀ ਪਾਰੀ ਖੇਡੀ

ਜਦੋਂਕਿ ਮਿਸ਼ੇਲ ਮਾਰਸ਼ ਨੇ ਵੀ ਜਬਰਦਸਤ 181 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਉਸਮਾਨ ਖਵਾਜਾ, ਟਿਮ ਪੇਨ ਅਤੇ ਪੈਟ ਕਮਿੰਸ ਨੇ ਵੀ ਕਮਾਲ ਦੀਆਂ ਪਾਰੀਆਂ ਖੇਡੀਆਂ ਅਤੇ ਸਕੋਰ 662 ਤੱਕ ਪਹੁੰਚਾ ਦਿੱਤਾ ਜਿਸ ਸਾਹਮਣੇ ਇੰਗਲੈਂਡ ਗੇਂਦਬਾਜ਼ ਮੂਕ ਦਰਸ਼ਕ ਹੀ ਬਣੇ ਰਹੇ ਅਸਟਰੇਲੀਆ ਦੇ ਬੱਲੇਬਾਜ਼ਾਂ ਤੋਂ ਇਲਾਵਾ ਉਸ ਕੋਲ ਜੋਸ਼ ਹੇਜਲਵੁਡ, ਕਮਿੰਸ, ਨਾਥਨ ਲਿਓਨ ਵਰਗੇ ਚੰਗੇ ਗੇਂਦਬਾਜ਼ ਹਨ ਸਟਾਰਕ, ਹੇਜ਼ਲਵੁਡ ਅਤੇ ਕਮਿੰਸ ਦੀ ਤੇਜ਼ ਗੇਂਦਬਾਜ਼ੀ ਤਿੱਕੜੀ ਦੀ ਸ਼ਾਰਟ ਪਿੱਚ ਗੇਂਦਬਾਜ਼ੀ ਰੂਟ ਐਂਡ ਕੰਪਨੀ ਲਈ ਹੁਣ ਤੱਕ ਕਾਫੀ ਭਾਰੀ ਸਾਬਤ ਹੋਈ ਹੈ ਹਾਲਾਂਕਿ ਉਨ੍ਹਾਂ ਦੀ ਜਗ੍ਹਾ ਜੈਕਸਨ ਬਰਡ ਨੂੰ ਆਖਰੀ ਇਲੈਵਨ ‘ਚ ਮੌਕਾ ਦਿੱਤਾ ਜਾਵੇਗਾ

ਜਿਸ ਦੀ ਪੁਸ਼ਟੀ ਕਪਤਾਨ ਸਮਿੱਥ ਕਰ ਚੁੱਕੇ ਹਨ ਅਸਟਰੇਲੀਆ ਦੇ ਗੇਂਦਬਾਜ਼ਾਂ ਨੇ ਹੇਠਲੇ ਕ੍ਰਮ ‘ਤੇ ਪਿਛਲੀ ਚਾਰ ਪਾਰੀਆਂ ‘ਚ ਬੱਲੇਬਾਜ਼ੀ ਵੀ ਕੀਤੀ ਹੈ ਅਤੇ ਤਿੰਨ ਵਾਰ 100 ਤੋਂ ਜਿਆਦਾ ਦੌੜਾਂ ਵੀ ਜੋੜੀਆਂ ਹਨ ਅਤੇ ਮੈਲਬੌਰਨ ਗਰਾਊਂਡ ‘ਤੇ ਵੀ ਜ਼ਰੂਰਤ ਪੈਣ ‘ਤੇ ਉਹ ਇਸੇ ਪ੍ਰਦਰਸ਼ਨ ਨੂੰ ਦੂਹਰਾ ਸਕਦੇ ਹਨ ਜਿਸ ਲਈ ਇੰਗਲੈਂਡ ਨੂੰ ਤਿਆਰ ਰਹਿਣਾ ਹੋਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।