ਪਾਕਿਸਤਾਨ ਨੂੰ ਸੀਰੀਆ ਜਾਂ ਇਰਾਕ ਨਾ ਸਮਝੇ ਅਮਰੀਕਾ
ਏਜੰਸੀ
ਇਸਲਾਮਾਬਾਦ, 25 ਦਸੰਬਰ
ਪਿਛਲੇ ਦਿਨੀਂ ਅਚਾਨਕ ਅਫ਼ਗਾÎਨਸਤਾਨ ਦੌਰੇ ‘ਤੇ ਪੁੱਜੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਵੱਲੋਂ ਕਹੀਆਂ ਗੱਲਾਂ ਪਾਕਿਸਤਾਨੀ ਮੀਡੀਆ ਨੂੰ ਕਾਫੀ ਚੁਭ ਰਹੀਆਂ ਹਨ ਪੇਂਸ ਨੇ ਇੱਕ ਵਾਰ ਮੁੜ ਪਾਕਿਸਤਾਨ ‘ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਇਲਜ਼ਾਮ ਲਾਇਆ ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਮੌਜੂਦ ਅਮਰੀਕੀ ਫੌਜੀਆਂ ਨੂੰ ਸਰਹੱਦ ਪਾਰ ਤੋਂ ਜੋ ਖ਼ਤਰੇ ਮੌਜੂਦ ਹਨ, ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ
ਅਮਰੀਕੀ ਰਾਸ਼ਟਰਪੀ ਟਰੰਪ ਕਹਿ ਚੁੱਕੇ ਹਨ ਕਿ ਪਾਕਿਸਤਾਨ ਜੇਕਰ ਅਮਰੀਕਾ ਨਾਲ ਸਹਿਯੋਗ ਕਰੇਗਾ ਤਾਂ ਬਹੁਤ ਕੁਝ ਪਾਵੇਗਾ ਤੇ ਜੇਕਰ ਸਹਿਯੋਗ ਨਹੀਂ ਕਰੇਗਾ ਤਾਂ ਬਹੁਤ ਕੁਝ ਗੁਆ ਦੇਵੇਗਾ ਪਾਕਿਸਤਾਨ ਦੀ ਉਰਦੂ ਮੀਡੀਆ ਵਿਚ ਅਮਰੀਕਾ ਦੇ ਇਸ ਧਮਕੀ ਭਰੇ ਅੰਦਾਜ਼ ਦੀ ਸਖ਼ਤ ਆਲੋਚਨਾ ਕੀਤੀ ਗਈ ਅਤੇ ਪਾਕਿਸਤਾਨ ਨੂੰ ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਿਹਾ ਗਿਆ ਹੈ ਇਸ ਸਬੰਧ ਵਿਚ ਭਾਰਤ-ਅਮਰੀਕਾ ਸਬੰਧਾਂ ‘ਤੇ ਵੀ ਸਖ਼ਤ ਟਿੱਪਣੀ ਕੀਤੀ ਹੈ
ਰੋਜ਼ਨਾਮਾ ਐਕਸਪ੍ਰੈਸ ਕਹਿੰਦਾ ਹੈ ਕਿ ਅਜ਼ੀਬ ਗੱਲ ਹੈ ਕਿ ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਅਫ਼ਗਾਨਿਸਤਾਨ ਵਿਚ ਬੈਠ ਕੇ ਪਾਕਿਸਤਾਨ ਵਿਰੋਧੀ ਬਿਆਨ ਜਾਰੀ ਕਰਦੇ ਹਨ, ਜਦਕਿ ਹਾਲਾਤ ਇਹ ਹੈ ਕਿ ਅਫ਼ਗਾਨਿਸਤਾਨ ਵਿਚ ਅੱਤਵਾਦੀਆਂ ਦਾ ਨੈੱਟਵਰਕ ਕਾਇਮ ਹੈ ਅਤੇ ਅਫ਼ਗਾਨ ਸਰਕਾਰ ਇਸ ਬਾਰੇ ਆਪਣੀ ਨਾਕਾਮੀ ਲੁਕਾਉਣ ਲਈ ਇਲਜ਼ਾਮ ਪਾਕਿਸਤਾਨ ‘ਤੇ ਲਾ ਰਹੀ ਹੈ
