ਛੇਤੀ ਸ਼ੁਰੂ ਹੋਣਗੀਆਂ ਦਿੱਲੀ ਤੇ ਦੋਹਾ ਵਿਚਕਾਰ ਨਾਨ-ਸਟਾਪ ਉਡਾਣਾਂ

Non-stop, Flights, Delhi , Doha , start soon

ਏਜੰਸੀ/ਨਵੀਂ ਦਿੱਲੀ।  ਹਵਾਈ ਮੁਸਾਫਰਾਂ ਲਈ ਇੱਕ ਚੰਗੀ ਖਬਰ ਹੈ। ਭਾਰਤ ਦੀ ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ 29 ਅਕਤੂਬਰ ਤੋਂ ਦਿੱਲੀ ਤੇ ਦੋਹਾ ਵਿਚਕਾਰ ਨਾਨ-ਸਟਾਪ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਹਫਤੇ ‘ਚ ਚਾਰ ਦਿਨ- ਮੰਗਲਵਾਰ, ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ‘ਚੋਂ ਕਿਸੇ ਵੀ ਦਿਨ ਦਿੱਲੀ-ਦੋਹਾ ਵਿਚਕਾਰ ਸਫਰ ਕਰਨ ਲਈ ਤੁਸੀਂ ਇਸ ਨਾਨ-ਸਟਾਪ ਫਲਾਈਟ ਦੀ ਸੀਟ ਬੁੱਕ ਕਰਾ ਸਕੋਗੇ। ਦੋਹਾ ਕਤਰ ਦੀ ਰਾਜਧਾਨੀ ਤੇ ਉਸ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਭਾਰਤ ਤੋਂ ਹਰ ਸਾਲ ਵੱਡੀ ਗਿਣਤੀ ‘ਚ ਲੋਕ ਇਸ ਦੇਸ਼ ਨੂੰ ਜਾਂਦੇ ਹਨ। (Flights)

ਦਸੰਬਰ 2018 ਤੱਕ ਦੇ ਡਾਟਾ ਮੁਤਾਬਕ, ਕਤਰ ‘ਚ 6 ਲੱਖ ਤੋਂ ਵੱਧ ਭਾਰਤੀ ਐੱਨ. ਆਰ. ਆਈ. ਉੱਥੇ ਰਹਿ ਰਹੇ ਸਨ। ਇਹ ਮੰਗਲਵਾਰ, ਵੀਰਵਾਰ ਤੇ ਸ਼ਨਿੱਚਰਵਾਰ ਨੂੰ ਉਡਾਣ ਏ. ਆਈ. -971 ਸ਼ਾਮ 7.50 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਰਾਤ 9.35 ਵਜੇ ਦੋਹਾ ਪਹੁੰਚੇਗੀ। ਸ਼ੁੱਕਰਵਾਰ ਨੂੰ ਇਹ ਰਾਤ 8.50 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਰਾਤ 10.35 ਵਜੇ ਦੋਹਾ ਪਹੁੰਚੇਗੀ। ਉੱਥੇ ਹੀ, ਦੋਹਾ-ਦਿੱਲੀ ਲਈ ਏ. ਆਈ.-972 ਮੰਗਲਵਾਰ, ਵੀਰਵਾਰ ਅਤੇ ਸ਼ਨਿੱਚਰਵਾਰ ਨੂੰ ਦੁਪਹਿਰ 10.35 ਵਜੇ ਦੋਹਾ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 5 ਵਜੇ (ਅਗਲੇ ਦਿਨ) ਦਿੱਲੀ ਪਹੁੰਚੇਗੀ। ਸ਼ੁੱਕਰਵਾਰ ਨੂੰ ਇਹ ਦੋਹਾ ਤੋਂ ਦੁਪਹਿਰ 11.35 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 5.50 ਵਜੇ (ਅਗਲੇ ਦਿਨ) ਦਿੱਲੀ ਪਹੁੰਚੇਗੀ। ਇਹ ਸਾਰੇ ਟਾਈਮ ਲੋਕਲ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here