ਭਾਰਤ ਭਾਵੇਂ ਮੈਚ ਹਾਰਿਆ ਪਰ ਵਾਸ਼ਿੰਗਟਨ ਸੁੰਦਰ ਨੇ ਜਿੱਤਿਆ ਦਿਲ

India Vs New Zealand

India Vs New Zealand :ਨਿਊਜ਼ੀਲੈਂਡ ਨੇ ਭਾਰਤ ਨੂੰ 21 ਦੌੜਾਂ ਨਾਲ ਹਰਾਇਆ

(ਸੱਚ ਕਹੂੰ ਨਿਊਜ਼) ਰਾਂਚੀ। ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਪਹਿਲੇ ਟੀ-20 ਮੈਚ ’ਚ ਨਿਊਜ਼ੀਲੈਂਡ ਨੇ ਭਾਰਤ ਨੂੰ 21 ਦੌੜਾਂ ਨਾਲ ਹਰਾਇਆ। ਇਸ ਨਾਲ ਭਾਰਤੀ ਟੀਮ 3 ਮੈਚਾਂ ਦੀ ਸੀਰੀਜ਼ ‘ਚ 0-1 ਨਾਲ ਪਿੱਛੇ ਹੋ ਗਈ ਹੈ। ਇਸ ਹਾਰ ਨਾਲ ਰਾਂਚੀ ਦੇ ਮੈਦਾਨ ‘ਤੇ ਭਾਰਤ ਦਾ ਅਜਿੱਤ ਰਿਕਾਰਡ ਟੁੱਟ ਗਿਆ ਹੈ। ਇਸ ਤੋਂ ਪਹਿਲਾਂ ਟੀਮ ਇੱਥੇ ਕੋਈ ਵੀ ਟੀ-20 ਮੈਚ ਨਹੀਂ ਹਾਰੀ ਸੀ। ਭਾਰਤ ਭਾਵੇਂ ਇਹ ਮੈਚ ਹਾਰ ਗਿਆ ਪਰ ਵਾਸ਼ਿੰਗਟਨ ਸੁੰਦਰ ਨੇ ਆਖਰ ’ਚ ਧਮਾਕੇਦਾਰ ਪਾਰੀ ਖੇਡਦਿਆਂ ਅਰਧ ਸੈੇਂਕੜਾ ਲਾਇਆ। ਸ਼ੁੰਦਰ ਨੇ ਆਖਰ ਤੱਕ ਮੋਰਚਾ ਸੰਭਾਲੀ ਰੱਖਿਆ। ਦੂਜੇ ਪਾਸੇ ਤੋ੍ਂ ਲਗਾਤਰ ਵਿਕਟਾਂ ਡਿੱਗਦੀਆਂ ਰਹੀਆਂ ਪਰ ਸ਼ੁੰਦਰ ਨੇ ਆਪਣੀ ਧਮਾਕੇਦਾਰ ਬੱਲੇਬਾਜ਼ੀ ਜਾਰੀ ਰੱਖੀ।

ਨਿਊਜ਼ੀਲੈਂਡ ਨੇ ਧੋਨੀ ਦੇ ਜੱਦੀ ਸ਼ਹਿਰ ਰਾਂਚੀ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 176 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤੀ ਬੱਲੇਬਾਜ਼ 20 ਓਵਰਾਂ ‘ਚ 9 ਵਿਕਟਾਂ ‘ਤੇ 155 ਦੌੜਾਂ ‘ਤੇ ਹੀ ਸੀਮਤ ਰਹੇ। ਕਪਤਾਨ ਹਾਰਦਿਕ ਪਾਂਡਿਆ (21 ਦੌੜਾਂ) ਅਤੇ ਸੂਰਿਆ ਕੁਮਾਰ (47 ਦੌੜਾਂ) ਨੇ ਵਾਸ਼ਿੰਗਟਨ ਸੁੰਦਰ (50 ਦੌੜਾਂ) ਤੋਂ ਨੰਬਰ-6 ‘ਤੇ ਅਰਧ ਸੈਂਕੜੇ ਦੀ ਸਾਂਝੇਦਾਰੀ ਕਰਕੇ ਭਾਰਤ ਦੀ ਹਾਰ ਦਾ ਫਰਕ ਘੱਟ ਕੀਤਾ, ਪਰ ਜਿੱਤ ਨਹੀਂ ਦਿਵਾ ਸਕੇ। ਕੀਵੀ ਟੀਮ ਦੀ ਜਿੱਤ ਦੇ ਹੀਰੋ ਡੇਰਿਲ ਮਿਸ਼ੇਲ ਅਤੇ ਮਿਸ਼ੇਲ ਸੈਂਟਨਰ ਰਹੇ। ਮਿਸ਼ੇਲ ਨੇ 30 ਗੇਂਦਾਂ ‘ਤੇ 59 ਦੌੜਾਂ ਦੀ ਪਾਰੀ ਖੇਡੀ। ਜਦਕਿ ਮਿਸ਼ੇਲ ਸੈਂਟਨਰ ਨੇ ਚਾਰ ਓਵਰਾਂ ਵਿੱਚ ਇੱਕ ਮੇਡਨ ਸਮੇਤ 11 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਅਰਸ਼ਦੀਪ ਸਿੰਘ ਫਿਰ ਮਹਿੰਗੇ ਸਾਬਿਤ

ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪਾਰੀ ਦੇ ਆਖਰੀ ਓਵਰ ਦੀ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਮਿਲੀ। ਮਿਸ਼ੇਲ ਨੇ ਪਹਿਲੀ ਗੇਂਦ ‘ਤੇ ਛੱਕਾ ਲਗਾਇਆ। ਇਹ ਨੋ ਬਾਲ ਸੀ। ਮਿਸ਼ੇਲ ਨੇ ਵੀ ਅਰਸ਼ਦੀਪ ਨੂੰ ਦੂਜੀ ਅਤੇ ਤੀਜੀ ਗੇਂਦ ‘ਤੇ ਛੱਕਾ ਜੜ ਦਿੱਤਾ। ਉਹ ਇੱਥੇ ਹੀ ਨਹੀਂ ਰੁਕਿਆ, ਉਸ ਨੇ ਓਵਰ ਦੀ ਚੌਥੀ ਗੇਂਦ ‘ਤੇ ਚੌਕਾ ਵੀ ਲਗਾਇਆ। ਇਸ ਓਵਰ ਤੋਂ 27 ਦੌੜਾਂ ਆਈਆਂ ਅਤੇ ਨਿਊਜ਼ੀਲੈਂਡ ਦਾ ਸਕੋਰ 176 ਦੌੜਾਂ ਤੱਕ ਪਹੁੰਚ ਗਿਆ। ਇਸ ਓਵਰ ਨੇ ਮੈਚ ਵਿੱਚ ਫਰਕ ਲਿਆ ਦਿੱਤਾ। ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਕੀਵੀ ਟੀਮ 150-155 ਦੌੜਾਂ ਹੀ ਬਣਾ ਸਕੇਗੀ।

ਈਸ਼ਾਨ ਨੇ ਦਿਵਾਈ ਧੋਨੀ ਦੀ ਯਾਦ ਦਾ ਡਾਇਰੈਕਟ ਥ੍ਰੋਅ ‘ਤੇ ਰਨ ਆਊਟ

ਈਸ਼ਾਨ ਕਿਸ਼ਨ ਨੇ ਇਸ ਮੈਚ ’ਚ ਧੋਨੀ ਦੀ ਯਾਦ ਦਿਵਾ ਦਿੱਤੀ। ਈਸ਼ਾਨ ਨੇ ਗੇਂਦ ਨੂੰ ਕੈਚ ਕਰਨ ਤੋਂ ਬਾਅਦ ਸ਼ਾਰਟ ਲੈੱਗ ਤੋਂ ਸਟੰਪ ‘ਤੇ ਸ਼ਾਨਦਾਰ ਸਿੱਧਾ ਥਰੋਅ ਮਾਰਿਆ ਜੋ ਸਿੱਧਾ ਸਟੰਪ ’ਤੇ ਜਾ ਵੱਜਿਆ ਤੇ ਬ੍ਰੇਸਵੈੱਲ ਰਨ ਆਊਟ ਹੋ ਗਿਆ। ਅਰਸ਼ਦੀਪ ਸਿੰਘ 18ਵਾਂ ਓਵਰ ਸੁੱਟ ਰਿਹਾ ਸੀ। ਓਵਰ ਦੀ 5ਵੀਂ ਗੇਂਦ ਡੇਰਿਲ ਮਿਸ਼ੇਲ ਦੇ ਪੈਡ ‘ਤੇ ਲੱਗੀ ਅਤੇ ਸ਼ਾਰਟ ਲੈੱਗ ਦੀ ਦਿਸ਼ਾ ‘ਚ ਚਲੀ ਗਈ। ਦੂਜੇ ਸਿਰੇ ‘ਤੇ ਖੜ੍ਹਾ ਮਾਈਕਲ ਬ੍ਰੇਸਵੈੱਲ ਦੌੜ ਚੋਰੀ ਕਰਨ ਦੀ ਕੋਸ਼ਿਸ਼ ‘ਚ ਭੱਜਿਆ। ਇਸ ਦੌਰਾਨ ਵਿਕਟਕੀਪਿੰਗ ਕਰ ਰਹੇ ਈਸ਼ਾਨ ਕਿਸ਼ਨ ਨੇ ਬੈਕ ਰਨ ਕਰਦੇ ਹੋਏ ਗੇਂਦ ਨੂੰ ਕੈਚ ਕਰ ਲਿਆ ਅਤੇ ਸ਼ਾਰਟ ਲੈੱਗ ਤੋਂ ਸਟੰਪ ‘ਤੇ ਸ਼ਾਨਦਾਰ ਸਿੱਧਾ ਥਰੋਅ ਮਾਰਿਆ। ਬ੍ਰੇਸਵੈੱਲ ਰਨ ਆਊਟ ਹੋ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