ਹਾਈਕੋਰਟ ਵਿੱਚ ਆਰਸੀ 1 ਮਾਮਲੇ ਦੀ ਅਗਲੀ ਸੁਣਵਾਈ 23 ਅਗਸਤ ਨੂੰ
ਚੰਡੀਗੜ੍ਹ (ਐੱਮ. ਕੇ. ਸ਼ਾਇਨਾ)। ਪੰਚਕੂਲਾ ਦੀ ਸੀ.ਬੀ.ਆਈ ਕੋਰਟ ਵਿੱਚ ਚੱਲ ਰਹੇ ਕਥਿਤ ਨਪੁੰਸਕਤਾ ਦੇ ਮਾਮਲੇ ਸਬੰਧੀ ਬੁੱਧਵਾਰ ਨੂੰ ਮਾਣਯੋਗ ਹਾਈਕੋਰਟ ਵਿੱਚ ਸੁਣਵਾਈ ਹੋਈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 23 ਅਗਸਤ ਨੂੰ ਹੋਵੇਗੀ। ਧਿਆਨ ਯੋਗ ਹੈ ਕਿ ਮਾਨਯੋਗ ਹਾਈਕੋਰਟ ਨੇ ਇਸ ਮਾਮਲੇ ‘ਤੇ ਰੋਕ ਲਗਾਈ ਹੋਈ ਹੈ।ਮਾਮਲੇ ਨੂੰ ਨਵੇਂ ਬੈਂਚ ਕੋਲ ਟਰਾਂਸਫਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਸੁਣਵਾਈ ਦੀ ਅਗਲੀ ਤਰੀਕ 18 ਮਈ ਤੈਅ ਕੀਤੀ ਸੀ। ਦੱਸ ਦੇਈਏ ਕਿ ਸਾਲ 2019 ਵਿੱਚ ਪੰਚਕੂਲਾ ਸੀਬੀਆਈ ਕੋਰਟ ਨੇ ਸੀਬੀਆਈ ਨੂੰ ਕੇਸ ਡਾਇਰੀ ਅਤੇ ਕੁਝ ਹੋਰ ਦਸਤਾਵੇਜ਼ ਬਚਾਅ ਪੱਖ ਨੂੰ ਦੇਣ ਦਾ ਹੁਕਮ ਦਿੱਤਾ ਸੀ। ਪੰਚਕੂਲਾ ਸੀਬੀਆਈ ਕੋਰਟ ਦੇ ਇਸ ਫੈਸਲੇ ਨੂੰ ਸੀਬੀਆਈ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਜਿਸ ਕਾਰਨ ਸੀਬੀਆਈ ਕੋਰਟ ਪੰਚਕੂਲਾ ਵਿੱਚ ਹੁਣ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਸੀ। ਪਰ ਅੱਜ ਹਾਈਕੋਰਟ ਵਿੱਚ ਕਥਿਤ ਮਾਮਲੇ ਦੀ ਸੁਣਵਾਈ ਹੋਈ। ਜਿਸ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 23 ਅਗਸਤ ਨੂੰ ਤੈਅ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