ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ’ਤੇ ਹੋਏ ਰਾਸ਼ਟਰੀ ਖੇਡ ਮੁਕਾਬਲਿਆਂ ’ਚ ਹਰਿਆਣਾ ਬਣਿਆ ਓਵਰਆਲ ਜੇਤੂ

ਦੂਜੇ ਸਥਾਨ ’ਤੇ ਰਿਹਾ ਪੰਜਾਬ

ਪੂਜਨੀਕ ਗੁਰੂ ਜੀ ਨੇ ਖਿਡਾਰੀਆਂ ਨੂੰ ਦਿੱਤੇ ਬੇਸ਼ਕੀਮਤੀ ਟਿਪਸ

(ਸੱਚ ਕਹੂੰ ਨਿਊਜ਼) ਬਰਨਾਵਾ/ਸਰਸਾ। ਮੁਸੀਬਤ ਦੀ ਘੜੀ ’ਚ ਜ਼ਰੂਰਤਮੰਦਾਂ ਦੀ ਮੱਦਦ ਕਰਨ ਲਈ ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਬਣਾਈ ਗਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦਾ ਸਥਾਪਨਾ ਦਿਵਸ ਉੱਤਰ ਪ੍ਰਦੇਸ਼ ਦੇ ਬਰਨਾਵਾ ਸਥਿਤ ਸ਼ਾਹ ਸਤਿਨਾਮ ਜੀ ਆਸ਼ਰਮ ’ਚ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਲਾਈਵ ਪ੍ਰਸਾਰਨ ਹੋਇਆ, ਜਿੱਥੇ ਵੱਡੀ ਗਿਣਤੀ ’ਚ ਸੇਵਾਦਾਰਾਂ ਨੇ ਇਸ ਨੂੰ ਦੇਖਿਆ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ’ਤੇ ਦੋ ਰੋਜ਼ਾ ਰਾਸ਼ਟਰੀ ਖੇਡ ਮੁਕਾਬਲਿਆਂ ’ਚ ਸੇਵਾਦਾਰ ਪੁਰਸ਼ ਅਤੇ ਮਹਿਲਾ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ’ਚ ਆਪਣਾ ਭਵਿੱਖ ਸਵਾਰਨ ਦਾ ਮਜ਼ਬੂਤ ਸੰਦੇਸ਼ ਦਿੱਤਾ।

ਸ਼ੁੱਕਰਵਾਰ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਹੋਏ ਫਾਈਨਲ ਮੁਕਾਬਲਿਆਂ ’ਚ ਮਹਿਲਾਵਾਂ ਦੀ ਰੁਮਾਲ ਛੂ, ਰੱਸਾਕਸ਼ੀ ਅਤੇ ਪੰਜਾ ਲੜਾਉਣ ਦੇ ਮੁਕਾਬਲਿਆਂ ’ਚ ਜਿੱਤ ਦੇ ਨਾਲ ਹੀ ਹਰਿਆਣਾ ਜਿੱਥੇ ਓਵਰਆਲ ਜੇਤੂ ਬਣਿਆ, ਉੱਥੇ ਹੀ ਪੁਰਸ਼ਾਂ ਦੇ ਰੁਮਾਲ ਛੂ ਮੁਕਾਬਲੇ ’ਚ ਜਿੱਤ ਦੇ ਨਾਲ ਪੰਜਾਬ ਦੂਜੇ ਸਥਾਨ ’ਤੇ ਰਿਹਾ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਜੇਤੂ ਖਿਡਾਰੀਆਂ ਨੂੰ ਚਮਚਮਾਉਦੀਆਂ ਟ੍ਰਾਫੀਆਂ ਤੇ ਪ੍ਰੇਮ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ।

