ਮਹਾਨ ਖਿਡਾਰੀ ਰਵੀ ਸ਼ਾਸਤਰੀ ਨੇ ਧੋਨੀ ਬਾਰੇ ਇਹ ਕੀ ਆਖ ਦਿੱਤਾ

Ravi Shastri, Praised, MS Dhoni, Cricket

ਧੋਨੀ 26 ਸਾਲ ਦੇ ਖਿਡਾਰੀਆਂ ਵਰਗੇ ਤੇਜ਼: ਸ਼ਾਸਤਰੀ

ਏਜੰਸੀ
ਨਵੀਂ ਦਿੱਲੀ, 25 ਦਸੰਬਰ

ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਤਜ਼ਰਬੇਕਾਰ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ 36 ਸਾਲ ਦੀ ਉਮਰ ‘ਚ ਵੀ 26 ਸਾਲ ਦੇ ਖਿਡਾਰੀਆਂ ਵਾਂਗ ਤੇਜ਼-ਤਰਾਰ ਖੇਡਦੇ ਹਨ

ਧੋਨੀ ਦੀ ਫਾਰਮ ਸਬੰਧੀ ਆਲੋਚਕ ਸਮੀਖਿਆ ਕਰਦੇ ਰਹਿੰਦੇ ਹਨ ਪਰ ਭਾਰਤ ਅਤੇ ਸ੍ਰੀਲੰਕਾ ਖਿਲਾਫ ਐਤਵਾਰ ਨੂੰ ਸਮਾਪਤ ਸੀਮਤ ਓਵਰ ਸੀਰੀਜ਼ ‘ਚ ਸਾਬਕਾ ਕਪਤਾਨ ਨੇ ਇੱਕ ਵਾਰ ਫਿਰ ਆਪਣੇ ਪ੍ਰਦਰਸ਼ਨ ਨਾਲ ਸਾਫ ਕਰ ਦਿੱਤਾ ਕਿ ਟੀਮ ਇੰਡੀਆ ‘ਚ ਉਨ੍ਹਾਂ ਦੀ ਜਗ੍ਹਾ ਅਜੇ ਵੀ ਅਸਲ ਕੈਪਟਨ ਵਰਗੀ ਹੈ ਅਤੇ ਫਿਲਹਾਲ ਉਨ੍ਹਾਂ ਦੀ ਜਗ੍ਹਾ ਲੈਣ ਵਾਲਾ ਕੋਈ ਹੋਰ ਖਿਡਾਰੀ ਨਹੀਂ ਹੈ

ਕ੍ਰਿਕਟ ਦੀ ਜਬਰਦਸਤ ਸਮਝ ਅਤੇ ਆਪਣੇ ਹੁਸ਼ਿਆਰ ਫੈਸਲਿਆਂ ਲਈ ਹਮੇਸ਼ਾ ਪ੍ਰਭਾਵਿਤ ਕਰਨ ਵਾਲੇ ਧੋਨੀ ਨੂੰ ਅਹਿਮ ਦੱਸਦਿਆਂ ਕੋਚ ਨੇ ਇੱਕ ਚੈਨਲ ਨੂੰ ਕਿਹਾ ਕਿ ਮੈਂ ਪਿਛਲੇ 30-40 ਸਾਲਾਂ ਤੋਂ ਕ੍ਰਿਕਟ ਨੂੰ ਵੇਖ ਰਿਹਾ ਹਾਂ ਵਿਰਾਟ ਨੂੰ ਵੀ ਕਾਫੀ ਸਮਾਂ ਹੋ ਗਿਆ ਹੈ ਪਰ ਜੇਕਰ ਧੋਨੀ ਨੂੰ ਵੇਖੀਏ ਤਾਂ ਉਹ ਇਸ ਉਮਰ ‘ਚ ਵੀ 26 ਸਾਲ ਦੇ ਨੌਜਵਾਨ ਕ੍ਰਿਕੇਟਰ ਨੂੰ ਹਰਾ ਸਕਦੇ ਹਨ ਉਹ ਕਾਫੀ ਤੇਜ਼-ਤਰਾਰ ਖਿਡਾਰੀ ਹਨ ਸ਼ਾਸਤਰੀ ਨੇ ਕਿਹਾ ਕਿ ਜੇਕਰ ਸਾਬਕਾ ਕ੍ਰਿਕੇਟਰ ਧੋਨੀ ਦੀ ਆਲੋਚਨਾ ਕਰਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਆਪਣੇ ਖੇਡ ਬਾਰੇ ਸੋਚਣਾ ਚਾਹੀਦਾ ਹੈ

