ਲਿਓਨ ਦੇ ਪੰਜੇ ਨਾਲ ਨਿਊਜ਼ੀਲੈਂਡ 251 ਦੌੜਾਂ ‘ਤੇ ਢੇਰ
ਅਸਟਰੇਲੀਆ ਨੂੰ ਪਹਿਲੀ ਪਾਰੀ ‘ਚ ਮਿਲਿਆ 203 ਦੌੜਾਂ ਦਾ ਵਾਧਾ
ਏਜੰਸੀ/ਸਿਡਨੀ। ਆਫ ਸਪਿੱਨਰ ਨਾਥਨ ਲਿਓਨ (68 ਦੌੜਾਂ ‘ਤੇ ਪੰਜ ਵਿਕਟਾਂ) ਅਤੇ ਤੇਜ਼ ਗੇਂਦਬਾਜ਼ ਪੈਟ ਕਮਿੰਸ (44 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਅਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਤੀਜੇ ਕ੍ਰਿਕਟ ਦੇ ਤੀਜੇ ਦਿਨ ਅੱਜ ਪਹਿਲੀ ਪਾਰੀ ‘ਚ 251 ਦੌੜਾਂ ‘ਤੇ ਢੇਰ ਕਰਕੇ 203 ਦੌੜਾਂ ਦਾ ਵੱਡਾ ਵਾਧਾ ਹਾਸਲ ਕਰ ਲਿਆ ਅਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਫਾਲੋਆਨ ਨਹੀਂ ਦਿੱਤਾ ਅਤੇ ਦੂਜੀ ਪਾਰੀ ‘ਚ ਖੇਡਣ ਦਾ ਫੈਸਲਾ ਕੀਤਾ ਅਸਟਰੇਲੀਆ ਨੇ ਸਟੰਪ ਤੱਕ ਬਿਨਾ ਕੋਈ ਵਿਕਟ ਗਵਾਏ 40 ਦੌੜਾਂ ਬਣਾ ਲਈਆਂ ਹਨ ਅਤੇ ਉਸ ਦਾ ਕੁੱਲ ਵਾਧਾ 243 ਦੌੜਾਂ ਦਾ ਹੋ ਗਿਆ ਹੈ।
ਡੇਵਿਡ ਵਾਰਨਰ ਅਤੇ ਜੋ ਬਰਨਜ਼ 16 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਇਸ ਤੋਂ ਪਹਿਲਾਂ ਸਵੇਰੇ ਨਿਊਜ਼ੀਲੈਂਡ ਨੇ ਬਿਨਾ ਕਿਸੇ ਨੁਕਸਾਨ ਦੇ 63 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਓਪਨਿੰਗ ਜੋੜੀ ਕਪਤਾਨ ਟਾਮ ਲਾਥਮ ਨੇ 26 ਦੌੜਾਂ ਅਤੇ ਟਾਮ ਬੰਲੇਡਲ ਨੇ 34 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਨਿਊਜ਼ੀਲੈਂਡ ਨੂੰ ਜਲਦ ਹੀ ਪਹਿਲਾ ਝਟਕਾ ਲੱਗਾ ਜਦੋਂ ਲਿਓਨ ਨੇ ਬੰਲਡੇਲ ਨੂੰ ਬੋਲਡ ਕਰ ਦਿੱਤਾ ਬੰਲਡੇਲ ਆਪਣੇ ਸਕੋਰ ‘ਚ ਕੋਈ ਵਾਧਾ ਨਹੀਂ ਕਰ ਸਕੇ।
ਲਾਥਮ ਅਤੇ ਜਿੱਤ ਰਾਵਲ ਨੇ ਟੀਮ ਦੇ ਸਕੋਰ ਨੂੰ 117 ਦੌੜਾਂ ਤੱਕ ਪਹੁੰਚਾਇਆ ਪਰ ਇਸੇ ਸਕੋਰ ‘ਤੇ ਨਿਊਜ਼ੀਲੈਂਡ ਨੇ ਰਾਵਲ ਅਤੇ ਲਾਥਮ ਦੀ ਵਿਕਟ ਗਵਾ ਦਿੱਤੀ ਰਾਵਲ ਨੂੰ ਲਿਓਨ ਨੇ ਅਤੇ ਲਾਥਮ ਨੂੰ ਕਮਿੰਸ ਨੇ ਆਊਟ ਕੀਤਾ।ਰਾਸ ਟੇਲਰ 22 ਦੌੜਾਂ ਬਣਾ ਕੇ ਕਮਿੰਸ ਦਾ ਸ਼ਿਕਾਰ ਬਣੇ ਕੀਵੀ ਪਾਰੀ ਇਨ੍ਹਾਂ ਝਟਕਿਆਂ ਤੋਂ ਉੱਭਰ ਨਹੀਂ ਸਕੀ ਗਲੇਨ ਫਿਲੀਪਸ ਨੇ 115 ਗੇਂਦਾਂ ‘ਚ 52 ਦੌੜਾਂ ਦੀ ਸੰਘਰਸ਼ਪੂਰਨ ਪਾਰੀ ਖੇਡੀ ਅਤੇ ਟੀਮ ਨੂੰ 200 ਦੇ ਪਾਰ ਪਹੁੰਚਾਇਆ ਇਸ ਤੋਂ ਬਾਅਦ ਕੋਈ ਵੀ ਬੱਲੇਬਾਜ਼ ਵਿਕਟਾਂ ‘ਤੇ ਨਹੀਂ ਟਿਕ ਸਕਿਆ ਅਤੇ ਪੂਰੀ ਟੀਮ 95.4 ਓਵਰਾਂ ‘ਚ 251 ਦੌੜਾਂ ‘ਤੇ ਢੇਰ ਹੋ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।