ਜਗਦੀਪ ਸਿੱਧੂ, ਸਰਸਾ:‘ਜੋ ਪਿਆਰ ਡੇਰਾ ਸੱਚਾ ਸੌਦਾ ਆਕੇ ਮਿਲਿਆ ਹੈ, ਉਹ ਸ਼ਾਇਦ ਹੀ ਪਹਿਲਾਂ ਸਾਨੂੰ ਕੀਤੇ ਮਿਲਿਆ ਹੋਵੇ ਜ਼ਿਆਦਾਤਰ ਲਾਈਵ ਸ਼ੋਅ ਦੌਰਾਨ ਲੋਕਾਂ ਵੱਲੋਂ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਪਰੰਤੂ ਡੇਰਾ ਸੱਚਾ ਸੌਦਾ ‘ਚ ਲੱਖਾਂ ਦੀ ਤਦਾਦ ‘ਚ ਲੋਕਾਂ ਵੱਲੋਂ ਬਿਨਾਂ ਕਿਸੇ ਹੀਲ-ਹੁੱਝ ਦੇ ਇਨ੍ਹੀਂ ਸ਼ਾਂਤ ਹੋ ਕੇ ਪ੍ਰੋਗਰਾਮ ਦਾ ਆਨੰਦ ਮਾਣਨਾ ਵਾਕਿਆਇਆ ਹੀ ਹੈਰਾਨੀਜਨਕ ਹੈ’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੇਰਾ ਸੱਚਾ ਸੌਦਾ ‘ਚ ਮਿਊਜ਼ਿਕਲ ਨਾਈਟ ‘ਚ ਪੇਸ਼ਕਾਰੀ ਦੇਣ ਆਈਆਂ ਸੂਫੀ ਗਾਇਕ ਨੂਰਾਂ ਭੈਣਾਂ (ਜੋਤੀ ਨੂਰਾਂ, ਸੁਲਤਾਨਾ ਨੂਰਾਂ) ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਕੀਤਾ
ਪੂਜਨੀਕ ਗੁਰੂ ਜੀ ਬਾਰੇ ਬਹੁਤ ਸੁਣਿਆ ਸੀ ਪਰ ਅੱਜ ਅੱਖੀਂ ਵੇਖ ਕੇ ਮਨ ਨੂੰ ਸਕੂਨ ਮਿਲਿਆ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਬਾਰੇ ਬਹੁਤ ਸੁਣਿਆ ਹੋਇਆ ਸੀ ਪਰੰਤੂ ਅੱਜ ਅੱਖੀਂ ਦੇਖਕੇ ਮਨ ਨੂੰ ਸਕੂਨ ਮਿਲਿਆ ਹੈ ਪੂਜਨੀਕ ਗੁਰੂ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਲੱਗ ਰਿਹਾ ਹੈ ਜਿਵੇਂ ਜਿੰਦਗੀ ‘ਚ ਬਹੁਤ ਕੁਝ ਹਾਸਲ ਕਰ ਲਿਆ ਹੈ ਇਸ ਦੌਰਾਨ ਇੱਕ ਸਵਾਲ ਦੇ ਜਵਾਬ ‘ਚ ਨੂਰਾਂ ਸਿਸਟਰਸ ਨੇ ਕਿਹਾ ਕਿ ਮੌਜੂਦਾ ਸਮੇਂ ਗਾਇਕਾਂ ਨੂੰ ਹਥਿਆਰਾਂ, ਅਸ਼ਲੀਲਤਾ ਆਦਿ ਨੂੰ ਤਿਆਗ ਕੇ ਪਰਿਵਾਰ ‘ਚ ਬੈਠਕੇ ਸੁਣਨਯੋਗ ਗਾਣੇ ਗਾਉਣੇ ਚਾਹੀਦੇ ਹਨ ਤਾਂ ਜੋ ਤੁਹਾਡਾ ਪਰਿਵਾਰ ਤੇ ਸਮਾਜ ਤੁਹਾਡੇ ‘ਤੇ ਮਾਣ ਮਹਿਸੂਸ ਕਰੇ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਨੂਰਾਂ ਭੈਣਾਂ ਨੇ ਦੱਸਿਆ ਕਿ ਬਹੁਤ ਜਲਦ ਉਨ੍ਹਾਂ ਦਾ ‘ਡ੍ਰੀਮ ਪ੍ਰੋਜੈਕਟ’ ਵੀ ਆ ਰਿਹਾ ਹੈ
ਕਰੀਅਰ ਦੀ ਸਭ ਤੋਂ ਮਿੱਠੀ ਯਾਦ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਬਾਲੀਵੁੱਡ ਅਦਾਕਾਰ ਸ਼ਾਹਰੁੱਖ ਖਾਨ ਦੀ ਫਿਲਮ ‘ਚ ਗਾਏ ਗਏ ਗਾਣੇ ‘ਜੀ ਵੇ ਸੋਹਣਿਆ ਜੀ’ ਨੂੰ ਉਹ ਆਪਣੀ ਜਿੰਦਗੀ ਦਾ ਸਭ ਤੋਂ ਖਾਸ ਪਲ ਮੰਨਦੀਆਂ ਹਨ ਜ਼ਿਕਰਯੋਗ ਹੈ ਕਿ ਗਾਇਕੀ ‘ਚ ਆਪਣੇ ਪਿਤਾ ਗੁਲਸ਼ਨ ਮੀਰ ਨੂੰ ਆਪਣਾ ਆਦਰਸ਼ ਮੰਨਣ ਵਾਲੀਆਂ ਨੂਰਾਂ ਭੈਣਾਂ ਨੂੰ ਹੁਣ ਤੱਕ ਤਿੰਨ ਐਵਾਰਡ ‘ਗੀਮਾ ਐਵਾਰਡਸ’, ‘ਮਿਰਚੀ ਮਿਊਜ਼ਕ ਐਵਾਰਡ’, ‘ਸਕਰੀਨ ਐਵਾਰਡਸ’ ਮਿਲ ਚੁੱਕੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।