NIA ਵੱਲੋਂ ਬਠਿੰਡਾ ਜ਼ਿਲ੍ਹੇ ਵਿੱਚ 3 ਥਾਵਾਂ ‘ਤੇ ਛਾਪੇਮਾਰੀ

Arrested Sachkahoon

ਐਨਆਈਏ ਵੱਲੋਂ ਬਠਿੰਡਾ ਜ਼ਿਲ੍ਹੇ ਵਿੱਚ 3 ਥਾਵਾਂ ‘ਤੇ ਛਾਪੇਮਾਰੀ

ਬਠਿੰਡਾ, (ਸੁਖਜੀਤ ਮਾਨ) ਕੇਂਦਰੀ ਜਾਂਚ ਏਜੰਸੀ (ਐਨਆਈਏ) ਵੱਲੋਂ ਅੱਜ ਜ਼ਿਲ੍ਹਾ ਬਠਿੰਡਾ ਵਿੱਚ ਤਿੰਨ ਥਾਵਾਂ ਤੇ ਛਾਪੇਮਾਰੀ ਕੀਤੀ ਕੀਤੀ ਗਈ l ਇਹ ਛਾਪੇਮਾਰੀ ਕਿਸ ਕੇਸ ਵਿੱਚ ਕੀਤੀ ਗਈ ਹੈ ਇਸਦੀ ਕੋਈ ਜਾਣਕਾਰੀ ਹਾਲੇ ਤੱਕ ਨਹੀਂ ਮਿਲ ਸਕੀl ਵੇਰਵਿਆਂ ਮੁਤਾਬਿਕ ਐਨਆਈਏ ਦੀ ਟੀਮ ਵੱਲੋਂ ਅੱਜ ਪਿੰਡ ਬਹਾਦਰਗੜ੍ਹ ਜੰਡੀਆਂ ਨਾਲ ਸਬੰਧਿਤ ਕਬੱਡੀ ਪ੍ਰਮੋਟਰ ਜੱਗਾ ਜੰਡੀਆਂ ਦੇ ਘਰ ਤੇ ਪਿੰਡ ਕਰਾੜਵਾਲਾ ਦੇ ਜਾਮਣ ਸਿੰਘ ਤੋਂ ਇਲਾਵਾ ਬਠਿੰਡਾ ਦੇ ਭਾਗੂ ਰੋਡ ਤੇ ਰੇਡ ਕੀਤੀ ਗਈ ਹੈl ਐਸਐਸਪੀ ਬਠਿੰਡਾ ਜੇ ਏਲਨਚੇਲੀਅਨ ਨੇ ਇਸ ਛਾਪੇਮਾਰੀ ਦੀ ਪੁਸ਼ਟੀ ਕੀਤੀ ਹੈ ਪਰ ਕਿਸ ਮਾਮਲੇ ਵਿੱਚ ਕੀਤੀ ਇਹ ਪਤਾ ਨਹੀਂ ਲੱਗ ਸਕਿਆl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here