ਵੈਲਿੰਗਟਨ (ਏਜੰਸੀ)। ਅਸਟਰੇਲੀਆ ਤੇ ਨਿਊਜੀਲੈਂਡ ਵਿਚਕਾਰ ਸੀਰੀਜ ਦਾ ਪਹਿਲਾ ਟੈਸਟ ਵੈਲਿੰਗਟਨ ’ਚ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਅਸਟਰੇਲੀਆ ਨੇ ਟੈਸਟ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ ਸੀ। ਹਾਲਾਂਕਿ ਦੂਜੀ ਪਾਰੀ ’ਚ ਅਸਟਰੇਲੀਆ ਦਾ ਸਕੋਰ 2 ਵਿਕਟਾਂ ’ਤੇ 13 ਦੌੜਾਂ ਹੈ ਪਰ ਕੰਗਾਰੂਆਂ ਨੂੰ ਪਹਿਲੀ ਪਾਰੀ ’ਚ 204 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਹੋਈ ਹੈ। ਇਸ ਤਰ੍ਹਾਂ ਅਸਟਰੇਲੀਆਈ ਟੀਮ ਦੀ ਕੁੱਲ ਬੜ੍ਹਤ 217 ਦੌੜਾਂ ਹੋ ਗਈ ਹੈ। ਅਸਟਰੇਲੀਆ ਨੇ ਪਹਿਲੀ ਪਾਰੀ ’ਚ 383 ਦੌੜਾਂ ਬਣਾਈਆਂ ਸਨ। ਜਿਸ ਦੇ ਜਵਾਬ ’ਚ ਨਿਊਜੀਲੈਂਡ ਦੀ ਟੀਮ ਪਹਿਲੀ ਪਾਰੀ ’ਚ ਸਿਰਫ 179 ਦੌੜਾਂ ’ਤੇ ਸਿਮਟ ਗਈ। (Australia vs New Zealand)
ਕੈਮਰੂਨ ਗ੍ਰੀਨ ਦੀ ਪਾਰੀ ਨੇ ਬਦਲਿਆ ਟੈਸਟ ਦਾ ਰੁੱਖ | Australia vs New Zealand
ਇਸ ਤੋਂ ਪਹਿਲਾਂ ਅਸਟਰੇਲੀਆ ਲਈ ਕੈਮਰੂਨ ਗ੍ਰੀਨ ਨੇ 174 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ’ਚ 23 ਚੌਕੇ ਤੇ 5 ਛੱਕੇ ਲਗਾਏ। ਕੈਮਰੂਨ ਗ੍ਰੀਨ ਨੇ ਆਖਰੀ ਵਿਕਟ ਲਈ ਜੋਸ਼ ਹੇਜਲਵੁੱਡ ਨਾਲ 104 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ। ਅਸਟਰੇਲੀਆ ਦੇ 9 ਬੱਲੇਬਾਜ 279 ਦੌੜਾਂ ’ਤੇ ਪੈਵੇਲੀਅਨ ਚਲੇ ਗਏ ਸਨ ਪਰ ਗ੍ਰੀਨ-ਹੇਜਲਵੁੱਡ ਨੇ ਟੀਮ ਦੇ ਸਕੋਰ ਨੂੰ 383 ਦੌੜਾਂ ਤੱਕ ਪਹੁੰਚਾਇਆ। ਅਸਟਰੇਲੀਆ ਦੀਆਂ 383 ਦੌੜਾਂ ਦੇ ਜਵਾਬ ’ਚ ਕੀਵੀ ਟੀਮ ਸਿਰਫ 179 ਦੌੜਾਂ ’ਤੇ ਆਲ ਆਊਟ ਹੋ ਗਈ।
