ਬਿਆਨਬਾਜ਼ੀ ਨਹੀਂ, ਹੁਣ ਕੰਮ ਹੋਵੇ


ਬਿਆਨਬਾਜ਼ੀ ਨਹੀਂ, ਹੁਣ ਕੰਮ ਹੋਵੇ

ਮਹਾਂਰਾਸ਼ਟਰ ’ਚ ਮੱਚੇ ਸਿਆਸੀ ਘਮਸਾਣ ਤੋਂ ਬਾਅਦ ਸ਼ਿਵਸੈਨਾ ਦੇ ਏਕਨਾਥ ਗੱੁਟ ਤੇ ਭਾਜਪਾ ਦੀ ਸਰਕਾਰ ਬਣ ਗਈ ਹੈ ਕਾਇਦਾ ਹੁਣ ਇਹੀ ਹੈ ਕਿ ਸਰਕਾਰ ਆਪਣਾ ਕੰਮ ਕਰੇ ਅਤੇ ਵਿਰੋਧੀ ਪਾਰਟੀਆਂ ਆਪਣੀ ਜਿੰਮੇਵਾਰੀ ਸੰਭਾਲਣ ਪਰ ਅਜਿਹਾ ਹੋ ਨਹੀਂ ਰਿਹਾ, ਅਜੇ ਸਿਆਸੀ ਤਲਖੀ ਕਾਇਮ ਹੈ ਊਧਵ ਠਾਕਰੇ ਲਈ ਸਰਕਾਰ ਟੁੱਟਣੀ ਵੱਡਾ ਝਟਕਾ ਹੈ ਤੇ ਉਹ ਸਰਕਾਰ ’ਤੇ ਲਗਾਤਾਰ ਵਾਰ ਕਰ ਰਹੇ ਹਨ ਸੱਤਾਧਿਰ ਵੀ ਅਜੇ ਜਸ਼ਨਾਂ ’ਚ ਹੈ ਅਸਲ ’ਚ ਸਿਆਸੀ ਖਿੱਚਧੂਹ ’ਚ ਪਹਿਲਾਂ ਹੀ ਸੂਬਾ ਪ੍ਰਸ਼ਾਸਨ ਦਾ ਕਰੀਬ ਇੱਕ ਮਹੀਨਾ ਬਰਬਾਦ ਹੋ ਗਿਆ ਹੈl

ਨਵੀਂ ਸਰਕਾਰ ਆਪਣੇ ਲਟਕ ਰਹੇ ਪ੍ਰਾਜੈਕਟਾਂ ਨੂੰ ਪੂਰਾ ਕਰਕੇ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉੱਤਰੇ ਸਰਕਾਰ ਕੋਲ ਹੱਲ ਕਰਨ ਲਈ ਵੱਡੇ ਮਸਲੇ ਹਨ ਖਾਸ ਕਰ ਕਿਸਾਨਾਂ ਨੂੰ ਮੰਦਹਾਲੀ ’ਚੋਂ ਕੱਢਣਾ ਪਵੇਗਾ ਆਵਾਜਾਈ, ਵਾਤਾਵਰਨ ਤੇ ਊਰਜਾ ਖੇਤਰ ਲਈ ਠੋਸ ਫੈਸਲੇ ਲੈਣੇ ਪੈਣਗੇ ਬਿਨਾਂ ਸ਼ੱਕ ਲੋਕਤੰਤਰ ਮਜ਼ਬੂਤ ਹੈ ਤੇ ਵਿਰੋਧੀ ਪਾਰਟੀਆਂ ਨੂੰ ਇਸ ਹਕੀਕਤ ਨੂੰ ਸਵੀਕਾਰ ਕਰਕੇ ਰੱਖਣਾ ਚਾਹੀਦਾ ਹੈ ਕਿ ਵਿਧਾਇਕਾਂ ਦੀ ਪੂਰੀ ਗਿਣਤੀ ਨਹੀਂ ਤਾਂ ਵਿਰੋਧੀਆਂ ਦੀ ਭੂਮਿਕਾ ਨਿਭਾਓ ਵਿਰੋਧੀਆਂ ਕੋਲ ਮੌਕਾ ਹੁੰਦਾ ਹੈl

