69.25 ਲੱਖ ਦੀ ਲਾਗਤ ਨਾਲ ਫੜ੍ਹ ਨੂੰ ਸੀ ਸੀ ਫਲੋਰਿੰਗ ਕਰਨ ਦਾ ਕੰਮ ਸ਼ੁਰੂ ਕਰਵਾਇਆ
(ਅਨਿਲ ਲੁਟਾਵਾ) ਅਮਲੋਹ। ਅੱਜ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਅਨਾਜ ਮੰਡੀ ਅਮਲੋਹ ਵਿਖੇ 69.25 ਲੱਖ ਰੁਪਏ ਦੀ ਲਾਗਤ ਨਾਲ ਫੜ੍ਹ ਨੂੰ ਸੀ ਸੀ ਫਲੋਰਿੰਗ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਅਤੇ ਮੌਜੂਦਾ ਆੜਤੀਆਂ ਦੀਆਂ ਸਮੱਸਿਆਂਵਾਂ ਵੀ ਸੁਣੀਆਂ ਗਈਆਂ ਜਿਹਨਾਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। Amloh News
ਕਿਸਾਨਾਂ ਅਤੇ ਆੜ੍ਹਤੀਆਂ ਨੂੰ ਸੀਜ਼ਨ ’ਚ ਨਹੀ ਆਵੇਗੀ ਕੋਈ ਪ੍ਰੇਸ਼ਾਨੀ (Amloh News )
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਅਨਾਜ ਮੰਡੀ ਅਮਲੋਹ ਵਿਖੇ ਫੜ੍ਹ ਤਿਆਰ ਹੋਣ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਸੀਜ਼ਨ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ ਅਤੇ ਆੜਤੀਆਂ ਦੀ ਇਹ ਮੰਗ ਸੀ ਕਿ ਫੜ ਉਤੇ ਸੀ ਸੀ ਫਲੋਰਿੰਗ ਕੀਤਾ ਜਾਵੇ ਅਤੇ ਅੱਜ ਉਹਨਾਂ ਦੀ ਮੰਗ ਪੂਰੀ ਹੋ ਗਈ ਹੈ ਉਥੇ ਹੀ ਅਨਾਜ ਮੰਡੀ ਵਿੱਚ ਸੈਡ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ ਜਿਸਦੇ ਤਿਆਰ ਹੋਣ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਫਾਇਦਾ ਹੋਵੇਗਾ। Amloh News
ਇਹ ਵੀ ਪੜ੍ਹੋ: ਕਾਂਗਰਸ ਵੱਲੋਂ ਰਾਜ ਬਖਸ਼ ਕੰਬੋਜ ਦੀ ਅਗਵਾਈ ’ਚ ਕਿਸਾਨਾਂ ਦੀ ਹਮਾਇਤ ਲਈ ਟਰੈਕਟਰ ਰੈਲੀ ਕੀਤੀ
