ਸਕੂਲਾਂ ’ਚ ਛੁੱਟੀਆਂ ਸਬੰਧੀ ਅਫ਼ਵਾਹਾਂ ਦਾ ਬਜ਼ਾਰ ਗਰਮ

22 ਤੇ 25 ਨਵੰਬਰ ਨੂੰ ਕੋਈ ਛੁੱਟੀ ਨਹੀਂ | Holiday

ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸ਼ੀਂਹਮਾਰ)। ਸਮਾਜ ’ਚ ਅਜਿਹੀ ਕਹਾਵਤ ਹੈ ਕਿ ਸੱਚ ਇੱਕ ਕਦਮ ਵੀ ਨਹੀਂ ਚੱਲਦਾ ਤੇ ਝੂਠ ਹਜ਼ਾਰਾਂ ਕਦਮ ਚੱਲ ਕੇ ਅੱਗੇ ਪਹੁੰਚ ਜਾਂਦਾ ਹੈ। ਇਸ ਝੂਠ ’ਤੇ ਲੋਕ ਭਰੋਸਾ ਕਰ ਲੈਂਦੇ ਹਨ। ਦੂਜਾ ਅੱਜਕੱਲ੍ਹ ਸੋਸ਼ਲ ਮੀਡੀਆ ਵੀ ਅਜਿਹੀਆਂ ਝੂਠੀਆਂ ਅਫ਼ਵਾਹਾਂ ਫੈਲਾਉਣ ’ਚ ਸਭ ਤੋਂ ਅੱਗੇ ਹੈ। ਹੁਣ ਹਰਿਆਣਾ ਦੇ ਚਾਰ ਜ਼ਿਲ੍ਹਿਆਂ ’ਚ ਛੁੱਟੀਆਂ ਦੇ ਐਲਾਨ ਸਬੰਧੀ ਅਫ਼ਵਾਹਾਂ ਦਾ ਬਜ਼ਾਰ ਗਰਮ ਹੈ। (Holiday)

ਇਸ ਝੂਠੀ ਅਫ਼ਵਾਹ ’ਚ ਕਿਹਾ ਗਿਆ ਹੈ ਕਿ ਪੰਚਾਇਤੀ ਰਾਜ ਚੋਣਾਂ ਮੌਕੇ ਹਰਿਆਣਾ ਦੇ ਫਰੀਦਾਬਾਦ, ਪਲਵਲ, ਫਤਿਹਾਬਾਦ ਤੇ ਹਿਸਾਰ ਜ਼ਿਲ੍ਹੇ ’ਚ 22 ਤੇ 25 ਨਵੰਬਰ ਨੂੰ ਸਾਰੇ ਸਿੱਖਿਆ ਸੰਸਥਾਨ, ਸੂਬੇ ਦੇ ਦਫ਼ਤਰ, ਬੋਰਡ, ਨਿਗਮ ਤੇ ਸਿੱਖਿਆ ਸੰਸਥਾਵਾਂ ’ਚ ਜਨਤਕ ਛੁੱਟੀ ਰਹੇਗੀ। ਪਰ ਇਹ ਪੂਰੀ ਤਰ੍ਹਾਂ ਝੂਠ ਹੈ। ਹਰਿਆਣਾ ਸਰਕਾਰ ਵੱਲੋਂ ਅਜਿਹਾ ਕੋਈ ਵੀ ਅਧਿਕਾਰਿਕ ਪੱਤਰ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ। ਹਰਿਆਣਾ ਦੇ ਕਿਸੇ ਵੀ ਜ਼ਿਲ੍ਹੇ ’ਚ 22 ਤੇ 25 ਨਵੰਬਰ ਨੂੰ ਕਿਸੇ ਵੀ ਤਰ੍ਹਾਂ ਦੀਆਂ ਕੋਈ ਉੱਪ ਚੋਣਾਂ ਨਹੀਂ ਹਨ।

ਹਿਸਾਰ। ਹਰਿਆਣਾ ਦੇ ਸੂਚਨਾ ਵਿਭਾਗ ਵੱਲੋਂ ਸੰਨ 2022 ਵਿੱਚ ਟਵਿੱਟਰ ‘ਤੇ ਕੀਤੀ ਗਈ ਪੋਸਟ ਦੀ ਕਟਿੰਗ।

ਦਰਅਸਲ ਪਿਛਲੇ ਸਾਲ 2022 ਦੇ ਨਵੰਬਰ ਮਹੀਨੇ ’ਚ 22 ਨਵੰਬਰ ਨੂੰ ਫਰੀਦਾਬਾਦ, ਪਲਵਲ, ਫਤਿਹਾਬਾਦ ਤੇ ਹਿਸਾਰ ਜ਼ਿਲ੍ਹੇ ’ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਤੇ 25 ਨਵੰਬਰ ਨੂੰ ਸਰਪੰਚੀ ਦੀਆਂ ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ਜ਼ਿਲ੍ਹਿਆਂ ਦੇ ਅਧਿਕਾਰ ਖੇਤਰਾਂ ’ਚ ਆਉਣ ਵਾਲੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡ, ਨਿਗਮ ਤੇ ਸਿੱਖਿਆ ਸੰਸਥਾਵਾਂ ’ਚ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਉਦੋਂ ਸੂਚਨਾ ਜਨ ਸਪੰਰਕ ਤੇ ਭਾਸ਼ਾ ਵਿਭਾਗ ਹਰਿਆਣਾ ਨੇ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ 17 ਨਵੰਬਰ 2022 ਨੂੰ ਦੁਪਹਿਰ 1:59 ਵਜੇ ਛੁੱਟੀਆਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। (Holiday)

ਗ੍ਰੇਪ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਛੇ ਮੈਂਬਰੀ ਟਾਸਕ ਫੋਰਸ ਬਣਾਈ

ਇੱਕ ਵਾਰ ਫਿਰ ਦੱਸ ਦਈਏ ਕਿ ਆਉਣ ਵਾਲੀ 22 ਤੇ 25 ਨਵੰਬਰ ਨੂੰ ਹਰਿਆਣਾ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਛੁੱਟੀ ਨਹੀਂ ਰਹੇਗੀ। ਇਹ ਸਿਰਫ਼ ਅਤੇ ਸਿਰਫ਼ ਅਫ਼ਵਾਹਾਂ ਦਾ ਬਜ਼ਾਰ ਹੈ। ਇਸ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਭਰੋਸਾ ਕਰਨ ਤੋਂ ਪਹਿਲਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੇ ਸਰਕਾਰੀ ਐਲਾਨ ਦਾ ਧਿਆਨ ਰੱਖਣਾ ਜ਼ਰੂਰੀ ਹੈ। ਫਿਰ ਵੀ ਜੇਕਰ ਕੋਈ ਛੁੱਟੀ ਦਾ ਐਲਾਨ ਹੁੰਦਾ ਹੈ ਤਾਂ ਤੁਹਾਨੂੰ ਸੱਚ ਕਹੂੰ ਵੱਲੋਂ ਸੂਚਨਾ ਦੇ ਆਧਾਰ ’ਤੇ ਜਾਣਕਾਰੀ ਦੇ ਦਿੱਤੀ ਜਾਵੇਗੀ।