ਚੰਡੀਗੜ੍ਹ (ਐੈਮ ਕੇ ਸਾਇਨਾ)। ਪੰਜਾਬ ’ਚ ਹੋਈ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਪੰਜਾਬ ਪੁਲਿਸ ਦੀ ਐਸਆਈਟੀ ਵੱਲੋਂ ਕੀਤੀ ਗਈ ਜਾਂਚ ’ਤੇ ਵੀਰਵਾਰ ਨੂੰ ਮਾਣਯੋਗ ਪੰਜਾਬ-ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮੌਜ਼ੂਦ ਰਹੇ ਸੀਨੀਅਰ ਵਕੀਲ ਆਰ. ਕੇ. ਵੇਂਕਟਰਮਣੀ ਤੇ ਵਿਨੋਦ ਘਈ ਵੱਲੋਂ ਚੁੱਕੇ ਗਏ ਸਵਾਲਾਂ ’ਤੇ ਜਵਾਬ ਦੇਣ ਲਈ ਮਾਣਯੋਗ ਹਾਈਕੋਰਟ ਤੋਂ ਪੰਜਾਬ ਸਰਕਾਰ ਨੇ ਕੁਝ ਸਮਾਂ ਦੇਣ ਦੀ ਮੰਗ ਕੀਤੀ ਗਈ।
ਜਿਸ ’ਤੇ ਮਾਣਯੋਗ ਕੋਰਟ ਨੇ ਪੰਜਾਬ ਸਰਕਾਰ ਨੂੰ ਰਿਪਲਾਈ ਫਾਈਲ ਕਰਨ ਲਈ ਸਮਾਂ ਦਿੱਤਾ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 23 ਮਈ ਨੂੰ ਹੋਵੇਗੀ। ਜਿਕਰਯੋਗ ਹੈ ਕਿ ਪੰਜਾਬ ’ਚ ਪਿਛਲੀ ਕਾਂਗਰਸ ਸਰਕਾਰ ਦੌਰਾਨ ਗਠਿਤ ਐਸਆਈਟੀ ਵੱਲੋਂ ਸਿਆਸੀ ਦਬਾਅ ’ਚ ਜਾਂਚ ਨੂੰ ਪੂਰਾ ਕਰਦਿਆਂ ਦੁਰਭਾਵਨਾ ਪੂਰਨ ਪੂਜਨੀਕ ਗੁਰੂ ਜੀ ਨੂੰ ਕੇਸ ’ਚ ਸ਼ਾਮਲ ਕਰਕੇ ਚਾਲਾਨ ਪੇਸ਼ ਕੀਤੇ ਜਾ ਰਹੇ ਹਨ। ਉਕਤ ਵਿਸ਼ੇ ਸਬੰਧੀ ਡੇਰਾ ਸੱਚਾ ਸੌਦਾ ਵੱਲੋਂ ਚੰਡੀਗੜ੍ਹ ’ਚ ਇੱਕ ਪ੍ਰੈਸ ਕਾਨਫਰੰਸ ਕਰਕੇ ਤੱਥਾਂ ਨੂੰ ਪੇਸ਼ ਕੀਤਾ ਜਾ ਚੁੱਕਿਆ ਹੈ। ਉਦੋਂ ਡੇਰਾ ਸੱਚਾ ਸੌਦਾ ਦੇ ਬੁਲਾਰੇ ਤੇ ਵਕੀਲਾਂ ਨੇ ਇਸ ਨੂੰ ਰਾਜਨੀਤਿਕ ਸਾਜਿਸ਼ ਦੱਸਿਆ, ਜੋ ਕਿ ਇੱਕ ਰਾਜਨੀਤਿਕ ਸਾਜਿਸ਼ ਤਹਿਤ ਹੋ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਪਹਿਲਾਂ ਸੀਬੀਆਈ ਪੂਰੀ ਜਾਂਚ ਕਰ ਚੁੱਕੀ ਹੈ। ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਂਚ ਲਈ ਪੰਜਾਬ ਪੁਲਿਸ ਦੀ ਐਸਆਈਟੀ ਦਾ ਗਠਨ ਕੀਤਾ। ਪਹਿਲਾਂ ਜਾਂਚ ’ਚ ਸੀਬੀਆਈ ਇਸ ਮਾਮਲੇ ’ਚ ਨਾਮਜ਼ਦ ਲੋਕਾਂ ਨੂੰ ਕਲੀਨ ਚਿੱਟ ਦੇ ਚੁੱਕੀ ਹੈ ਪਰ ਰਾਜਨੀਤੀ ਤੋਂ ਪ੍ਰੇਰਿਤ ਐਸਆਈਟੀ ਪੂਰੇ ਮਾਮਲੇ ਨੂੰ ਡੇਰਾ ਸ਼ਰਧਾਲੂਆਂ ਦੇ ਸਿਰ ਮੜ੍ਹਨ ਲਈ ਕੁਝ ਦਸਤਾਵੇਜ਼ਾਂ ਨੂੰ ਅਦਾਲਤ ਦੀ ਪ੍ਰਕਿਰਿਆ ਦਾ ਹਿੱਸਾ ਬਣਾਉਣ ਤੋਂ ਪਿੱਛੋਂ ਹਟ ਰਹੀ ਹੈ। ਹੁਣ ਇਸ ਮਾਮਲੇ ’ਚ ਅਗਲੀ ਸੁਣਵਾਈ 23 ਮਈ ਨੂੰ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