Foundation Day Foundation Day

ਪੂਜਨੀਕ ਗੁਰੂ ਜੀ ਨੇ ਖਿਡਾਰੀਆਂ ਨੂੰ ਖੇਡਾਂ ਬਾਰੇ ਦਿੱਤੇ ਅਨੇਕ ਮਹੱਤਵਪੂਰਨ ਟਿੱਪਸ

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖੁਦ 32 ਨੈਸ਼ਨਲ ਗੇਮਾਂ ਖੇਡਦੇ ਰਹੇ ਹਨ ਅਤੇ ਇਨ੍ਹਾਂ ਖੇਡਾਂ ਦੇ ਮਾਹਿਰ ਹਨ ਵਰਤਮਾਨ ਦੌਰ ’ਚ ਅਸੀਂ ਕ੍ਰਿਕਟ ਦੇ ਜਿਸ ਟੀ-20 ਫਾਰਮੇਂਟ ਨੂੰ ਬਹੁਤ ਪਸੰਦ ਕਰਦੇ ਹਾਂ, ਉਸ ਨੂੰ ਵੀ ਪੂਜਨੀਕ ਗੁਰੂ ਜੀ ਨੇ ਹੀ ਇਜਾਦ ਕੀਤਾ ਹੈ ਇਸ ਤੋਂ ਇਲਾਵਾ ਆਪ ਜੀ ਨੇ ਰੁਮਾਲ ਛੂ ਅਤੇ ਗੁਲਸਟਿਕ ਵਰਗੀਆਂ ਖੇਡਾਂ ਵੀ ਇਜਾਦ ਕੀਤੀਆਂ ਹਨ, ਜੋ ਪੁਰਾਤਨ ਅਤੇ ਨਵੀਆਂ ਖੇਡਾਂ ਦਾ ਮਿਲਿਆ-ਜੁਲਿਆ ਰੂਪ ਹੈ ਪਹਿਲਾਂ ਇਹ ਖੇਡ ਜਿੱਥੇ ਗਲੀਆਂ ਤੱਕ ਸੀਮਿਤ ਸੀ, ਪਰ ਪੂਜਨੀਕ ਗੁਰੂ ਜੀ ਦੀ ਕੋਸ਼ਿਸ਼ ਨਾਲ ਖੇਡਾਂ ਦੇ ਵਿਸ਼ਾਲ ਮੈਦਾਨਾਂ ’ਚ ਪਹੁੰਚ ਚੁੱਕੀ ਹੈ।

ਕਲਾਕਾਰਾਂ ਨੇ ਬੰਨ੍ਹਿਆ ਰੰਗ

ਖੇਡ ਮੁਕਾਬਲਿਆਂ ਦੀ ਸਮਾਪਤੀ ਮੌਕੇ ਕਲਾਕਾਰਾਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਕਾਸ ਇੰਸਾਂ (60 ਕਿਲੋਗ੍ਰਾਮ) ਨੇ ਹੱਥਾਂ ਦੇ ਬਲ ਖੜ੍ਹੇ ਹੋ ਕੇ ਦੰਦਾਂ ਨਾਲ 101 ਕਿਲੋਗ੍ਰਾਮ ਭਾਰ ਚੁੱਕ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਉੱਥੇ ਹੀ ਉਸ ਦੇ ਦੋ ਬੇਟਿਆਂ ’ਚੋਂ ਇੱਕ ਨੇ ਆਪਣੇ ਭਾਰ ਦੇ ਬਰਾਬਰ ਅਤੇ ਦੂਜੇ ਨੇ ਆਪਣੇ ਭਾਰ ਤੋਂ 8 ਕਿਲੋਗ੍ਰਾਮ ਜ਼ਿਆਦਾ ਭਾਰ ਦੰਦਾਂ ਨਾਲ ਚੁੱਕਿਆ ਇਸ ਤੋਂ ਇਲਾਵਾ ਇਨ੍ਹਾਂ ਬੱਚਿਆਂ ਨੇ ਯੋਗਾ ’ਚ ਬੇਮਿਸਾਲ ਹੁਨਰ ਦਿਖਾਇਆ। ਇਸ ’ਤੇ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਦੇ ਹੁਨਰ ਦੀ ਸ਼ਲਾਘਾ ਕਰਦੇ ਹੋਏ ਫ਼ਰਮਾਇਆ ਕਿ ਇਹ ਹੁੰਦੀ ਹੈ ਖਾਨਦਾਨੀ ਪਹਿਲਵਾਨੀ ਇਸ ਤੋਂ ਇਲਾਵਾ ਟੋਹਾਣਾ ਤੋਂ ਆਏ ਜਾਦੂਗਰ ਪ੍ਰਿੰਸ ਨੇ ਆਪਣੇ ਹੱਥਾਂ ਦੀ ਕਲਾ ਦਾ ਕਮਾਲ ਦਿਖਾਇਆ ਨਾਲ ਹੀ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਅਤੇ ਸੈਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਹੋਣਹਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹ ਲਿਆ।

