ਕਰਫਿਊ ਕਾਰਨ ਕਿਸੇ ਵੀ ਹਸਪਤਾਲ ਨੇ ਨਹੀਂ ਖੋਲ੍ਹਿਆ ਬੂਹਾ, ਦਿੱਤਾ ਸੜਕ ‘ਤੇ ਬੱਚੇ ਨੂੰ ਜਨਮ
ਧਰਮਕੋਟ (ਵਿੱਕੀ ਕੁਮਾਰ) ਸਰਕਾਰਾਂ ਵੱਲੋਂ ਭਾਵੇਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਕਈ ਤਰ੍ਹਾਂ ਦੇ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਹਨ ਪਰ ਹਕੀਕਤ ਇਸ ਤੋਂ ਕੋਹਾਂ ਦੂਰ ਹੈ ਸਥਾਨਕ ਸ਼ਹਿਰ ‘ਚ ਰਹਿੰਦੇ ਮਰਦਾਨੇ ਦੇ ਪਰਿਵਾਰ ਦੀ ਕੁੜੀ ਜੋਤੀ ਪਤਨੀ ਰਮੇਸ਼ ਜਿਸ ਦੀ ਕਿ ਡਿਲੀਵਰੀ ਹੋਣੀ ਸੀ ਬੀਤੀ ਰਾਤ 11.30 ਵਜੇ ਦੇ ਕਰੀਬ ਸ਼ਹਿਰ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਦੇ ਬੂਹੇ ਖੜ੍ਹਕਾਏ ਅਤੇ ਸਥਾਨਕ ਸ਼ਹਿਰ ‘ਚ ਸਥਿੱਤ ਸਰਕਾਰੀ ਹਸਪਤਾਲ ‘ਚ ਵੀ ਗਏ ਪਰ ਹਸਪਤਾਲ ‘ਚ ਕੁੰਡੇ ਲੱਗੇ ਹੋਏ ਸਨ ਤੇ ਕੋਈ ਵੀ ਡਾਕਟਰ ਸਹਾਇਤਾ ਲਈ ਨਹੀਂ ਆਇਆ, ਜਿਸ ਕਾਰਨ ਉਕਤ ਔਰਤ ਜੋ ਕਿ ਬਹੁਤ ਮੁਸ਼ਕਲ ‘ਚ ਸੀ ਉਸ ਦੀ ਡਿਲੀਵਰੀ ਲੋਹਗੜ੍ਹ ਚੌਕ ਮੋਗਾ ਜਲੰਧਰ ਸੜਕ ‘ਤੇ ਫੱਟੇ ਉਪਰ ਕੀਤੀ ਗਈ
ਇਸ ‘ਚ ਬਿੱਕਰ ਸਿੰਘ ਏ.ਐੱਸ.ਆਈ ਹੈੱਡ ਕਾਂਸਟੇਬਲ ਸੁਖਜਿੰਦਰ ਸਿੰਘ ਪੀ.ਸੀ.ਆਰ. ਮੋਟਰਸਾਈਲ ਨੰਬਰ 22 ਦੋਹਾਂ ਕਰਮਚਾਰੀਆਂ ਵੱਲੋਂ ਉਕਤ ਔਰਤ ਦੀ ਡਿਲੀਵਰੀ ‘ਚ ਸਹਾਇਤਾ ਕੀਤੀ ਗਈ ਅਤੇ ਔਰਤਾਂ ਨੂੰ ਉਥੇ ਲਿਆ ਕੇ ਰਾਤ 1.30 ਵਜੇ ਔਰਤ ਦੀ ਡਿਲੀਵਰੀ ਸਫਲਤਾ ਪੂਰਵਕ ਕਰਵਾਈ ਇਸ ਤੋਂ ਬਾਅਦ ਮੁਲਾਜ਼ਮਾਂ ਨੇ ਆਪਣੀ ਗੱਡੀ ‘ਚ ਔਰਤ ਨੂੰ ਬਿਠਾ ਕੇ ਉਸ ਨੂੰ ਘਰ ਪਹੁੰਚਾਇਆ, ਜਿੱਥੇ ਸਮੁੱਚੇ ਸ਼ਹਿਰ ਅਤੇ ਇਲਾਕੇ ‘ਚ ਪੁਲਿਸ ਮੁਲਾਜ਼ਮਾਂ ਵੱਲੋਂ ਨਿਭਾਏ ਰੋਲ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਉੱਥੇ ਹੀ ਪਰਿਵਾਰ ਜਿਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਅਤੇ ਪਰਿਵਾਰ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਉਥੇ ਹੀ ਦੂਜੇ ਪਾਸੇ ਪਰਿਵਾਰ ਵਾਲੇ ਦੋਹਾਂ ਪੁਲਿਸ ਮੁਲਾਜ਼ਮਾਂ ਵੱਲੋਂ ਇਸ ਦੌਰਾਨ ਕੀਤੀ ਗਈ ਸਹਾਇਤਾ ਲਈ ਉਨ੍ਹਾਂ ਦਾ ਧੰਨਵਾਦ ਕਰ ਰਹੇ ਹਨ ਸੋਚਣ ਵਾਲੀ ਗੱਲ ਇਹ ਹੈ ਕਿ ਜਿੱਥੇ ਸਮੁੱਚਾ ਦੇਸ਼ ਕਰੋਨਾ ਵਾਇਰਸ ਵਰਗੀ ਬਿਮਾਰੀ ਨੂੰ ਲੈ ਕੇ ਸੰਕਟ ਦੀ ਘੜੀ ‘ਚ ਹੈ ਉਥੇ ਹੀ ਅਜਿਹੇ ਸਮੇਂ ਡਾਕਟਰੀ ਸਹਾਇਤਾ ਨਾ ਮਿਲਣਾ ਚਿੰਤਾ ਦਾ ਵਿਸ਼ਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।