ਨਹੀਂ ਮਿਲਿਆ ਤਿਉਹਾਰੀ ਤੋਹਫ਼ਾ, RBI ਨੇ ਰੈਪੋ ਰੇਟ ‘ਚ ਨਹੀਂ ਕੀਤਾ ਬਦਲਾਅ
ਮੁੰਬਈ। ਕੋਰੋਨਾ ਕਾਰਨ ਅਰਥਵਿਵਸਥਾ ‘ਚ ਹੋਈ ਗਿਰਾਵਟ ਤੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਮੰਗ ਵਧਣ ਲਈ ਵਿਆਜ਼ ਦਰਾਂ ‘ਚ ਕਮੀ ਕੀਤੇ ਜਾਣ ਦੀ ਉਮੀਦ ਲਾਈ ਬੈਠੇ ਲੋਕਾਂ ਨੂੰ ਸ਼ੁੱਕਰਵਾਰ ਨੂੰ ਉਸ ਸਮੇਂ ਨਿਰਾਸ਼ਾ ਹੱਥ ਲੱਗੀ ਜਦੋਂ ਰਿਜ਼ਰਵ ਬੈਂਕ ਦੀ ਮੌਦ੍ਰਿਕ ਨੀਤੀ ਕਮੇਟੀ ਨੇ ਨੀਤੀਗਤ ਦਰਾਂ ਨੂੰ ਜਿਉਂ ਦੀ ਤਿਉਂ ਬਣਾਈ ਰੱਖਣ ਦਾ ਫੈਸਲਾ ਲਿਆ।
ਹਾਲਾਂਕਿ ਕਮੇਟੀ ਨੇ ਜਾਰੀ ਵਿੱਤੀ ਵਰ੍ਹੇ ਦੀ ਬਾਕੀ ਮਿਆਦ ‘ਚ ਐਕੋਮੋਡੇਟਿਵ ਰੁੱਖ ਬਣਾਈ ਰੱਖਣ ਦਾ ਫੈਸਲਾ ਲਿਆ ਹੈ। ਜਿਸ ਨਾਲ ਅੱਗੇ ਵਿਆਜ਼ ਦਰਾਂ ‘ਚ ਕਟੌਤੀ ਕੀਤੇ ਜਾਣ ਦੀ ਉਮੀਦ ਬਣੀ ਹੋਈ ਹੈ। ਮੌਦ੍ਰਿਕ ਨੀਤੀ ਕਮੇਟੀ ਦੀ ਇਹ ਤੀਜੀ ਬੈਠਕ ਪਹਿਲਾਂ 29 ਸਤੰਬਰ ਤੋਂ ਇੱਕ ਅਕਤੂਬਰ ਤੱਕ ਹੋਣੀ ਸੀ ਪਰ ਕਮੇਟੀ ਦੇ ਤਿੰਨ ਬਾਹਰੀ ਮੈਂਬਰਾਂ ਵਜੋਂ ਨਿਯੁਕਤ ਡਾ. ਚੇਤਨ ਘਾਟੇ, ਡਾ. ਪੰਮੀ ਦੁਆ ਤੇ ਡਾ. ਰਵਿੰਦਰ ਢੋਲਕੀਆ ਦਾ ਕਾਰਜਕਾਲ 30 ਸਤੰਬਰ ਨੂੰ ਸਮਾਪਤ ਹੋ ਰਿਹਾ ਸੀ, ਜਿਸ ਕਾਰਨ ਇਨ੍ਹਾਂ ਦੀ ਥਾਂ ‘ਤੇ ਨਵੇਂ ਮੈਂਬਰਾਂ ਦੀ ਨਿਯੁਕਤੀ ਤੱਕ ਬੈਠਕ ਟਾਲ ਦਿੱਤੀ ਗਈ ਸੀ।
RBI did not change the repo rate
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ‘ਚ ਹੋਈ ਇਸ ਬੈਠਕ ‘ਚ ਕਮੇਟੀ ਨੇ ਨੀਤੀਗਤ ਦਰਾਂ ਨੂੰ ਜਿਉਂ ਦੀ ਤਿਉਂ ਬਣਾਈ ਰੱਖਣ ਦਾ ਫੈਸਲਾ ਲਿਆ। ਬੈਠਕ ‘ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਸ੍ਰੀ ਦਾਸ ਨੇ ਕਿਹਾ ਕਿ ਕਮੇਟੀ ਨੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਰੇਪੋ ਦਰ ਨੂੰ ਚਾਰ ਫੀਸਦੀ, ਰਿਵਰਸ ਰੇਪੋ ਦਰ ਨੂੰ 3-3.5 ਫੀਸਦੀ, ਬੈਂਕ ਦਰ ਨੂੰ 4.25 ਫੀਸਦੀ ਤੇ ਮਾਰਜ਼ੀਨਲ ਸਟੈਂਡਿੰਗ ਫੈਸਲੀਲਿਟੀ (ਐਮਐਸਐਫ) ਨੂੰ 4.25 ਫੀਸਦੀ ‘ਤੇ ਜਿਉਂ ਦੀ ਤਿਉਂ ਰੱਖਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.