ਖੇਡ ਸਰਪੰਚ ਦੀ ਰਹੀ ਅਹਿਮ ਭੂਮਿਕਾ

ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਇਜ਼ਾਦ ਦਿਲਚਪਸ ਰੁਮਾਲ ਛੂ ਦੇ ਮੁਕਾਬਲਿਆਂ ’ਚ ਰੈਫਰੀਆਂ ਨੇ ਜਿੱਥੇ ਪੰਚ ਦੀ ਭੂਮਿਕਾ ਨਿਭਾਈ, ਉੱਥੇ ਹੀ ਪੂਜਨੀਕ ਗੁਰੂ ਜੀ ਨੇ ਖੇਡ ਸਰਪੰਚ ਵਜੋਂ ਕਈ ਮਹੱਤਵਪੂਰਨ ਫੈਸਲੇ ਦਿੱਤੇ ਮੁਕਾਬਲਿਆਂ ਦੌਰਾਨ ਕਈ ਵਾਰ ਅਜਿਹਾ ਪਲ ਵੀ ਆਇਆ ਜਦੋਂ ਖੇਡ ਪੰਚ ਖਿਡਾਰੀਆਂ ਦੇ ਫਾਊਲ ਨੂੰ ਨਹੀਂ ਫੜ੍ਹ ਸਕੇ ਤਾਂ ਖੇਡ ਸਰਪੰਚ ਨੇ ਇਸ ਬਾਰੇ ਦੱਸਿਆ।

ਜਾਨ ’ਤੇ ਖੇਡ ਕੇ ਦੂਜਿਆਂ ਦੀ ਜ਼ਿੰਦਗੀ ਬਚਾਉਦੇ ਹਨ ਸੇਵਾਦਾਰ

ਦੱਸ ਦੇਈਏ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੇਸ਼-ਵਿਦੇਸ਼ ’ਚ ਆਉਣ ਵਾਲੀਆਂ ਕੁਦਰਤੀ ਆਫਤਾਂ ’ਚ ਜ਼ਰੂਰਤਮੰਦਾਂ ਦੀ ਮੱਦਦ ਕਰਨ ਲਈ ਸਾਲ 2001 ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਸਥਾਪਨਾ ਕੀਤੀ ਜਿਸ ਦੇ ਵਿਦੇਸ਼ਾਂ ਸਮੇਤ ਦੇਸ਼ ਭਰ ’ਚ ਲੱਖਾਂ ਸੇਵਾਦਾਰ ਹੋ ਚੁੱਕੇ ਹਨ ਇਹ ਸੇਵਾਦਾਰ ਆਪਣੀ ਜਾਨ ’ਤੇ ਖੇਡ ਕੇ ਲੋਕਾਂ ਦੀ ਜ਼ਿੰਦਗੀ ਬਚਾਉਦੇ ਹਨ ਇਨ੍ਹਾਂ ਸੇਵਾਦਾਰਾਂ ਦੀ ਸਰੀਰਕ ਚੁਸਤੀ ਤੇ ਫੁਰਤੀ ਲਈ ਇਹ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਪੰਜ ਸਾਲ ਬਾਅਦ ਹੋ ਰਹੇ ਇਨ੍ਹਾਂ ਖੇਡ ਮੁਕਾਬਲਿਆਂ ਸਬੰਧੀ ਖਿਡਾਰੀਆਂ ’ਚ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ ਸਾਰੇ ਖਿਡਾਰੀਆਂ ਨੇ ਇਸ ਲਈ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