17 ਦੀ ਨਹੀਂ ਕੋਈ ਛੁੱਟੀ

No leave

17 ਦੀ ਨਹੀਂ ਕੋਈ ਛੁੱਟੀ

ਚੰਡੀਗੜ। ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਇੱਕ ਪੱਤਰ ਜਾਰੀ ਕਰਦਿਆਂ 17 ਜਨਵਰੀ ਦੀ ਕੋਈ ਵੀ ਛੁੱਟੀ ਨਾ ਹੋਣ ਸਬੰਧੀ ਸੂਚਿਤ ਕੀਤਾ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਕਿਸੇ ਵਿਅਕਤੀ ਵੱਲੋਂ 17 ਜਨਵਰੀ 2020 ਦਿਨ ਸ਼ੁੱਕਰਵਾਰ ਦੀ ਕੂਕਾ ਅੰਦੋਲਨ ਦੇ ਮੌਕੇ ‘ਤੇ ਗਜਟਿਠ ਛੁੱਟੀ ਹੋਣ ਦੀ ਅਫਵਾਹ ਫੈਲਾ ਦਿੱਤੀ ਸੀ, ਜਿਸ ਸਬੰਧੀ ਪੂਰੇ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਸਸੋਪੰਜ ਦਾ ਮਾਹੌਲ ਬਣ ਗਿਆ ਸੀ। ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਦੁਵਿਧਾ ਪੂਰਨ ਮਾਹੌਲ ਨੂੰ ਦੂਰ ਕਰਨ ਲਈ ਪੰਜਾਬ ਰਾਜ ਦੇ ਦਫ਼ਤਰਾਂ ‘ਚ ਕੰਮ ਕਰ ਰਹੇ ਮੁਲਾਜਮਾਂ ਤੇ ਆਮ ਲੋਕਾਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ 17 ਜਨਵਰੀ ਦਿਨ ਸ਼ੁੱਕਰਵਾਰ ਨੂੰ ਕੋਈ ਗਜਟਿਡ ਛੁੱਟੀ ਨਹੀਂ ਹੈ। ਸਰਕਾਰੀ ਦਫ਼ਤਰ ਆਮ ਦਿਨਾਂ ਵਾਂਗ ਹੀ ਖੁੱਲ੍ਹਣਗੇ।

LEAVE A REPLY

Please enter your comment!
Please enter your name here