ਅਖ਼ਬਾਰ ਨੇ ਅਮਰੀਕੀ ਉਪ ਰਾਸ਼ਟਰਪਤੀ ਦੇ ਇਸ ਬਿਆਨ ਦਾ ਜ਼ਿਕਰ ਕੀਤਾ ਕਿ ਰਾਸਟਪਰਤੀ ਟਰੰਪ ਪਾਕਿਸਤਾਨ ਨੂੰ ਅੱਤਵਾਦੀ ਠਿਕਾਣੇ ਖਤਮ ਕਰਨ ਲਈ ਨੋਟਿਸ ਦੇ ਚੁੱਕੇ ਹਨ ਅਖ਼ਬਾਰ ਦੀ ਰਾਏ ਹੈ ਕਿ ਅਸਲ ਗੱਲ ਤਾਂ ਇਹ ਹੈ ਕਿ ਅਮਰੀਕਾ ਅਫ਼ਗਾਨਿਸਤਾਨ ਵਿਚ ਆਪਣੀ ਨਾਕਾਮੀ ਕਬੂਲ ਕਰਨ ਲਈ ਤਿਆਰ ਨਹੀਂ ਹੈ ਅਖ਼ਬਾਰ ਕਹਿੰਦਾ ਹੈ ਕਿ ਅਮਰੀਕਾ ਪਾਕਿਸਤਾਨ ਤੋਂ ਲਗਾਤਾਰ ‘ਡੂ ਮੋਰ’ ਦੀ ਮੰਗ ਕਰਦਾ ਹੈ, ਪਰ ਉਸ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਅਮਰੀਕਾ ਨੇ ਅਫ਼ਗਾਨਿਸਤਾਨ ਨੂੰ ਅਰਬਾਂ ਡਾਲਰ ਦਿੱਤੇ ਹਨ ਲੇਕਿਨ ਅੱਤਵਾਦ ‘ਤੇ ਕਾਬੂ ਕਰਨ ਲਈ ਉਸ ਨੇ ਕੀ ਕਦਮ ਚੁੱਕੇ ਹਨ?
ਔਸਾਫ ਕਹਿੰਦਾ ਹੈ ਕਿ ਪਾਕਿ ਸੀਰੀਆ, ਇਰਾਕ, ਲਿਬਨਾਨ ਜਾਂ ਲੀਬੀਆ ਨਹੀਂ ਹੈ ਬਲਕਿ ਉਹ ਇੱਕ ਸ਼ਾਂਤੀਪੂਰਵਕ ਐਟਮੀ ਤਾਕਤ ਹੈ ਇਸ ਲਈ ਅਮਰੀਕਾ ਨੂੰ ਇਸ ਗਲਤਫਹਿਮੀ ਵਿਚ ਨਹੀਂ ਰਹਿਣਾ ਚਾਹੀਦਾ ਕਿ ਉਹ ਪਾਕਸਿਤਾਨ ਨੂੰ ਦਬਾਅ ਵਿਚ ਲਿਆ ਸਕਦਾ ਹੈ ਅਖਬਾਰ ਕਹਿੰਦਾ ਹੈ ਕਿ ਪਾਕਿਸਤਾਨ ਆਪਣੀ ਰੱਖਿਆ ਖੁਦ ਕਰਨੀ ਜਾਣਦਾ ਹੈ ਤੇ ਹੁਣ ਸਾਡੀ ਲੀਡਰਸ਼ਿਪ ਨੇ ਤੈਅ ਕਰ ਲਿਆ ਕਿ ਉਹ ਨਾ ਤਾਂ ਅਮਰੀਕੀ ਜੰਗ ਲੜੇਗਾ ਅਤੇ ਨਾ ਹੀ ਆਪਣੀ ਧਰਤੀ ਨੂੰ ਇਸਤੇਮਾਲ ਹੋਣ ਦੇਵੇਗਾ ਅਖ਼ਬਾਰ ਨੇ ਇੱਕ ਪਾਸੇ ਅਮਰੀਕਾ ‘ਤੇ ਇਸਲਾਮਿਕ ਸਟੇਟ ਨੂੰ ਪਾਲਣ ਦਾ ਦੋਸ਼ ਲਾਇਆ ਹੈ ਤੇ ਦੂਜੇ ਪਾਸੇ ਅਮਰੀਕੀ ਧਮਕੀ ਨੂੰ ਖਾਰਜ ਕਰਦੇ ਹੋਏ ਲਿਖਿਆ ਕਿ ਸਹਿਯੋਗੀ ਦੇਸ਼ਾਂ ਨੂੰ ਇਸ ਤਰ੍ਹਾਂ ਨੋਟਿਸ ਨਹੀਂ ਦਿੱਤੇ ਜਾਂਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।