ਮਾਤਾ ਬਲਵੀਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

Body Donation

(ਰਾਕੇਸ਼ ਗਰਗ) ਮੌੜ ਮੰਡੀ। ਬਲਾਕ ਮੌੜ ਮੰਡੀ ਦੇ ਪਿੰਡ ਮੌੜ ਕਲਾਂ ਵਿੱਚ ਡੇਰਾ ਸੱਚਾ ਸੌਦਾ ਦੇ ਚੱਲ ਰਹੇ 151 ਮਾਨਵਤਾ ਭਲਾਈ ਕਾਰਜਾਂ ਦੇ ਤਹਿਤ 26ਵਾਂ ਸਰੀਰਦਾਨ (Body Donation) ਹੋਇਆ। ਮਾਤਾ ਬਲਵੀਰ ਕੌਰ ਇੰਸਾਂ (76) ਆਪਣੀ ਸਵਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਸੱਚਖੰਡ ਜਾ ਬਿਰਾਜੇ। ਉਹਨਾਂ ਵੱਲੋਂ ਜਿਉਂਦੇ ਜੀਅ ਪ੍ਰਣ ਕੀਤਾ ਗਿਆ ਸੀ ਕਿ ਮਰਨ ਉਪਰੰਤ ਉਸਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਜਾਵੇ।

ਬਲਵੀਰ ਕੌਰ ਇੰਸਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮੌਤ ਉਪੰਰਤ ਪਰਿਵਾਰਕ ਮੈਬਰਾਂ ਨੇ ਬਲਾਕ ਦੇ ਜ਼ਿੰਮੇਵਾਰ ਸੇਵਾਦਾਰਾਂ ਨਾਲ ਸੰਪਰਕ ਕਰਕੇ ਮ੍ਰਿਤਕ ਦੇਹ ਇਸੰਟੀਚਿਉਟ ਆਫ ਸਾਇੰਸ ਐਂਡ ਰਿਸਰਚ ਮਹਾਂ ਰਿਸੀ ਮਾਰਕੰਡਏਸਵਰ ਮੌਲਾਨਾ ਅੰਬਾਲਾ ਵਿਚ ਭੇਜੀ ਗਈ। ਇਸ ਮੌਕੇ ’ਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ ਅਤੇ ਸੇਵਾਦਾਰ ਵੀਰ-ਭੈਣਾਂ, ਸਾਧ ਸੰਗਤ, ਰਿਸ਼ਤੇਦਾਰਾਂ ਅਤੇ ਨਗਰ ਨਿਵਾਸੀਆਂ ਨੇ ਮ੍ਰਿਤਕ ਦੇਹ ਲਿਜਾਣ ਵਾਲੀ ਗੱਡੀ ਨੂੰ ਪਿੰਡ ਦੀਆਂ ਗਲੀਆਂ ਵਿੱਚੋਂ ਦੀ ਕੱਢਿਆ।

ਇਸ ਮੌਕੇ ਸਰੀਰਦਾਨੀ (Body Donation) ਮਾਤਾ ਬਲਵੀਰ ਕੌਰ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਪੂਰਾ ਪਿੰਡ ਗੂੰਜ ਊਠਿਆ। ਨਗਰ ਕੌਂਸਲ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਹਰੀ ਝੰਡੀ ਦਿਖਾ ਕੇ ਗੱਡੀ ਨੂੰ ਰਵਾਨਾ ਕੀਤਾ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੀ ਜ਼ਿੰਮੇਵਾਰ 15 ਮੈਂਬਰ ਬਲਾਕ ਕਮੇਟੀ ਦੇ ਸਾਰੇ ਮੈਂਬਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਪੰਡਾਲ ਸੰਮਤੀ ਦੇ ਜ਼ਿੰਮੇਵਾਰ ਹੇਮ ਰਾਜ ਅਤੇ ਹੋਰ ਸੇਵਾਦਾਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਮਲਕੀਤ ਸਿੰਘ, ਪ੍ਰਧਾਨ ਜਗਦੀਸ਼ ਸਿੰਘ ਭੋਲਾ, ਸਾਬਕਾ ਕੌਂਸਲਰ ਭੋਲਾ ਸਿੰਘ, ਕਲੱਬ ਮੈਂਬਰ ਤੇ ਹੋਰ ਪਤਵੰਤੇ , ਪਿੰਡ ਵਾਸੀ ਅਤੇ ਵੱਡੀ ਗਿਣਤੀ ’ਚ ਸਾਧ ਸੰਗਤ ਮੌਜੂਦ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