ਉੱਤਰੀ ਕੋਰੀਆ ਨੇ ਜਾਪਾਨ ਸਾਗਰ ਵੱਲ ਇੱਕ ਅਣਪਛਾਤਾ ਪ੍ਰੋਜੈਕਟਾਈਲ ਦਾਗਿਆ

North Korea Sachkahoon

ਉੱਤਰੀ ਕੋਰੀਆ ਨੇ ਜਾਪਾਨ ਸਾਗਰ ਵੱਲ ਇੱਕ ਅਣਪਛਾਤਾ ਪ੍ਰੋਜੈਕਟਾਈਲ ਦਾਗਿਆ

ਸਿਓਲ। ਉੱਤਰੀ ਕੋਰੀਆ ਨੇ ਜਾਪਾਨ ਦੇ ਸਾਗਰ ਦੀ ਦਿਸ਼ਾ ‘ਚ ਇਕ ਅਣਪਛਾਤਾ ਪ੍ਰੋਜੈਕਟਾਈਲ ਦਾਗਿਆ ਹੈ, ਜਿਸ ਨੂੰ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ਆਈਸੀਬੀਐਮ) ਮੰਨਿਆ ਜਾਂਦਾ ਹੈ। ਯੋਨਹਾਪ ਨਿਊਜ਼ ਏਜੰਸੀ ਨੇ ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਦੱਖਣੀ ਕੋਰੀਆ ਦੀ ਫੌਜ ਪ੍ਰੋਜੈਕਟਾਈਲ ਦੀ ਰੇਂਜ ਅਤੇ ਸਭ ਤੋਂ ਉੱਚੀ ਉਡਾਣ ਦੀ ਉਚਾਈ ਦਾ ਵਿਸ਼ਲੇਸ਼ਣ ਕਰ ਰਹੀ ਹੈ। ਟੀਬੀਐਸ ਟੈਲੀਵਿਜ਼ਨ ਚੈਨਲ ਨੇ ਜਾਪਾਨ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਉੱਤਰੀ ਕੋਰੀਆ ਦੁਆਰਾ ਲਾਂਚ ਕੀਤੇ ਗਏ ਪ੍ਰੋਜੈਕਟਾਈਲ ਨੂੰ ਇੱਕ ਬੈਲਿਸਟਿਕ ਮਿਜ਼ਾਈਲ ਮੰਨਿਆ ਜਾ ਰਿਹਾ ਹੈ।ਉੱਤਰੀ ਕੋਰੀਆ ਵੱਲੋਂ 2022 ਵਿੱਚ ਹਥਿਆਰਾਂ ਦਾ ਇਹ 14ਵਾਂ ਪ੍ਰੀਖਣ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