ਨਿਊਜ਼ੀਲੈਂਡ ਦੀ ਸਾਧ-ਸੰਗਤ ਦਾ ਕਮਾਲ, ਇੱਕ ਘੰਟੇ ’ਚ ਲਾਏ 595 ਪੌਦੇ

New Zealand News
ਨਿਊਜ਼ੀਲੈਂਡ ਦੀ ਸਾਧ-ਸੰਗਤ ਪੌਦੇ ਲਾਉਂਦੀ ਹੋਈ।

ਆਕਲੈਂਡ (ਨਿਊਜ਼ੀਲੈਂਡ) (ਰਣਜੀਤ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਇਸ ਹਫਤੇ ਆਕਲੈਂਡ ਸ਼ਹਿਰ ਦੇ ਮਾਊਂਟ ਵੈਲਿੰਗਟਨ ਸਥਿਤ “ਹੈਮਲਿਨਸ ਰੀਜਨਲ ਪਾਰਕ” ਵਿਖੇ ਪੌਦੇ ਲਗਾਏ, ਜਿਸ ਵਿੱਚ ਸਾਧ-ਸੰਗਤ ਅਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਨੇ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ 595 ਪੌਦੇ ਲਗਾਏ। (New Zealand News)

ਇਹ ਵੀ ਪੜ੍ਹੋ : ਮਿਸਰ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ‘ਆਰਡਰ ਆਫ਼ ਦ ਨਾਈਲ’ ਸਰਵਉੱਚ ਸਨਮਾਨ

New Zealand News
ਨਿਊਜ਼ੀਲੈਂਡ ਦੀ ਸਾਧ-ਸੰਗਤ ਪੌਦੇ ਲਾਉਂਦੀ ਹੋਈ।

ਨਗਰ ਕੌਂਸਲ ਵੱਲੋਂ ਤੈਅ ਕੀਤੇ ਇਸ ਪੌਦੇ ਲਗਾਉਣ ਦਾ ਪ੍ਰੋਗਰਾਮ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਰੱਖਿਆ ਗਿਆ ਸੀ ਪਰ ਸਾਧ-ਸੰਗਤ ਨੇ ਇਸ ਪ੍ਰੋਗਰਾਮ ਨੂੰ ਸਿਰਫ ਇੱਕ ਘੰਟੇ ਤੋਂ ਵੀ ਘੱਟ ਸਮੇਂ ’ਚ ਸਮਾਮਤ ਕਰ ਦਿੱਤਾ। ਜਿਕਰਯੋਗ ਹੈ ਕਿ ਪੌਦੇ ਲਾਉਣ ਦਾ ਇਹ ਪ੍ਰੋਗਰਾਮ ਜਨਤਕ ਤੌਰ ’ਤੇ ਰੱਖਿਆ ਗਿਆ ਸੀ, ਜਿਸ ’ਚ ਸਥਾਨਕ ਲੋਕਾਂ ਨੇ ਵੀ ਹਿੱਸਾ ਲਿਆ।

LEAVE A REPLY

Please enter your comment!
Please enter your name here