ਫਿਲਹਾਲ ਨਹੀਂ ਬਣੇਗਾ ਕੋਈ ਨਵਾਂ ਮੰਤਰੀ, ਜਲਾਲਾਬਾਦ ਜ਼ਿਮਨੀ ਚੋਣ ਤੋਂ ਬਾਅਦ ਹੋਵੇਗਾ ਫੈਸਲਾ

No New Minister, Jalalabad, Election Decided Soon

ਸੁਨੀਲ ਜਾਖੜ ਨੂੰ ਜਲਾਲਾਬਾਦ ਜਿਮਨੀ ਚੋਣ ਲੜਾਉਣ ਦੀ ਤਿਆਰੀ ‘ਚ ਅਮਰਿੰਦਰ

ਜਾਖੜ ਨੂੰ ਜਿਮਨੀ ਚੋਣ ਜਿਤਾਉਣ ਤੋਂ ਬਾਅਦ ਸਰਕਾਰ ‘ਚ ਮੰਤਰੀ ਬਣਾਉਣਾ ਚਾਹੁੰਦੇ ਹਨ ਅਮਰਿੰਦਰ ਸਿੰਘ

ਅਸ਼ਵਨੀ ਚਾਵਲਾ, ਚੰਡੀਗੜ੍ਹ 

ਨਵਜੋਤ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਖ਼ਾਲੀ ਹੋਏ ਕੈਬਨਿਟ ਵਿੱਚ ਮੰਤਰੀ ਦੇ ਅਹੁਦੇ ਨੂੰ ਨਹੀਂ ਭਰਿਆਂ ਜਾਵੇਗਾ। ਮੁੱਖ ਮੰਤਰੀ ਅਮਰਿੰਦਰ ਸਿੰਘ ਕਿਸੇ ਵੀ ਵਿਧਾਇਕ ਨੂੰ ਮੰਤਰੀ ਬਣਾਉਣ ਤੋਂ ਪਹਿਲਾਂ ਜਲਾਲਾਬਾਦ ਅਤੇ ਫਗਵਾੜਾ ਜਿਮਨੀ ਚੋਣ ਦਾ ਨਤੀਜਿਆਂ ਦੀ ਉਡੀਕ ਕਰਨਗੇ। ਅਮਰਿੰਦਰ ਸਿੰਘ ਜਲਾਲਾਬਾਦ ਸੀਟ ਤੋਂ ਸੁਨੀਲ ਜਾਖੜ ਨੂੰ ਉਤਾਰਨਾ ਚਾਹੁੰਦੇ ਹਨ ਤਾਂ ਕਿ ਵਿਧਾਇਕ ਬਣਾਉਣ ਤੋਂ ਬਾਅਦ ਸੁਨੀਲ ਜਾਖੜ ਨੂੰ ਆਪਣੀ ਕੈਬਨਿਟ ਵਿੱਚ ਨਾ ਸਿਰਫ਼ ਸ਼ਾਮਲ ਕਰਦੇ ਹੋਏ ਮੰਤਰੀ ਬਣਾਇਆ ਜਾਵੇ, ਸਗੋਂ ਕੈਬਨਿਟ ਵਿੱਚ ਤੀਜੇ ਨੰਬਰ ਦੀ ਪੁਜ਼ੀਸਨ ਵੀ ਦਿੱਤੀ ਜਾ ਸਕੇ, ਜਿਹੜੀ ਨਵਜੋਤ ਸਿੱਧੂ ਦੇ ਕੈਬਨਿਟ ਵਿੱਚੋਂ ਆਊਟ ਹੋਣ ਦੇ ਕਾਰਨ ਖ਼ਾਲੀ ਹੋਈ ਹੈ।

