ਪਹਿਰਾਵੇ ’ਤੇ ਬੇਤੁਕੇ ਬਿਆਨ

ਪਹਿਰਾਵੇ ’ਤੇ ਬੇਤੁਕੇ ਬਿਆਨ

ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਲੜਕੀਆਂ ਦੇ ਜੀਨਸ ਪਹਿਨਣ ’ਤੇ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਹਨ ਉਹ ਬੇਤੁਕੇ ਤੇ ਆਪ੍ਰਸੰਗਿਕ ਹਨ ਪਹਿਰਾਵਾ ਮਨੁੱਖ ਦਾ ਨਿੱਜੀ ਮਸਲਾ ਹੈ ਕਿਸੇ ਵਿਸ਼ੇਸ਼ ਤਰ੍ਹਾਂ ਦੇ ਪਹਿਰਾਵੇ ਸਬੰਧੀ ਟਿੱਪਣੀਆਂ ਕੱਟੜ ਮਾਨਸਿਕਤਾ ਦੀ ਦੇਣ ਹੈ ਦਰਅਸਲ ਅਜਿਹੀਆਂ ਗੱਲਾਂ ਪੁਰਾਤਨਤਾ ਨਾਲ ਇੱਕਤਰਫ਼ਾ ਸਮਝ ਤੇ ਆਧੁਨਿਕਤਾ ਦਾ ਬਿਨਾ ਵਜ੍ਹਾ ਵਿਰੋਧ ਦਾ ਨਤੀਜਾ ਹੈ ਸੰਚਾਰ ਤਕਨੀਕ ’ਚ ਵਾਧੇ ਤੇ ਵਧ ਰਹੇ ਮੇਲ-ਮਿਲਾਪ ਨਾਲ ਦੁਨੀਆ ਇੱਕ ਪਿੰਡ ਵਾਂਗ ਬਣਦੀ ਜਾ ਰਹੀ ਹੈ ਸੰਸਕ੍ਰਿਤੀਆਂ ਦਾ ਅਦਾਨ-ਪ੍ਰਦਾਨ ਹੋ ਰਿਹਾ ਹੈ ਛੋਟੇ ਤੋਂ ਛੋਟੇ ਭੂ-ਖੰਡ ਦੀ ਸੱਭਿਆਚਾਰਕ ਛਾਪ ਮਹਾਂਦੀਪਾਂ ’ਚ ਵੀ ਨਜ਼ਰ ਆਉਂਦੀ ਹੈ

ਤਬਦੀਲੀ ਕੁਦਰਤ ਦਾ ਨਿਯਮ ਹੈ ਤੇ ਤਬਦੀਲੀਆਂ ਦੀ ਰਫ਼ਤਾਰ ਨੂੰ ਰੋਕਣਾ ਸਮੁੰਦਰ ਨੂੰ ਮੁੱਠੀ ’ਚ ਲੈਣ ਵਾਂਗ ਹੈ ਕੋਈ ਵੀ ਸੱਭਿਅਤਾ ਤੇ ਸੱਭਿਆਚਾਰ ਕਿਸੇ ਹੋਰ ਸੱਭਿਆਚਾਰ ਨੂੰ ਖ਼ਤਮ ਕਰਨ ਲਈ ਹੋਂਦ ’ਚ ਨਹੀਂ ਆਉਂਦਾ ਇਹ ਸੈਂਕੜੇ/ ਹਜ਼ਾਰਾਂ ਸਾਲਾਂ ਦਾ ਅਮਲ ਹੁੰਦਾ ਹੈ ਜਿੱਥੋਂ ਤੱਕ ਦੁਨੀਆ ’ਚ ਲੋਕਤੰਤਰ ਤੇ ਮਾਨਵਵਾਦੀ ਚਿੰਤਨ ਦਾ ਸਬੰਧ ਹੈ ਸੰਸਕ੍ਰਿਤੀਆਂ ਦਾ ਹਮਲਾਵਰ ਰੁਖ਼ ਘਟ ਰਿਹਾ ਹੈ ਤੇ ਸੰਵਾਦ ਵਧ ਰਿਹਾ ਹੈ ਸਾਰੇ ਸੱਭਿਆਚਾਰ ਇੱਕ -ਦੂਜੇ ਦੇ ਸੰਪਰਕ ’ਚ ਆਏ ਸੱਭਿਆਚਾਰਾਂ ਨੂੰ ਪ੍ਰਭਾਵਿਤ ਵੀ ਕਰਦੇ ਹਨ ਤੇ ਪ੍ਰਭਾਵਿਤ ਹੁੰਦੇ ਵੀ ਹਨ

