ਬੀਡੀਪੀਓ ਦਫਤਰ ਦੇ ਆਪ੍ਰੇਟਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਦੋਸ਼ ‘ਚ ਬਲਾਕ ਸੰਮਤੀ ਦਾ ਮੈਂਬਰ ਨਾਮਜ਼ਦ

Nominee, BlockSamiti, kill, BDPOOffice, Operator

ਦਫ਼ਤਰੀ ਰਿਕਾਰਡ ਚੋਰੀ ਕਰਨ ਦੇ ਵੀ ਲੱਗੇ ਦੋਸ਼

ਫਿਰੋਜ਼ਪੁਰ, ਸਤਪਾਲ ਥਿੰਦ 

ਵੋਟਾਂ ਨੂੰ ਕੱਟਣ ਅਤੇ ਬਣਾਉਣ ਦੀ ਬਹਿਸਬਾਜ਼ੀ ‘ਚ ਬੀਡੀਪੀਓ ਦਫਤਰ ‘ਚ ਪਹੁੰਚੇ ਬਲਾਕ ਸੰਮਤੀ ਦੇ ਮੈਂਬਰ ਵੱਲੋਂ ਬੀਡੀਪੀਓ ਦਫ਼ਤਰ ਦੇ ਅਪਰੇਟਰ ਨੂੰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਤੇ ਦਫਤਰ ਦਾ ਰਿਕਾਰਡ ਚੋਰੀ ਕਰਨ ਦੇ ਦੋਸ਼ ‘ਚ ਥਾਣਾ ਲੱਖੋ ਕੇ ਬਹਿਰਾਮ ਪੁਲਿਸ ਵੱਲੋਂ ਬਲਾਕ ਸੰਮਤੀ ਦੇ ਮੈਂਬਰ ਤੇ ਕੁਝ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਚੈਨ ਸਿੰਘ ਨੇ ਦੱਸਿਆ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਬੀਡੀਪੀਓ ਦਫਤਰ ਫਿਰੋਜ਼ਪੁਰ ਸ਼ਹਿਰ ਤੋਂ ਮਿਲੀ ਸ਼ਿਕਾਇਤ ਅਨੁਸਾਰ ਨਿਰਵੈਰ ਸਿੰਘ ਸੰਮਤੀ ਮੈਂਬਰ ਪਿੰਡ ਮਹਿਮਾ ਨੇ ਰਕੇਸ਼ ਕੁਮਾਰ ਕੰਪਿਊਟਰ ਅਪਰੇਟਰ ਬੀਡੀਪੀਓ ਦਫਤਰ ਫਿਰੋਜ਼ਪੁਰ ਨੂੰ 29 ਦਸੰਬਰ ਨੂੰ ਫੋਨ ਕਰਕੇ ਪਿੰਡ ਮਹਿਮਾ ਦੀਆਂ ਵੋਟਾਂ ਕੱਟਣ ਤੇ ਬਣਾਉਣ ਬਾਰੇ ਪੁੱਛਿਆ ਤਾਂ ਰਕੇਸ਼ ਕੁਮਾਰ ਨੇ ਜਵਾਬ ਦਿੱਤਾ ਕਿ ਹੁਣ ਨਾ ਤਾਂ ਕੋਈ ਵੋਟ ਬਣ ਸਕਦੀ ਹੈ ਨਾ ਹੀ ਕੋਈ ਵੋਟ ਕੱਟੀ ਜਾ ਸਕਦੀ ਹੈ ਤਾਂ ਨਿਰਵੈਰ ਸਿੰਘ ਆਪਣੇ ਕੁਝ ਅਣਪਛਾਤੇ ਸਾਥੀਆਂ ਨਾਲ ਬੀਡੀਪੀਓ ਦਫਤਰ ਦਾਖਲ ਹੋਇਆ ਜਿੰਨਾ ਨੇ ਪਹਿਲਾਂ ਦਫ਼ਤਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਦਾ ਸਵਿੱਚ ਬੰਦ ਕੀਤਾ ਤੇ ਫਿਰ ਅਣਪਛਾਤੇ ਆਦਮੀ ਤੇਜ਼ਧਾਰ ਹਥਿਆਰ ਲੈ ਕੇ ਰਾਕੇਸ਼ ਕੁਮਾਰ ਦੇ ਕਮਰੇ ‘ਚ ਦਾਖਲ ਹੋ ਕੇ ਰਾਕੇਸ਼ ਕੁਮਾਰ ਨੂੰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਜਾਨ ਬਚਾ ਕੇ ਬਾਹਰ ਭੱਜ ਨਿਕਲਿਆ ਤਾਂ ਉਕਤ ਵਿਅਕਤੀ ਇਲੈਕਸ਼ਨ ਨਾਲ ਸਬੰਧਿਤ ਜ਼ਰੂਰੀ ਦਫਤਰੀ ਰਿਕਾਰਡ ਚੋਰੀ ਕਰਕੇ ਲੈ ਗਏ। ਏਐੱਸਆਈ ਸੁਖਚੈਨ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ‘ਤੇ ਨਿਰਵੈਰ ਸਿੰਘ ਤੇ ਉਸਦੇ ਅਣਪਛਾਤੇ ਸਾਥੀਆਂ ਖਿਲਾਫ਼ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।