ਉਹਨਾਂ ਅੱਗੇ ਕਿਹਾ ਕਿ ਹਲਕਾ ਅਮਲੋਹ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਮੇਰਾ ਸੁਪਨਾ ਹਲਕੇ ਨੂੰ ਵਿਕਾਸ ਮੋਹਰੀ ਬਣਾਉਣਾ ਜਿਸ ਤਹਿਤ ਹੋਰ ਵਿਕਾਸ ਦੇ ਕੰਮ ਸ਼ੁਰੂ ਕਰਵਾਏ ਜਾਣਗੇ ਉਥੇ ਹੋਰਨਾਂ ਮੰਡੀਆਂ ਦੇ ਫੜ੍ਹਾਂ ਨੂੰ ਵੀ ਪੱਕਾ ਕੀਤਾ ਜਾਵੇਗਾ। ਕਿਸਾਨੀ ਸੰਘਰਸ਼ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਜਾ ਰਹੇ ਕਿਸਾਨਾਂ ਉਪਰ ਭਾਜਪਾ ਸਰਕਾਰ ਵੱਲੋਂ ਤਸੱਦਦ ਕਰਨਾ ਨਿੰਦਣਯੋਗ ਹੈ ਜਿਸਦਾ ਖਮਿਆਜ਼ਾ ਸਮਾਂ ਆਉਣ ’ਤੇ ਭਾਜਪਾ ਨੂੰ ਜ਼ਰੂਰ ਭੁਗਤਣਾ ਪਵੇਗਾ ਅਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੇ ਨਾਲ ਹੈ। Amloh News
ਇਸ ਮੌਕੇ ਵਿਧਾਇਕ ਗੈਰੀ ਬੜਿੰਗ ਦਾ ਆੜਤੀਆਂ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਪਰਮਵੀਰ ਸਿੰਘ ਮਾਂਗਟ, ਅਸ਼ੀਸ਼ ਜਿੰਦਲ ਸੈਕਟਰੀ ਅਤੇ ਆੜਤੀਆਂ ਵੱਲੋਂ ਵਿਸ਼ੇਸ਼ ਧੰਨਵਾਦ ਅਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਆੜਤੀਆਂ ਐਸੋਸੀਏਸ਼ਨ ਅਮਲੋਹ ਪਰਮਵੀਰ ਸਿੰਘ ਮਾਂਗਟ, ਮਾਰਕੀਟ ਕਮੇਟੀ ਅਮਲੋਹ ਦੇ ਸੈਕਟਰੀ ਸੁਰਜੀਤ ਸਿੰਘ,ਸਿੰਗਾਰਾ ਸਿੰਘ ਸਲਾਣਾ,ਸੀਨੀਅਰ ਆਗੂ ਦਰਸ਼ਨ ਸਿੰਘ ਚੀਮਾ ਰਣਜੀਤ ਸਿੰਘ ਪਨਾਗ, ਵਿਨੋਦ ਅਬਰੋਲ, ਅਸ਼ੀਸ਼ ਜਿੰਦਲ ਸੈਕਟਰੀ, ਪ੍ਰਦੀਪ ਸਿੰਘ ਹਿਮਤਗੜ ਛੰਨਾ ਸਰਕਲ ਪ੍ਰਧਾਨ ,
ਬਲਕਾਰ ਸਿੰਘ, ਦਰਸ਼ਨ, ਮੇਜ਼ਰ ਸਿੰਘ,ਐਸ ਡੀ ਓ ਪ੍ਰਦੀਪ ਸਿੰਘ, ਜੇ ਈ ਦਵਿੰਦਰ ਸਿੰਘ,ਬਲਾਕ ਪ੍ਰਧਾਨ ਅਵਤਾਰ ਮੁਹੰਮਦ ਟੈਣੀ, ਬਲਾਕ ਪ੍ਰਧਾਨ ਐਡਵੋਕੇਟ ਅਮਰੀਕ ਸਿੰਘ ਔਲਖ, ਪ੍ਰਧਾਨ ਅਮਨਦੀਪ ਸਿੰਘ ਧਰਮਗੜ੍ਹ, ਗੁਰਸੇਵਕ ਸਿੰਘ ਕੋਹਲੀ, ਗੁਰਪ੍ਰੀਤ ਸਿੰਘ ਬੱਬੀ, ਭਾਗ ਸਿੰਘ, ਬੰਤ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ ਦੀਪਾ, ਸੁਪਰਵਾਈਜ਼ਰ ਹਰਬੰਸ ਸਿੰਘ, ਲੇਖਕਾਰ ਪਰਮਵੀਰ ਸਿੰਘ, ਲਖਵੀਰ ਚੰਦ, ਪਵਨਪ੍ਰੀਤ ਸਿੰਘ,ਗੁਰਮੀਤ ਸਿੰਘ,ਸੰਜੀਵ ਜਿੰਦਲ, ਰਾਕੇਸ਼ ਬੰਟੀ ,ਆੜਤੀਏ, ਪਾਰਟੀ ਆਗੂ ਅਤੇ ਵਰਕਰ ਮੌਜੂਦ ਸਨ।