ਮੈਨੂੰ ਯਕੀਨ ਹੈ ਕਿ ਉਹ ਵੀ 36 ਸਾਲ ਦੀ ਉਮਰ ‘ਚ ਇਸ ਤਰ੍ਹਾਂ ਦਾ ਖੇਡ ਨਹੀਂ ਸਕਦੇ ਧੋਨੀ ਅੱਜ ਵੀ ਮੈਦਾਨ ‘ਤੇ ਤੇਜ਼ ਭੱਜਦੇ ਹਲ ਤੇ ਉਨ੍ਹਾਂ ਦੀ ਫਿਟਨੈੱਸ ਸਬੰਧੀ ਸਵਾਲ ਨਹੀਂ ਕੀਤਾ ਜਾ ਸਕਦਾ ਹੈ ਉਨ੍ਹਾਂ ਨੇ ਸਾਨੂੰ ਦੋ ਵਿਸ਼ਵ ਕੱਪ ਦਿਵਾਏ ਹਨ ਅਤੇ ਅੱਜ ਦੇ ਸਮੇਂ ‘ਚ ਵੀ ਉਨ੍ਹਾਂ ਵਰਗਾ ਵਿਕਟਕੀਪਰ ਸਾਡੇ ਕੋਲ ਸੀਮਤ ਓਵਰ ਟੀਮ ‘ਚ ਨਹੀਂ ਹੈ

ਭਾਰਤੀ ਕੋਚ ਨੇ ਕਿਹਾਕਿ ਧੋਨੀ ‘ਚ ਜਿਸ ਤਰ੍ਹਾਂ ਦੀ ਸਮਝਦਾਰੀ ਖੇਡ ਨੂੰ ਲੈ ਕੇ ਹੈ ਉਹੋ ਜਿਹੀ ਪ੍ਰਤਿਭਾ ਤਲਾਸ਼ਣ ‘ਚ ਕਾਫੀ ਸਮੇਂ ਲੱਗੇਗਾ ਉਨ੍ਹਾਂ ਕਿਹਾ ਕਿ ਉਹ ਅੱਜ ਵੀ ਸਭ ਤੋਂ ਚੰਗੇ ਵਿਕਟਕੀਪਰ ਹਨ ਅਤੇ ਦੁਨੀਆ ਭਰ ‘ਚ ਉਹ ਬਿਹਤਰੀਨ ਵਿਕਟਕੀਪਰਾਂ ‘ਚ ਗਿਣੇ ਜਾਂਦੇ ਹਨ ਉਨ੍ਹਾਂ ਵਰਗੇ ਖਿਡਾਰੀ ਘੱਟ ਹੀ ਵੇਖਣ ਨੂੰ ਮਿਲਦੇ ਹਨ

ਇੱਕ ਪਾਸੇ ਜਿੱਥੇ ਸਾਬਕਾ ਕਪਤਾਨ ਦੀ ਉਮਰ ਦੇ ਨਾਲ ਉਨ੍ਹਾਂ ਦੇ ਸੰਨਿਆਸ ਦੀਆਂ ਗੱਲਾਂ ਵੀ ਸ਼ੁਰੂ ਹੋ ਗਈਆਂ ਹਨ ਤਾਂ ਉੱਥੇ ਸ਼ਾਸਤਰੀ ਨੇ ਸਾਬਕਾ ਕਪਤਾਨ ਨੂੰ 2019 ਵਿਸ਼ਵ ਕੱਪ ਲਈ ਵੀ ਟੀਮ ਦਾ ਮੁੱਖ ਦਾਅਵੇਦਾਰ ਮੰਨਿਆ

ਸ਼ਾਸਤਰੀ ਨੇ ਕਿਹਾ ਕਿ ਧੋਨੀ ਦੇ ਟੈਸਟ ਕ੍ਰਿਕਟ ਤੋਂ ਹਟਣ ਤੋਂ ਬਾਅਦ ਉਨ੍ਹਾਂ ਨੂੰ ਹੁਣ ਜਿਆਦਾ ਸੀਮਤ ਓਵਰ ਫਾਰਮੈਟ ਖੇਡਣਾ ਚਾਹੀਦਾ ਹੈ ਤਾਂ ਕਿ 2019 ਵਿਸ਼ਵ ਕੱਪ ਤੱਕ ਉਹ ਖੁਦ ਨੂੰ ਤਿਆਰ ਕਰ ਸਕਣ ਉੱਥੇ ਨਵੇਂ ਸਾਲ 2018 ਤੋਂ ਪਹਿਲੇ ਹਫਤੇ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਸਬੰਧੀ ਵੀ ਸ਼ਾਸਤਰੀ ਨੇ ਭਰੋਸਾ ਪ੍ਰਗਟਾਇਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।