ਕਿ ਉਹ ਜਿੰਨੇ ਨਾਲ ਬਚੇ ਹਨ ਲੋਕਾਂ ’ਚ ਜਾਣ ਅਤੇ ਉਹਨਾਂ ਦੇ ਮਸਲੇ ਸਰਕਾਰ ਤੱਕ ਪਹੰਚਾਉਣ ਅਸਲ ’ਚ ਅਗਲੀਆਂ ਚੋਣਾਂ ਦੀ ਤਿਆਰੀ ਕੋਈ ਵੱਖਰੀ ਚੀਜ ਨਹੀਂ ਹੁੰਦੀ ਜਾਂ ਸਿਰਫ਼ ਰੈਲੀਆਂ ਨਹੀਂ ਹੁੰਦੀਆਂ, ਲੋਕਾਂ ਲਈ ਕੰਮ ਕਰੋ, ਲੋਕਾਂ ਨਾਲ ਮਿਲਣਾ-ਗਿਲਣਾ ਤੇ ਉਹਨਾਂ ਦੇ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਾ ਕਈ ਰੈਲੀਆਂ ਨਾਲੋਂ ਵੱਧ ਦਮਦਾਰ ਹੁੰਦਾ ਹੈl

ਇਹ ਤੱਥ ਹਨ ਕਿ ਭਾਵੇਂ ਰਣਨੀਤੀਆਂ ਤੇ ਸ਼ਤਰੰਜੀ ਚਾਲਾਂ ਰਾਜਨੀਤੀ ਦਾ ਅਟੱਟ ਹਿੱਸਾ ਬਣ ਗਈਆਂ ਹਨ ਫ਼ਿਰ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੰਮ ਜਾਂ ਲੋਕ ਸੇਵਾ ਤੋਂ ਵੱਡੀ ਕੋਈ ਰਣਨੀਤੀ ਨਹੀਂ ਹੋ ਸਕਦੀ ਸਥਾਨਕ ਪੱਧਰ ਦੇ ਆਗੂ ਆਪਣੇ ਗੁਣਾਂ ਅਤੇ ਕੰਮ ਕਰਕੇ ਵੱਡੀਆਂ-ਵੱਡੀਆਂ ਪਾਰਟੀਆਂ ਨੂੰ ਮਾਤ ਦੇ ਦੇਂਦੇ ਹਨ ਸੱਤਾ ਨੂੰ ਆਪਣਾ ਅਧਿਕਾਰ ਮੰਨਣ ਦੀ ਗਲਤੀ ਹੀ ਸਿਆਸਤ ’ਚ ਵੱਡੀ ਗਲਤੀ ਹੁੰਦੀ ਹੈ ਕਾਬਲੀਅਤ ਪ੍ਰਤੀ ਹਮੇਸ਼ਾ ਸੁਚੇਤ ਰਹਿ ਕੇ ਸੱਤਾ ’ਚ ਰਹਿਣਾ ਹੁੰਦਾ ਹੈl

ਜਿੱਤ-ਹਾਰ ਨਾਲੋਂ ਵੱਧ ਮਹੱਤਵ ਸਿਧਾਂਤਾਂ ਦਾ ਹੰੁਦਾ ਹੈ ਭਾਵੇਂ ਸਿਧਾਂਤਕ ਰਾਜਨੀਤੀ ’ਚ ਜੋੜ ਤੋੜ ਨੂੰ ਬੁਰਾਈ ਵਜੋਂ ਵੇਖਿਆ ਜਾਂਦਾ ਹੈ ਪਰ ਜਦੋਂ ਗਠਜੋੜ ਹੀ ਸਿਆਸਤ ਦੀ ਹਕੀਕਤ ਬਣ ਜਾਵੇ ਤਾਂ ਗੱਠਜੋੜ ਬਣਾਉਣ, ਸੰਭਾਲਣ ਤੇ ਕਾਇਮ ਰੱਖਣ ਦੀ ਰਣਨੀਤੀ ਵੀ ਸਿਆਸੀ ਆਗੂਆਂ ਦੀ ਕਾਬਲੀਅਤ ਦਾ ਹਿੱਸਾ ਬਣ ਜਾਂਦੀ ਹੈ ਮੌਕਾ ਖੁੰਝ ਜਾਣ ’ਤੇ ਤਲਖੀ ਦੇ ਰਾਹ ਪੈਣ ਦੀ ਬਜਾਇ ਸਿਆਸਤ ਦੇ ਬਦਲਦੇ ਢੰਗ-ਤਰੀਕਿਆਂ ਨੂੰ ਸਮਝਣ ਤੇ ਸੰਜਮ ਵਰਤਣ ਦੀ ਜ਼ਰੂਰਤ ਹੈl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