ਐਨਜੀਟੀ ਦਾ ਵੱਡਾ ਫੈਸਲਾ, ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਨਹੀਂ ਮਿਲੇਗੀ ‘ਮੁਫ਼ਤ’ ਬਿਜਲੀ

NGT's, Big, Decision, Farmers, Who, Not, Get, 'Free', Electricity, Will, Not, Get, Electricity

ਦਿੱਲੀ

15 ਨਵੰਬਰ
ਦਿੱਲੀ ਐਨਸੀਆਰ ‘ਚ ਵਧਦੇ ਪ੍ਰਦੂਸ਼ਣ ਸਬੰਧੀ ਕੌਮੀ ਹਰੀ ਟ੍ਰਿਬਿਊਨਲ ਭਾਵ ਐਨਜੀਟੀ ਨੇ ਸਖ਼ਤ ਫੈਸਲਾ ਲਿਆ ਹੈ ਐਨਜੀਟੀ ਨੇ ਇੱਕ ਫੈਸਲੇ ‘ਚ ਵੀਰਵਾਰ ਨੂੰ ਕਿਹਾ ਕਿ ਪਰਾਲੀ ਨੂੰ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਈ ਮਿਲਣ ਵਾਲੀ ਮੁਫ਼ਤ ਬਿਜਲੀ ਨਹੀਂ ਦਿੱਤੀ ਜਾਵੇਗੀ ਟ੍ਰਿਬਿਊਨਲ ਨੇ ਇਹ ਵੀ ਕਿਹਾ ਕਿ ਉੱਤਰ ਪ੍ਰਦੇਸ਼, ਹਰਿਆਣਾ ਤੇ ਦਿੱਲੀ ਦੀਆਂ ਸਰਕਾਰਾਂ ਵੀ ਪਰਾਲੀ ਸਾੜਨ ਵਾਲੇ ਆਪਣੇ ਕਿਸਾਨਾਂ ਦੇ ਖਿਲਾਫ਼ ਇਸ ਤਰ੍ਹਾਂ ਦੇ ਕਦਮ ਚੁੱਕਣ ਲਈ ਅਜ਼ਾਦ ਹੈ ਦਿੱਲੀ ਤੇ ਉਸ ਦੇ ਆਸ-ਪਾਸ ਵਾਲੇ ਇਲਾਕਿਆਂ ‘ਚ ਹੋਣ ਵਾਲੇ ਪ੍ਰਦੂਸ਼ਣ ਦੀ ਇੱਕ ਵੱਡੀ ਵਜ੍ਹਾ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਆਪਣੇ ਖੇਤਾਂ ‘ਚ ਪਰਾਲੀ ਸਾੜਨਾ ਹੈ, ਇਸ ਦੀ ਵਜ੍ਹਾ ਕਾਰਨ ਕੌਮੀ ਰਾਜਧਾਨੀ ‘ਚ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ, ਹਾਲਾਂਕਿ ਬੁੱਧਵਾਰ ਨੂੰ ਹੋਈ ਹਲਕੀ ਬਾਰਸ਼ ਕਾਰਨ ਦਿੱਲੀ ਵਾਸੀਆਂ ਨੂੰ ਮਾਮੂਲੀ ਰਾਹਤ ਜ਼ਰੂਰ ਮਿਲੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।