ਨਹਿਰ ‘ਚ ਡੁੱਬਣ ਨਾਲ ਦੋ ਜਣਿਆ ਦੀ ਮੌਤ

ਨਹਿਰ ‘ਤੇ ਮੇਟ ਵਜੋਂ ਤਾਇਨਾਤ ਸੀ ਇੱਕ ਮ੍ਰਿਤਕ

ਸੱਚ ਕਹੂੰ ਨਿਊਜ਼, ਬਠਿੰਡਾ:ਬਠਿੰਡਾ ਨਹਿਰ ‘ਚ ਦੋ ਜਣਿਆਂ ਦੀ ਡੁੱਬ ਕੇ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ ਪਾ੍ਰਪਤ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਅਲਬਰ ਜਿਲ੍ਹੇ ਦਾ ਰਹਿਣ ਵਾਲਾ ਦੀਪ ਚੰਦ ਸੈਣੀ ਬਠਿੰਡਾ ਵਿਖੇ ਰੁਜਗਾਰ ਦੀ ਤਲਾਸ਼ ਵਿਚ ਆਇਆ ਸੀ  ਗਰਮੀ ਹੋਣ ਕਾਰਨ ਉਹ ਨਹਿਰ ‘ਤੇ ਨਹਾਉਣ ਚਲਾ ਗਿਆ ਅਤੇ ਨਹਾਉਂਦੇ ਸਮੇਂ ਡੁੱਬ ਗਿਆ

ਇਸ ਦੀ ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਕਾਫੀ ਜੱਦੋ ਜਹਿਦ ਮਗਰੋਂ ਲਾਸ਼ ਨੂੰ ਲੰਬੀ ਨਹਿਰ ਕੋਲੋਂ ਭਾਲ ਲਿਆ ਘਟਨਾ ਦਾ ਪਤਾ ਲੱਗਣ ਤੇ ਥਾਣਾ ਕੋਤਵਾਲੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੁਲਿਸ ਕਾਰਵਾਈ ਤੋਂ ਬਾਅਦ ਲਾਸ਼ ਨੂੰ ਸਹਾਰਾ ਵਰਕਰਾਂ ਰਾਹੀਂ ਸਿਵਲ ਹਸਪਤਾਲ ਵਿਖੇ ਪਹੁੰਚਾ ਦਿੱਤਾ

ਓਧਰ ਬਠਿੰਡਾ ਬਾਦਲ ਰੋਡ ਤੇ ਨੰਦਗੜ੍ਹ ਨਹਿਰ ਤੇ ਡਿਊਟੀ ਕਰ ਰਿਹਾ ਇੱਕ ਮੇਟ ਅਚਾਨਕ ਨਹਿਰ ਵਿਚ ਡਿੱਗ ਪਿਆ ਜਿਸ ਦਾ ਪਤਾ ਲੱਗਣ ਤੇ ਮੌਕੇ ਤੇ ਲੋਕਾਂ ਨੇ ਬਾਹਰ ਕੱਢ ਕੇ ਸਹਾਰਾ ਜਨ ਸੇਵਾ ਦੇ ਕੰਟਰੋਲ ਰੂਮ ਵਿਖੇ ਸੂਚਿਤ ਕਰ ਦਿੱਤਾ ਜਿਥੇ ਸਹਾਰਾ ਵਰਕਰ ਵਿੱਕੀ ਕੁਮਾਰ ਨੇ ਪਹੁੰਚ ਕੇ ਮੇਟ ਨੂੰ ਸਿਵਲ ਹਸਪਤਾਲ ਘੁੱਦਾ ਵਿਖੇ ਦਾਖਲ ਕਰਵਾ ਦਿੱਤਾ ਡਾਕਟਰਾਂ ਨੇ ਜਾਂਚ ਪੜਤਾਨ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਮੇਟ ਦੀ ਪਛਾਣ ਹਰਬੰਸ ਸਿੰਘ ਵਜੋਂ ਹੋਈ ਹੈ ਜੋ ਪਠਾਨਕੋਟ ਜਿਲ੍ਹੇ ਦਾ ਰਹਿਣ ਵਾਲਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।