ਦੋ ਲੁਟੇਰਿਆਂ ਨੇ ਸਕੂਟਰੀ ਸਵਾਰ ਦੇ ਸਿਰ ’ਚ ਮਾਰੀ ਸੱਟ, ਲੱਖਾਂ ਰੁਪਏ ਲੁੱਟੇ
ਨਿਊਜੀਲੈਂਡ ਲਈ ਗਲੇਨ ਫਿਲਿਪਸ ਨੇ ਸਭ ਤੋਂ ਜ਼ਿਆਦਾ 71 ਦੌੜਾਂ ਦੀ ਪਾਰੀ ਖੇਡੀ। ਮੈਟ ਹੈਨਰੀ ਨੇ 42 ਦੌੜਾਂ ਦਾ ਯੋਗਦਾਨ ਦਿੱਤਾ ਪਰ ਕੀਵੀ ਟੀਮ ਦੇ 7 ਬੱਲੇਬਾਜ ਦੋਹਰਾ ਅੰਕੜਾ ਪਾਰ ਨਹੀਂ ਕਰ ਸਕੇ। ਅਸਟਰੇਲੀਆ ਦੇ ਆਫ ਸਪਿਨਰ ਨਾਥਨ ਲਿਓਨ ਸਭ ਤੋਂ ਸਫਲ ਗੇਂਦਬਾਜ ਰਹੇ। ਨਾਥਨ ਲਿਓਨ ਨੇ ਕੀਵੀ ਟੀਮ ਦੇ 4 ਬੱਲੇਬਾਜਾਂ ਨੂੰ ਆਪਣਾ ਸ਼ਿਕਾਰ ਬਣਾਇਆ। ਜੋਸ਼ ਹੇਜਲਵੁੱਡ ਨੂੰ 2 ਸਫਲਤਾਵਾਂ ਮਿਲੀਆਂ। ਇਸ ਤੋਂ ਇਲਾਵਾ ਮਿਸ਼ੇਲ ਸਟਾਰਕ, ਪੈਟ ਕਮਿੰਸ ਤੇ ਮਿਸ਼ੇਲ ਮਾਰਸ ਨੇ 1-1 ਵਿਕਟ ਲਈ।
ਕੈਮਰੂਨ ਗ੍ਰੀਨ ਤੋਂ ਬਾਅਦ ਕੰਗਾਰੂ ਗੇਂਦਬਾਜ ਚਮਕੇ | Australia vs New Zealand
ਇਸ ਤੋਂ ਪਹਿਲਾਂ ਅਸਟਰੇਲੀਆ ਦੀ ਪਹਿਲੀ ਪਾਰੀ 383 ਦੌੜਾਂ ’ਤੇ ਹੀ ਆਲਆਊਟ ਹੋ ਗਈ ਸੀ। ਕੈਮਰੂਨ ਗ੍ਰੀਨ ਤੋਂ ਇਲਾਵਾ ਬਾਕੀ ਬੱਲੇਬਾਜਾਂ ਨੇ ਪਹਿਲੀ ਪਾਰੀ ’ਚ ਅਸਟਰੇਲੀਆ ਲਈ ਕੁਝ ਵਧੀਆ ਪ੍ਰਦਰਸ਼ਨ ਨਹੀਂ ਕੀਤਾ। ਹਾਲਾਂਕਿ ਮਿਸ਼ੇਲ ਮਾਰਸ਼, ਉਸਮਾਨ ਖਵਾਜਾ, ਸਟੀਵ ਸਮਿਥ ਤੇ ਪੈਟ ਕਮਿੰਸ ਨੇ ਛੋਟੀਆਂ ਪਰ ਮਹੱਤਵਪੂਰਨ ਪਾਰੀਆਂ ਖੇਡੀਆਂ। ਇਸ ਦੇ ਨਾਲ ਹੀ ਨਿਊਜੀਲੈਂਡ ਲਈ ਮੈਟ ਹੈਨਰੀ ਨੇ 4 ਵਿਕਟਾਂ ਲਈਆਂ। ਹਾਲਾਂਕਿ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਅਸਟਰੇਲੀਆਈ ਟੀਮ ਦਾ ਸਕੋਰ 2 ਵਿਕਟਾਂ ’ਤੇ 13 ਦੌੜਾਂ ਦਾ ਹੈ। ਅਸਟਰੇਲੀਆ ਲਈ ਉਸਮਾਨ ਖਵਾਜਾ ਤੇ ਨਾਥਨ ਲਿਓਨ ਕ੍ਰੀਜ ’ਤੇ ਹਨ। ਜਦਕਿ ਕੰਗਾਰੂਆਂ ਦੀ ਕੁੱਲ ਬੜ੍ਹਤ ਹੁਣ 217 ਦੌੜਾਂ ਦੀ ਹੋ ਗਈ ਹੈ। (Australia vs New Zealand)