ਵਿਦੇਸ਼ੀ ਸੱਭਿਆਚਾਰ ਨੂੰ ਆਪਣੇ ਸੱਭਿਆਚਾਰ ਲਈ ਖ਼ਤਰੇ ਦੇ ਰੂਪ ’ਚ ਪ੍ਰਚਾਰਨਾ ਵਕਤ ਤੋਂ ਪਿੱਛੇ ਸੋਚਣ ਵਾਲੀਆਂ ਗੱਲਾਂ ਹਨ ਦਰਅਸਲ ਭਾਰਤ ਦਾ ਆਪਣਾ ਸੱਭਿਆਚਾਰ ਹੈ ਵੱਖ-ਵੱਖ ਸੂਬਿਆਂ ’ਚ ਸੱਭਿਆਚਾਰਾਂ ਦੀ ਭਿੰਨਤਾ ਹੈ ਇਹ ਭਿੰਨਤਾ ਹੀ ਭਾਰਤ ਦੀ ਤਾਕਤ ਹੈ ਕੈਨੇਡਾ ਵਰਗੇ ਮੁਲਕਾਂ ਨੇ ਦੂਸਰੇ ਸੱਭਿਆਚਾਰਾਂ ਦਾ ਸਨਮਾਨ ਕਰਕੇ ਬੇਹੱਦ ਤਰੱਕੀ ਕੀਤੀ ਹੈ

ਉਹਨਾਂ ਮੁਲਕਾਂ ’ਚ ਇੱਕ ਛੋਟੀ ਦੁਨੀਆ ਵਸਦੀ ਹੈ ਸਾਨੂੰ ਵੀ ਵਿਕਾਸ ਕਰਨ ਤੇ ਭਾਈਚਾਰਕ ਸਾਂਝ ਵਧਾਉਣ ਲਈ ਸੱਭਿਆਚਾਰਾਂ ਦੇ ਸੰਗਮ ਨੂੰ ਗਤੀ ਦੇਣ ਦੀ ਲੋੜ ਹੈ ਵਿਸ਼ਵ ਏਕਤਾ, ਵਿਸ਼ਵ ਦੀ ਖੁਸ਼ਹਾਲੀ ਤੇ ਅਮਨ-ਚੈਨ ਲਈ ਸੱਭਿਆਚਾਰਕ ਅਦਾਨ ਪ੍ਰਦਾਨ ਜ਼ਰੂਰੀ ਹੈ ਹੁਣ ਕੋਈ ਵੀ ਵਿਅਕਤੀ ਜਾਂ ਕੌਮ ਕਮਰਾ ਬੰਦ ਕਰਕੇ ਨਹੀਂ ਬੈਠ ਸਕਦੀ ਨਿੱਤ ਦੇ ਪਰਿਵਰਤਨਾਂ ਨੂੰ ਸਮਝਣ, ਅਪਣਾਉਣ ਤੇ ਸਵਾਗਤ ਕਰਨ ਦੀ ਜ਼ਰੂਰਤ ਹੈ ਆਮ ਹਾਲਾਤਾਂ ’ਚ ਕਿਸੇ ਦਾ ਵੀ ਸੱਭਿਆਚਾਰ ਖ਼ਤਮ ਨਹੀਂ ਹੁੰਦਾ ਕਿਉਂਕਿ ਸੱਭਿਆਚਾਰ ਬਦਲਦਾ ਹੈ ਤੇ ਨਵਾਂ ਰੂਪ ਲੈਂਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.