ਔਢਾਂ (ਰਾਜੂ)। ਇਸ ਸਮੇਂ ਦੀ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਹਰਿਆਣਾ ਦੇ ਜ਼ਿਲ੍ਹਾ ਸਰਸਾ ਦੇ ਪਿੰਡ ਭੀਮਾ ’ਚ ਐੱਨਆਈਏ ਦੀ ਛਾਪੇਮਾਰੀ (NIA Raid) ਹੋਈ। ਇਹ ਛਾਪੇਮਾਰੀ ਪਿੰਡ ਭੀਮਾ ਵਾਸੀ ਜਸ਼ਨਦੀਪ ਉਰਫ਼ ਯਾਦਵਿੰਦਰ ਦੇ ਘਰ ਹੋਈ ਹੈ। ਐੱਨਆਈਏ ਦੀ ਇੱਕ ਟੀਮ ਜਸ਼ਨਦੀਪ ਦੇ ਘਰ ਸਵੇਰੇ ਕਰੀਬ 5:45 ਵਜੇ ਪਹੁੰਚੀ। ਖ਼ਬਰ ਲਿਖੇ ਜਾਣ ਤੱਕ ਜਾਂਚ ਪੜਤਾਲ ਜਾਰੀ ਸੀ। ਜਸ਼ਨਦੀਪ ਸਿੰਘ ਪੰਜਾਬ ਦੇ ਮਸ਼ਹੂਰ ਕਮੇਡੀਅਨ ਭਾਨਾ ਸਿੱਧੂ ਦਾ ਬਾਊਂਸਰ ਦੱਸਿਆ ਜਾ ਰਿਹਾ ਹੈ। ਜਸ਼ਨਦੀਪ ਦੇ ਫੋਨ ਤੋਂ ਵਿਦੇਸ਼ ’ਚ ਕਾਲ ਹੋਈ ਹੈ ਅਤੇ ਉਸ ਦੇ ਖਾਤੇ ’ਚ ਵਿਦੇਸ਼ੀ ਫੰਡ ਵੀ ਹੈ। ਇਸੇੇ ਮਾਮਲੇ ’ਚ ਐੱਨਆਈਏ ਦੀ ਟੀਮ ਨੇ ਉਸ ਦੇ ਰੇਡ ਕੀਤੀ ਹੈ। ਉੱਥੇ ਹੀ ਐੱਨਆਈਏ ਦੇ ਸੂਤਰਾਂ ਅਨੁਸਾਰ ਰਾਜਸਥਾਨ, ਉੱਤਰ ਪ੍ਰਦੇਸ਼, ਪੰਜਾਬ, ਦਿੱਲੀ ਦੇ ਕਰੀਬ 50 ਤੋਂ ਜ਼ਿਆਦਾ ਥਾਵਾਂ ’ਤੇ ਇਹ ਛਾਪੇਮਾਰੀ ਚੱਲ ਰਹੀ ਹੈ।
ਕੀ ਹੈ ਮਾਮਲਾ? | NIA Raid
ਹੁਣੇ ਹਾਲ ਹੀ ’ਚ ਕੈਨੇਡਾ ਦੇ ਪੀਅੱੈਮ ਜਸਟਿਨ ਟਰੂਡੋ ਵੱਲੋਂ ਆਪਣੀ ਸੰਸਦ ’ਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਜਰ ਦੇ ਕਤਲ ’ਚ ਭਾਰਤ ’ਤੇ ਦੋਸ਼ ਲਾਉਣ ਤੋਂ ਬਾਅਦ ਖਾਲਿਸਤਾਨ ਦਾ ਮੁੱਦਾ ਗਰਮਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਖਾਲਿਸਤਾਨੀ ਸਮੱਰਥਕਾਂ ਨੂੰ ਬੇਨਕਾਬ ਕਰਨ ਦੇ ਨਾਲ-ਨਾਲ ਐੱਨਆਈਏ ਉਨ੍ਹਾਂ ਦੇ ਨੈੱਟਵਰਕ ਨੂੰ ਖੰਡਾਲਨ ’ਚ ਜੁਟੀ ਹੋਈ ਹੈ। ਅਤੇ ਨਾਲ ਹੀ ਉਨ੍ਹਾਂ ਦੇ ਫੰਡਿੰਗ ਸੋਰਸ ’ਤੇ ਵੀ ਨਕੇਲ ਕਸਣ ਦੀ ਤਿਆਰੀ ਚੱਲ ਰਹੀ ਹੈ। ਇਨ੍ਹਾਂ ਸਭ ਲਈ ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ, ਆਈਬੀ ਸਮੇਤ ਕਈ ਏਜੰਸੀਆਂ ਐਕਸ਼ਨ ਮੋਡ ’ਚ ਆ ਗਈਆਂ ਹਨ ਅਤੇ ਲਗਾਤਾਰ ਛਾਪੇਮਾਰੀ ਚੱਲ ਰਹੀ ਹੈ।