ਅਮਰਿੰਦਰ ਸਿੰਘ ਦੀ ਇਸ ਇੱਛਾ ਨਾਲ ਕਈ ਵਿਧਾਇਕਾਂ ਦੇ ਦਿਲ ਵੀ ਟੁੱਟਣੇ ਲਾਜ਼ਮੀ ਹੈ, ਕਿਉਂਕਿ ਕਈ ਵਿਧਾਇਕ ਮੰਤਰੀ ਬਣਨ ਦੀ ਦੌੜ ਵਿੱਚ ਤੇਜ਼ੀ ਨਾਲ ਹਨ ਅਤੇ 2 ਵਿਧਾਇਕ ਤਾਂ ਆਪਣੇ ਆਪ ਨੂੰ ਮੰਤਰੀ ਵੀ ਕਰਾਰ ਦਿੰਦੇ ਹੋਏ ਆਪਣੇ ਵਰਕਰਾਂ ਨੂੰ ਪਾਰਟੀ ਦਾ ਇੰਤਜ਼ਾਮ ਕਰਨ ਲਈ ਵੀ ਕਹਿ ਚੁੱਕੇ ਹਨ ਪਰ ਅਮਰਿੰਦਰ ਸਿੰਘ ਦੇ ਇਸ ਫੈਸਲੇ ਨਾਲ ਕਈਆਂ ਨੂੰ ਝਟਕੇ ਲੱਗ ਸਕਦੇ ਹਨ, ਜਿਹੜੇ ਕਿ ਕੁਝ ਦਿਨਾਂ ਵਿੱਚ ਹੀ ਮੰਤਰੀ ਬਣਨ ਦਾ ਸੁਫਨਾ ਦੇਖ ਰਹੇ ਹਨ। ਹਾਲਾਂਕਿ ਜਲਾਲਾਬਾਦ ਜਿਮਨੀ ਚੋਣ ਲੜਨ ਲਈ ਸੁਨੀਲ ਜਾਖੜ ਨੇ ਕਿਸੇ ਵੀ ਤਰ੍ਹਾਂ ਦੀ ਹਾਮੀ ਨਹੀਂ ਭਰੀ ਹੈ, ਜਿਸ ਕਾਰਨ ਉਹ ਪਿਛਲੇ 2 ਮਹੀਨਿਆਂ ਤੋਂ ਦਿੱਲੀ ਸੁਨੀਲ ਜਾਖੜ ਦੇ ਕਰੀਬੀ ਦੋਸਤਾਂ ਦਾ ਕਹਿਣਾ ਹੈ ਕਿ ਜਾਖੜ ਜਿਮਨੀ ਚੋਣ ਨਹੀਂ ਲੜਨਗੇ ਭਾਵੇਂ ਉਹ ਇਸ ਚੋਣ ਨੂੰ ਜਿੱਤ ਕੇ ਉਹ ਮੰਤਰੀ ਵੀ ਬਣ ਸਕਦੇ ਹਨ ਪਰ ਪਿਛਲੇ ਢਾਈ ਸਾਲਾਂ ਵਿੱਚ ਹੋਈਆਂ ਲਗਾਤਾਰ ਦੋ ਹਾਰਾਂ ਤੋਂ ਬਾਅਦ ਸੁਨੀਲ ਜਾਖੜ ਕਾਫ਼ੀ ਜਿਆਦਾ ਮਾਯੂਸ ਹਨ। ਇਸ ਲਈ ਉਹ ਜਲਾਲਾਬਾਦ ਸੀਟ ਤੋਂ ਸ਼ਾਇਦ ਹੀ ਉੱਤਰਨ।

ਇਥੇ ਹੀ ਦੱਸਿਆ ਜਾ ਰਿਹਾ ਹੈ ਕਿ ਫਗਵਾੜਾ ਜਿਮਨੀ ਚੋਣ ਲਈ ਕਾਂਗਰਸ ਕਾਫ਼ੀ ਜਿਆਦਾ ਉਤਸ਼ਾਹ ਵਿੱਚ ਹੈ ਕਿ ਉਹ ਇਹ ਸੀਟ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿੱਤ ਲੈਣਗੇ ਪਰ ਜਲਾਲਾਬਾਦ ਸੀਟ ਸਬੰਧੀ ਸਰਕਾਰ ਵਿੱਚ ਹੁੰਦੇ ਹੋਏ ਵੀ ਕਾਂਗਰਸ ਪਾਰਟੀ ਨੂੰ ਕਦਮ ਫੂਕ-ਫੂਕ ਰੱਖਣਾ ਚਾਹੀਦਾ ਹੈ ਇਸ ਲਈ ਅੰਦਰੂਨੀ ਸਰਵੇ ਵੀ ਕਾਂਗਰਸ ਪਾਰਟੀ ਵਲੋਂ ਕਰਵਾਏ ਜਾ ਰਹੇ ਹਨ ਕਿ ਜਲਾਲਾਬਾਦ ਵਿਖੇ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਖ਼ਾਸ ਕਰਕੇ ਸੁਖਬੀਰ ਬਾਦਲ ਦੀ ਕਿੰਨੀ ਕੁ ਪਕੜ ਨਜ਼ਰ ਆ ਰਹੀ ਹੈ। ਜਲਾਲਾਬਾਦ ਅਤੇ ਫਗਵਾੜਾ ਸੀਟ ‘ਤੇ ਜਿਮਨੀ ਚੋਣ ਨੂੰ ਦੇਖਦੇ ਹੋਏ ਅਮਰਿੰਦਰ ਸਿੰਘ ਦੀ ਸਰਕਾਰ ਇਨ੍ਹਾਂ ਦੋਵਾਂ ਸੀਟ ‘ਤੇ ਆਪਣਾ ਫੋਕਸ ਕਰਨਾ ਚਾਹੁੰਦੀ ਹੈ, ਇਸ ਲਈ ਇਨ੍ਹਾਂ ਸੀਟਾਂ ਲਈ ਹੁਣ ਗ੍ਰਾਂਟ ਦੇ ਭੰਡਾਰੇ ਵੀ ਜਲਦ ਖੁੱਲ੍ਹਣ ਵਾਲੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।